ਇਹ ‘ਦਬੰਗ’ ਲੇਡੀ ਕਰਦੀ ਆ ਆਸ਼ਿਕਾਂ ਨੂੰ ਸਿੱਧੇ ! ਥਰ-ਥਰ ਕੰਬਦੇ ਨੇ ਵੱਡੇ-ਵੱਡੇ ਨਾਢੂ ਖਾਂ !
Published : Sep 2, 2019, 4:26 pm IST
Updated : Sep 2, 2019, 4:26 pm IST
SHARE ARTICLE
viral video of woman driver beating eve teaser in sirsa haryana
viral video of woman driver beating eve teaser in sirsa haryana

ਪਾਣੀ ਪੀ-ਪੀ ਕੇ ਮੁੰਡੇ ਨੂੰ ਨਾਨੀ ਚੇਤੇ ਕਰਾ ਰਹੀ ਇਹ ਸਿਰਸਾ ਦੀ ਪਹਿਲੀ ਹੈਵੀ ਵਹੀਕਲ ਲਾਇਸੈਂਸ ਧਾਰੀ ਮਹਿਲਾ ਹੈ। ਜਿਸ ਨੇ ਕੁੜੀਆਂ ਛੇੜ ਰਹੇ ਮੁੰਡੇ ਦੇ ਚਪੇੜਾ ਮਾਰ...

ਨਵੀਂ ਦਿੱਲੀ : ਪਾਣੀ ਪੀ-ਪੀ ਕੇ ਮੁੰਡੇ ਨੂੰ ਨਾਨੀ ਚੇਤੇ ਕਰਾ ਰਹੀ ਇਹ ਸਿਰਸਾ ਦੀ ਪਹਿਲੀ ਹੈਵੀ ਵਹੀਕਲ ਲਾਇਸੈਂਸ ਧਾਰੀ ਮਹਿਲਾ ਹੈ। ਜਿਸ ਨੇ ਕੁੜੀਆਂ ਛੇੜ ਰਹੇ ਮੁੰਡੇ ਦੇ ਚਪੇੜਾ ਮਾਰ-ਮਾਰ ਮੂੰਹ ਲਾਲ ਕਰ ਦਿੱਤਾ ਤੇ ਮੁੰਡਾ ਆਪਣੀ ਗਲਤੀ ਲਈ ਮੁਆਫੀਆਂ ਮੰਗਦਾ ਰਿਹਾ। ਜਿਸ ਦੀ ਹੁਣ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ  ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਸਿਰਸਾ ਦੇ ਨਿਜੀ ਕਾਲਜ ਦੀਆਂ ਕੁੜੀਆਂ ਨਾਲ ਛੇੜਛਾੜ ਕਰ ਰਿਹਾ ਸੀ।

ਜਿਸ ਤੋਂ ਬਾਅਦ ਨੌਜਵਾਨ ਮਹਿਲਾ ਡਰਾਇਵਰ ਦੇ ਅੜ੍ਹਿਕੇ ਆ ਗਿਆ। ਜਿਵੇਂ ਹੀ ਨੌਜਵਾਨ ਮਹਿਲਾ ਦੇ ਅੜਿੱਕੇ ਆਇਆ ਤਾਂ ਦਬੰਗ ਲੇਡੀ ਉਸ ਦੀ ਅਕਲ ਟਿਕਾਣੇ ਲਿਆ ਦਿੱਤੀ। ਉਧਰ ਪੁਲਿਸ ਅਧਿਕਾਰੀ ਵੱਲੋਂ ਵੀ ਇਸ ਮਹਿਲਾ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਔਰਤ ਇਕ ਡਰਾਈਵਰ ਹੈ ਤੇ ਇਹ ਸਕੂਲ ਦੀ ਬੱਸ ਚਲਾਉਂਦੀ ਹੈ। ਫਿਲਹਾਲ ਉਹਨਾਂ ਕੋਲ ਇਹ ਮਾਮਲਾ ਨਹੀਂ ਆਇਆ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਲਈ ਉਸ ਔਰਤ ਨਾਲ ਸੰਪਰਕ ਕਰਨਗੇ।

ਪੁਲਿਸ ਅਧਿਕਾਰੀ ਅਨੁਸਾਰ ਲੜਕੀਆਂ ਨੂੰ ਅਪਣਾ ਬਚਾਅ ਆਪ ਕਰਨਾ ਚਾਹੀਦਾ ਹੈ ਤੇ ਅਜਿਹੀਆਂ ਹਰਕਤਾਂ ਕਰਨ ਵਾਲੇ ਬਦਮਾਸ਼ਾ ਨੂੰ ਸਿੱਧਾ ਕਰਨਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦੇਣੀ ਚਾਹੀਦੀ ਹੈ ਤੇ ਇਹਨਾਂ ਬਦਮਾਸ਼ਾਂ ਤੋਂ ਡਰਨਾ ਵੀ ਨਹੀਂ ਚਾਹੀਦਾ। ਦੱਸ ਦਈਏ ਹੁਣ ਇਸ ਮਹਿਲਾ ਦੀ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਇਸ ਦੀ ਬਹਾਦਰੀ ਦੇਖ ਹਰ ਕੋਈ ਵਿਅਕਤੀ ਇਸ ਦੀ ਖੂਬ ਸ਼ਿਲਾਘਾ ਕਰ ਰਿਹਾ ਹੈ। ਫਿਲਹਾਲ ਇਹ ਪਤਾ ਨਹੀਂ ਲੱਗਿਆ ਕਿ ਇਹ ਵੀਡੀਉ ਕਿਸ ਜਗ੍ਹਾ ਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement