
ਆਪਣੇ ਆਪ ਨੂੰ ਡੀਐਸਪੀ ਦੀ ਕੁੜੀ ਦੱਸ ਕੇ ਧੋਸ ਦਿਖਾ ਰਹੀ ਇਹ ਕੁੜੀ ਸ਼ਾਲੂ ਹੈ। ਜਿਸ ਵੱਲੋਂ ਹੁਸ਼ਿਆਰਪੁਰ ਦੇ ਰੇਲਵੇ ਰੋਡ 'ਤੇ ਸਥਿਤ ਗਾਰਮੈਂਟ ਦੀ...
ਹੁਸ਼ਿਆਰਪੁਰ : ਆਪਣੇ ਆਪ ਨੂੰ ਡੀਐਸਪੀ ਦੀ ਕੁੜੀ ਦੱਸ ਕੇ ਧੋਸ ਦਿਖਾ ਰਹੀ ਇਹ ਕੁੜੀ ਸ਼ਾਲੂ ਹੈ। ਜਿਸ ਵੱਲੋਂ ਹੁਸ਼ਿਆਰਪੁਰ ਦੇ ਰੇਲਵੇ ਰੋਡ 'ਤੇ ਸਥਿਤ ਗਾਰਮੈਂਟ ਦੀ ਦੁਕਾਨ 'ਤੇ ਖੂਬ ਹੰਗਾਮਾ ਕੀਤਾ ਗਿਆ। ਸਿਰਫ ਇੰਨਾਂ ਹੀ ਨਹੀਂ ਕੁੜੀ ਨੇ ਦੁਕਾਨ ਮਾਲਕ 'ਤੇ ਛੇੜਛਾੜ ਦੇ ਇਲਜ਼ਾਮ ਵੀ ਲਗਾਏ ਹਨ।
Girl argues with shopkeeper
ਇਸ ਸਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ 'ਤੇ ਸ਼ਾਲੂ ਨਾਂ ਦੀ ਇਕ ਕੁੜੀ ਆਈ ਜਿਸਨੇ ਜੀਨ ਦਿਖਾਉਣ ਦੀ ਗੱਲ ਕਰਦੇ ਹੋਏ 2 ਹਜ਼ਾਰ ਦੇ ਛੁੱਟੇ ਪੈਸੇ ਲਏ ਪਰ ਪਰਚੀਆਂ ਲੈਣ ਦੇ ਬਦਲੇ ਲੜਕੀ ਨੇ 2 ਹਜ਼ਾਰ ਦਾ ਨੋਟ ਨਹੀਂ ਦਿੱਤਾ। ਜਦੋਂ ਦੁਕਾਨਦਾਰ ਨੇ ਉਸ ਕੋਲੋਂ 2 ਹਜ਼ਾਰ ਦਾ ਨੋਟ ਮੰਗਿਆ ਤਾਂ ਉਸ ਲੜਕੀ ਨੇ ਉਲਟਾ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
Girl argues with shopkeeper
ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਅਸਲ ਸਚਾਈ ਕੀ ਹੈ ਇਹ ਤਾਂ ਜਾਂਚ ਪੜਤਾਲ ਤੋਂ ਬਾਅਦ ਹੀ ਸਾਫ ਹੋ ਪਾਏਗਾ।