
6 ਸਾਲ ਤੋਂ ਡਿਗਦੀ ਅਰਥਵਿਵਸਥਾ ਦਾ ਦੋਸ਼ 'ਭਗਵਾਨ' ਸਿਰ ਮੜਣਾ ਅਪਰਾਧ ਹੈ : ਸੁਰਜੇਵਾਲਾ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੀਡੀਪੀ ਵਿਕਾਸ ਦਰ 'ਚ ਭਾਰਤੀ ਗਿਰਾਵਟ ਅਤੇ ਚੀਨ ਨਾਲ ਸਹਰੱਦ 'ਤੇ ਰੇੜਕੇ ਨੂੰ ਲੈ ਕੇ ਬੁਧਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰ ਦਿਤਾ ਹੈ ਅਤੇ ਉਨ੍ਹਾਂ ਦੀਆਂ ਗ਼ਲਤ ਨੀਤੀਆਂ ਕਾਰਨ ਅਸੀਂ ਹਰ ਮੋਰਚੇ 'ਤੇ ਕਮਜ਼ੋਰ ਸਾਬਤ ਹੋ ਰਹੇ ਹਾਂ।
Rahul Gandhi
ਰਾਹੁਲ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ ਕਿ ਦੇਸ਼ ਅੱਜ ਮੋਦੀ ਨਿਰਮਿਤ ਤਬਾਹੀ ਦੀ ਲਪੇਟ ਵਿਚ ਹੈ। ਦੇਸ਼ ਵਿਚ ਅੱਜ ਜੀ. ਡੀ. ਪੀ. -23.9 ਫ਼ੀ ਸਦੀ ਦੀ ਇਤਿਹਾਸਕ ਗਿਰਾਵਟ ਹੈ। ਅੱਜ 45 ਸਾਲ ਵਿਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਹੈ। 12 ਕਰੋੜ ਨੌਕਰੀਆਂ ਚਲੀਆਂ ਗਈਆਂ। ਸੂਬਿਆਂ ਨੂੰ ਉਨ੍ਹਾਂ ਦੇ ਹਿੱਸੇ ਦੇ ਜੀ. ਐੱਸ. ਟੀ. ਦਾ ਬਕਾਇਆ ਨਹੀਂ ਦਿਤਾ ਜਾ ਰਿਹਾ ਹੈ।
Narendra Modi
ਕਾਂਗਰਸ ਆਗੂ ਨੇ ਦਾਅਵਾ ਕੀਤਾ, ''ਕੇਂਦਰ ਸੂਬਿਆਂ ਨੂੰ ਜੀ.ਐਸ.ਟੀ. ਦਾ ਬਕਾਇਆ ਨਹੀਂ ਦੇ ਰਿਹਾ ਹੈ। ਦੁਨੀਆਂ ਭਰ 'ਚ ਰੋਜ਼ਾਨਾ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਅਤੇ ਮੌਤਾਂ ਭਾਰਤ 'ਚ ਹੋ ਰਹੀਆਂ ਹਨ। ਸਾਡੀ ਸਰੱਹਦ 'ਤੇ ਬਾਹਰੀ ਤਾਕਤਾਂ ਹਮਲਾਵਰ ਬਣੀਆਂ ਹੋਈਆਂ ਹਨ।''
Randeep Surjewal
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ,'' ਆਮ ਆਦਮੀ ਸ਼ਾਇਦ ਜੀਡੀਪੀ ਦਾ ਵਿੱਤੀ ਪ੍ਰਭਾਵ ਤਾਂ ਨਹੀਂ ਜਾਣਦਾ, ਪਰ ਇਹ ਜ਼ਰੂਰ ਸਮਝਦਾ ਹੈ ਕਿ ਨੋਟਬੰਦੀ, ਗ਼ਲਤ ਜੀਐਸਟੀ, ਦੇਸ਼ਬੰਦੀ ਦੇ ਡਿਜਾਸਟਰ ਸਟ੍ਰਾਕ ਨੂੰ ਮਾਸਟਰ ਸਟ੍ਰਾਕ ਦਸਣਾ ਸਫ਼ੇਦ ਝੂਠ।'' ਉਨ੍ਹਾਂ ਕਿਹਾ, ''6 ਸਾਲ ਤੋਂ ਡਿਗਦੀ ਅਰਥਵਿਵਸਥਾ ਦਾ ਦੋਸ਼ ''ਭਗਵਾਨ'' 'ਤੇ ਲਾਉਣਾ ਅਪਰਾਧ ਹੈ।