
CMIE ਦੇ ਅਨੁਸਾਰ, ਜੁਲਾਈ ਵਿਚ ਰਾਸ਼ਟਰੀ ਬੇਰੁਜ਼ਗਾਰੀ ਦੀ ਦਰ 6.95 ਪ੍ਰਤੀਸ਼ਤ ਤੋਂ ਵਧ ਕੇ 8.32 ਪ੍ਰਤੀਸ਼ਤ ਹੋ ਗਈ ਹੈ।
ਨਵੀਂ ਦਿੱਲੀ: ਦੇਸ਼ ’ਚ ਕਾਰੋਬਾਰ ਦੀ ਹੌਲੀ ਰਫ਼ਤਾਰ ਦੇ ਵਿਚਕਾਰ ਅਗਸਤ ਮਹੀਨੇ ਵਿਚ ਰਸਮੀ ਅਤੇ ਗੈਰ ਰਸਮੀ ਦੋਵਾਂ ਖੇਤਰਾਂ ਤੋਂ 15 ਲੱਖ ਤੋਂ ਵੱਧ ਲੋਕ ਬੇਰੁਜ਼ਗਾਰ (Unemployment) ਹੋ ਗਏ ਹਨ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੀ ਰਿਪੋਰਟ ਦੇ ਅਨੁਸਾਰ, ਰੁਜ਼ਗਾਰ ਪ੍ਰਾਪਤ ਲੋਕਾਂ ਦੀ ਗਿਣਤੀ ਜੁਲਾਈ ਵਿਚ 399.38 ਮਿਲੀਅਨ ਤੋਂ ਘਟ ਕੇ ਅਗਸਤ ਵਿਚ 397.78 ਮਿਲੀਅਨ ਰਹਿ ਗਈ ਹੈ। ਇਸ ਇਕ ਮਹੀਨੇ ਵਿਚ ਭਾਰਤ ਦੇ ਪੇਂਡੂ ਇਲਾਕਿਆਂ (Rural areas) ਵਿਚ ਤਕਰੀਬਨ 13 ਲੱਖ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ।
ਹੋਰ ਪੜ੍ਹੋ: ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਬਣੇ Cristiano Ronaldo
Unemployment
CMIE ਦੇ ਅਨੁਸਾਰ, ਜੁਲਾਈ ਵਿਚ ਰਾਸ਼ਟਰੀ ਬੇਰੁਜ਼ਗਾਰੀ ਦੀ ਦਰ 6.95 ਪ੍ਰਤੀਸ਼ਤ ਤੋਂ ਵਧ ਕੇ 8.32 ਪ੍ਰਤੀਸ਼ਤ ਹੋ ਗਈ ਹੈ। ਜੇਕਰ ਅਸੀਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਜੁਲਾਈ 'ਚ 8.3 ਫੀਸਦੀ, ਜੂਨ 'ਚ 10.07 ਫੀਸਦੀ, ਮਈ 'ਚ 14.73 ਫੀਸਦੀ ਅਤੇ ਅਪ੍ਰੈਲ 'ਚ 9.78 ਫੀਸਦੀ ਸੀ। ਮਾਰਚ ਮਹੀਨੇ ਵਿਚ, ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ, ਸ਼ਹਿਰੀ ਬੇਰੁਜ਼ਗਾਰੀ ਦੀ ਦਰ ਲਗਭਗ 7.27 ਪ੍ਰਤੀਸ਼ਤ ਸੀ।
ਹੋਰ ਪੜ੍ਹੋ: ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਹਾਂਤ
Unemployment
ਜੇ ਅਸੀਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਅਗਸਤ ਵਿਚ ਰੁਜ਼ਗਾਰ ਦੀ ਦਰ ਵਿਚ ਗਿਰਾਵਟ ਆਈ ਹੈ, ਪਰ ਉਸੇ ਮਹੀਨੇ ਵਿਚ ਕਰਮਚਾਰੀਆਂ ਦੀ ਭਾਗੀਦਾਰੀ ਦਰ ਵਿਚ ਮਾਮੂਲੀ ਵਾਧਾ ਹੋਇਆ ਹੈ। ਰਿਪੋਰਟ ਦਰਸਾਉਂਦੀ ਹੈ ਕਿ ਜਿਥੇ ਜੁਲਾਈ ਵਿਚ ਲਗਭਗ 30 ਮਿਲੀਅਨ ਲੋਕ ਕੰਮ ਦੀ ਭਾਲ ਵਿਚ ਸਨ, ਉਥੇ ਹੀ ਅਗਸਤ ਵਿਚ 36 ਮਿਲੀਅਨ ਲੋਕ ਕੰਮ ਦੀ ਭਾਲ ਕਰਦੇ ਨਜ਼ਰ ਆਏ ਸਨ।
ਹੋਰ ਵੀ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਧਰਨੇ ਤੋਂ ਵਾਪਸ ਪਰਤੇ ਪਿੰਡ ਅਜ਼ੀਮਾਬਾਦ ਦੇ ਕਿਸਾਨ ਦੀ ਹੋਈ ਮੌਤ
PHOTO
ਜੇ ਤੁਸੀਂ ਰਿਪੋਰਟ ਨੂੰ ਵੇਖਦੇ ਹੋ, ਤਾਂ ਕੁੱਲ ਕਿਰਤ ਸ਼ਕਤੀ ਦਾ ਆਕਾਰ ਵੀ ਵਧਿਆ ਹੈ। ਕੋਰੋਨਾ (Coronavirus) ਦੀ ਦੂਜੀ ਲਹਿਰ (2nd Wave) ਕਾਰਨ ਬਹੁਤ ਸਾਰੀਆਂ ਕੰਪਨੀਆਂ ਬੰਦ ਸਨ। ਇਨ੍ਹਾਂ ਕੰਪਨੀਆਂ ਦੇ ਬੰਦ ਹੋਣ ਕਾਰਨ ਨੌਕਰੀਆਂ ਮਿਲਣਾ ਅਤੇ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਕਰਨਾ ਮੁਸ਼ਕਲ ਹੋਣ ਲੱਗਾ।