
ਪੰਜਾਬ ਨੈਸ਼ਨਲ ਬੈਂਕ ਘਪਲਾ ਮਾਮਲੇ ਵਿਚ ਬੈਂਕ ਨੂੰ ਮੋਟਾ ਚੂਨਾ ਲਗਾ ਕੇ ਫ਼ਰਾਰ ਹੋਣ ਵਾਲੇ ਨੀਰਵ ਮੋਦੀ ਦੇ ਮਾਮਾ ਮੇਹੁਲ ਚੌਕਸੀ ਨੇ ਮੰਗਲਵਾਰ ਨੂੰ ਈਡੀ ਵਲੋਂ ਲਗਾਏ ਗਏ ...
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘਪਲਾ ਮਾਮਲੇ ਵਿਚ ਬੈਂਕ ਨੂੰ ਮੋਟਾ ਚੂਨਾ ਲਗਾ ਕੇ ਫ਼ਰਾਰ ਹੋਣ ਵਾਲੇ ਨੀਰਵ ਮੋਦੀ ਦੇ ਮਾਮਾ ਮੇਹੁਲ ਚੌਕਸੀ ਨੇ ਮੰਗਲਵਾਰ ਨੂੰ ਈਡੀ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਕਰਾਰ ਦਿਤਾ ਹੈ। ਉਨ੍ਹਾਂ ਇਸ ਮਾਮਲੇ 'ਤੇ ਅਪਣੀ ਚੁੱਪੀ ਤੋੜਦਿਆਂ ਆਖਿਆ ਨਿਊਜ਼ ਏਜੰਸੀ ਏਐਨਆਈ ਵਲੋਂ ਭੇਜੇ ਗਏ ਸਵਾਲਾਂ ਦੇ ਜਵਾਬ ਵਿਚ ਆਖਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਾਜਾਇਜ਼ ਤਰੀਕੇ ਨਾਲ ਮੇਰੀ ਸੰਪਤੀਆਂ ਨੂੰ ਬਿਨਾਂ ਕਿਸੇ ਆਧਾਰ ਦੇ ਅਟੈਚ ਕੀਤਾ ਹੈ।
Mehul Choksi
ਭਗੌੜੇ ਚੌਕਸੀ ਨੇ ਅੱਗੇ ਬੋਲਦਿਆਂ ਆਖਿਆ ਕਿ ਉਸ ਨੇ ਭਾਰਤੀ ਅਧਿਕਾਰੀਆਂ ਨਾਲ ਅਪਣੇ ਪਾਸਪੋਰਟ ਦੇ ਮੁਅੱਤਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਸ ਨੇ ਦਸਿਆ ਕਿ 16 ਫਰਵਰੀ ਨੂੰ ਉਸ ਨੂੰ ਪਾਸਪੋਰਟ ਦਫ਼ਤਰ ਤੋਂ ਇਕ ਈ-ਮੇਲ ਮਿਲਿਆ ਸੀ, ਜਿਸ ਵਿਚ ਦਸਿਆ ਗਿਆ ਸੀ ਕਿ ਮੇਰਾ ਪਾਸਪੋਰਟ ਭਾਰਤ ਦੀ ਸੁਰੱਖਿਆ ਨੂੰ ਖ਼ਤਰਾ ਹੋਣ ਕਾਰਨ ਰੱਦ ਕਰ ਦਿਤਾ ਗਿਆ ਹੈ।
PNB Scam
ਚੌਕਸੀ ਨੇ ਕਿਹਾ ਕਿ ਇਸ ਤੋਂ ਬਾਅਦ ਮੈਂ 20 ਫਰਵਰੀ ਨੂੰ ਮੁੰਬਈ ਦੇ ਸਥਾਨਕ ਪਾਸਪੋਰਟ ਦਫ਼ਤਰ ਨੂੰ ਇਕ ਈ-ਮੇਲ ਭੇਜਿਆ, ਜਿਸ ਵਿਚ ਮੈਂ ਅਪਣੇ ਸਸਪੈਂਡੇਡ ਪਾਸਪੋਰਟ ਨੂੰ ਰਿਵੋਕ ਕਰਨ ਨੂੰ ਕਿਹਾ ਸੀ। ਉਸ ਨੇ ਦਸਿਆ ਕਿ ਇਸ ਦੇ ਬਾਵਜੂਦ ਮੈਨੂੰ ਪਾਸਪੋਰਟ ਦਫ਼ਤਰ ਤੋਂ ਕੋਈ ਵੀ ਜਵਾਬ ਨਹੀਂ ਮਿਲਿਆ। ਚੌਕਸੀ ਦਾ ਕਹਿਣਾ ਹੈ ਕਿ ਉਸ ਦੇ ਪਾਸਪੋਰਟ ਨੂੰ ਰੱਦ ਕੀਤੇ ਜਾਣ ਦਾ ਕਾਰਨ ਵੀ ਨਹੀਂ ਦੱਸਿਆ ਗਿਆ।
Mehul Choksi
ਦਸ ਦਈਏ ਕਿ 14 ਹਜ਼ਾਰ ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਦੇ ਘਪਲੇ ਦਾ ਮੁਲਜ਼ਮ ਮੇਹੁਲ ਚੌਕਸੀ ਦੇਸ਼ ਵਿਚੋਂ ਫ਼ਰਾਰ ਹੋ ਕੇ ਐਂਟੀਗੁਆ ਵਿਚ ਛੁਪਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਮੁਲਜ਼ਮ ਨੀਰਵ ਮੋਦੀ ਵੀ ਦੇਸ਼ ਛੱਡ ਕੇ ਦੂਜੇ ਦੇਸ਼ ਵਿਚ ਰਹਿ ਰਿਹਾ ਹੈ। ਫਿਲਹਾਲ ਭਾਰਤ ਵਲੋਂ ਦੋਵਾਂ ਦੀ ਸਪੁਰਦਗੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਦੀ ਸਪੁਰਦਗੀ ਕਦੋਂ ਹਾਸਲ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।