ਡ੍ਰਾਈਵਿੰਗ ਲਾਈਸੈਂਸ ਤੇ ਆਰਸੀ ਲਈ ਪੂਰੇ ਦੇਸ਼ 'ਚ ਬਦਲ ਗਏ ਨੇ ਨਿਯਮ
Published : Oct 2, 2019, 10:48 am IST
Updated : Oct 2, 2019, 10:48 am IST
SHARE ARTICLE
new design driving licences
new design driving licences

ਦੇਸ਼ 'ਚ ਇੱਕ ਅਕਤੂਬਰ ਤੋਂ ਕੁਝ ਨਿਯਮਾਂ ‘ਚ ਬਦਲਾਅ ਹੋ ਗਏ ਹਨ। ਇਨ੍ਹਾਂ ਨਿਯਮਾਂ ਦੇ ਬਦਲਣ ਦਾ ਸਿੱਧਾ ਅਸਰ ਤੁਹਾਡੇ 'ਤੇ ਵੀ ਹੋਵੇਗਾ।

ਨਵੀਂ ਦਿੱਲੀ : ਦੇਸ਼ 'ਚ ਇੱਕ ਅਕਤੂਬਰ ਤੋਂ ਕੁਝ ਨਿਯਮਾਂ ‘ਚ ਬਦਲਾਅ ਹੋ ਗਏ ਹਨ। ਇਨ੍ਹਾਂ ਨਿਯਮਾਂ ਦੇ ਬਦਲਣ ਦਾ ਸਿੱਧਾ ਅਸਰ ਤੁਹਾਡੇ 'ਤੇ ਵੀ ਹੋਵੇਗਾ। ਦੱਸ ਦਈਏ ਕਿ ਕੱਲ ਤੋਂ ਡ੍ਰਾਈਵਿੰਗ ਲਾਈਸੈਂਸ ਬਣਵਾਉਣ ਦਾ ਨਿਯਮ ਬਦਲ ਗਿਆ ਤੇ ਤੁਹਾਨੂੰ ਆਪਣਾ ਪੁਰਾਣਾ ਲਾਈਸੈਂਸ ਅਪਡੇਟ ਕਰਨਾ ਹੋਵੇਗਾ। ਇਹ ਪ੍ਰਕ੍ਰਿਆ ਪੂਰੀ ਤਰ੍ਹਾਂ ਆਨ-ਲਾਈਨ ਹੋਵੇਗੀ।

driving licences driving licences

ਬਦਲੇ ਨਿਯਮ ਮੁਤਾਬਕ ਡ੍ਰਾਈਵਿੰਗ ਲਾਈਸੈਂਸ (ਡੀਐਲ) ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਰੰਗ ਵੀ ਇੱਕ ਹੀ ਹੋ ਜਾਵੇਗਾ। ਇਸ ਦੇ ਨਾਲ ਹੀ ਡੀਐਲ ਤੇ ਆਰਸੀ ‘ਤੇ ਕਿਊਆਰ ਕੋਡ ਵੀ ਦਿੱਤਾ ਜਾਵੇਗਾ। ਇਸ ਨਾਲ ਕੋਈ ਵੀ ਆਪਣਾ ਪੁਰਾਣਾ ਰਿਕਾਰਡ ਲੁਕਾ ਨਹੀਂ ਪਾਵੇਗਾ। ਕਿਊਆਰ ਕੋਡ ਨੂੰ ਰੀਡ ਕਰਨ ਲਈ ਟ੍ਰੈਫਿਕ ਪੁਲਿਸ ਨੂੰ ਹੈਂਡੀ ਟ੍ਰੈਕਿੰਗ ਡਿਵਾਈਸ ਦਿੱਤੀ ਜਾਵੇਗੀ।

driving licences driving licences

ਇਨ੍ਹਾਂ ਨਵੇਂ ਬਦਲਾਵਾਂ ਕਰਕੇ ਸਰਕਾਰ ਹੁਣ ਤੋਂ ਵਾਹਨਾਂ ਤੇ ਡ੍ਰਾਈਵਰਾਂ ਦਾ ਆਨਲਾਈਨ ਡਾਟਾਬੇਸ ਵੀ ਤਿਆਰ ਕਰ ਸਕੇਗੀ। ਹੁਣ ਤਕ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਵੱਖ-ਵੱਖ ਡ੍ਰਾਈਵਿੰਗ ਲਾਈਸੈਂਸ ਹੁੰਦਾ ਹੈ ਪਰ ਹੁਣ ਤੋਂ ਪੂਰੇ ਦੇਸ਼ ‘ਚ ਇੱਕ ਜਿਹਾ ਡੀਐਲ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement