
ਮਹਿਲਾ ਨੇ ਡਾਕਟਰ ‘ਤੇ ਛੇੜਛਾੜ ਦਾ ਵੀ ਲਗਾਇਆ ਇਲਜ਼ਾਮ
ਲਖਨਉ : ਪਾਲਤੂ ਕੁੱਤੇ ਨੂੰ ਚੁੱਕ-ਚੁੱਕ ਕੇ ਜ਼ਮੀਨ ਨਾਲ ਮਾਰ ਕੇ ਜਾਨ ਤੋਂ ਮਾਰਨ ਦੇ ਇਲਜ਼ਾਮ ਵਿਚ ਇਕ ਡਾਕਟਰ ਨੂੰ 14 ਦਿਨ ਦੇ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਡਾਕਟਰ ‘ਤੇ ਮਹਿਲਾ ਨੂੰ ਜਾਨ ਤੋਂ ਮਾਰਨ ਅਤੇ ਛੇੜਛਾੜ ਦਾ ਵੀ ਇਲਜ਼ਾਮ ਲੱਗਿਆ ਹੈ। ਇਸ ਘਟਨਾ ਦੀ ਐੱਫਆਈਆਰ ਗਾਜੀਆਬਾਦ ਦੇ ਇਕ ਥਾਣੇ ਵਿਚ ਦਰਜ ਕਰਵਾਈ ਗਈ ਹੈ। ਪੁਲਿਸ ਨੇ ਕੁੱਤੇ ਦਾ ਪੋਸਟਮਾਰਟਮ ਵੀ ਕਰਵਾਇਆ ਹੈ।
file photo
ਗਾਜੀਆਬਾਦ ਦੇ ਥਾਣੇ ਵਿਜੇਮਨਗਰ ਵਿਚ ਇਕ ਮਹਿਲਾ ਨੇ ਐਫਆਈਆਰ ਦਰਜ ਕਰਵਾਈ ਹੈ। ਮਹਿਲਾ ਦਾ ਇਲਜ਼ਾਮ ਹੈ ਕਿ ਗੁਆਢ ਦੇ ਵਿਚ ਇਕ ਦੰਦਾ ਦਾ ਡਾਕਟਰ ਰਹਿੰਦਾ ਹੈ। 8 ਮਹੀਨੇ ਪਹਿਲਾਂ ਔਰਤ ਨੇ ਡਾਕਟਰ ਤੋਂ ਆਪਣੀ ਧੀ ਦੇ ਦੰਦਾਂ ਦਾ ਇਲਾਜ ਕਰਵਾਇਆ ਸੀ। ਪਰ ਕਈਂ ਮਹੀਨੇ ਦੇ ਇਲਾਜ ਦੇ ਬਾਵਜੂਦ ਵੀ ਉਸਦੀ ਧੀ ਨੂੰ ਦੰਦਾਂ ਦੀ ਬੀਮਾਰੀ ਤੋਂ ਕੋਈ ਰਾਹਤ ਨਹੀਂ ਮਿਲੀ। ਔਰਤ ਨੇ ਇਸ ਦੀ ਸ਼ਿਕਾਇਤ ਡਾਕਟਰ ਨੂੰ ਕੀਤੀ ਜਿਸ ‘ਤੇ ਵਿਵਾਦ ਹੋਣ ਲੱਗਿਆ. ਉਸ ਵੇਲੇ ਔਰਤ ਦਾ ਕੁੱਤਾ ਲੱਡੂ ਵੀ ਉਸਦੇ ਨਾਲ ਸੀ। ਸ਼ੋਰ-ਸ਼ਰਾਬਾ ਦੇਖਦੇ ਹੋਏ ਕੁੱਤਾ ਭੌਕਣ ਲੱਗ ਪਿਆ। ਔਰਤ ਦਾ ਇਲਜ਼ਾਮ ਹੈ ਕਿ ਡਾਕਟਰ ਨੇ ਗੁੱਸੇ ਵਿਚ ਆ ਕੇ ਕੁੱਤੇ ਨੂੰ ਜ਼ਮੀਨ ਤੇ ਕਈਂ ਵਾਰ ਚੁੱਕ-ਚੁੱਕ ਮਾਰਿਆ।
file photo
ਮਹਿਲਾ ਨੇ ਇਲਜ਼ਾਮ ਲਗਾਉਂਦੇ ਹੋਏ ਇਹ ਵੀ ਕਿਹਾ ਕਿ ਜਦੋਂ ਉਸਨੇ ਡਾਕਟਰ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕਰਨ ਦੀ ਗੱਲ ਕਹੀ ਅਤੇ ਡਿਗਰੀ ਨਾ ਹੋਣ ਦਾ ਇਲਜ਼ਾਮ ਲਗਾਇਆ ਤਾਂ ਡਾਕਟਰ ਡਰ ਗਿਆ। ਰਿਪੋਰਟ ਨਾ ਕਰਨ ਦੇ ਲਈ ਦਬਾਅ ਬਣਾਉਣ ਲੱਗਿਆ ਅਤੇ ਰਾਤ ਨੂੰ ਉਸਦੇ ਘਰ ਅੰਦਰ ਵੀ ਦਾਖਲ ਹੋ ਗਿਆ। ਉਸ ਤੋਂ ਬਾਅਦ ਉਸਨੇ ਚਾਕੂ ਨਾਲ ਵੀ ਹਮਲਾ ਕੀਤਾ। ਉਸਦੇ ਨਾਲ ਛੇੜ ਛਾੜ ਵੀ ਕੀਤੀ। ਔਰਤ ਦਾ ਘਰਵਾਲਾ ਕਿਸੇ ਦੂਜੇ ਸ਼ਹਿਰ ਕੰਮ ਲਈ ਗਿਆ ਸੀ ਅਤੇ ਉਹ ਉਸ ਵੇਲੇ ਘਰ ਵਿਚ ਨਹੀਂ ਸੀ।
file photo
ਮਹਿਲਾ ਦੇ ਇਲਜ਼ਾਮ ‘ਤੇ ਪੁਲਿਸ ਨੇ ਮੁਲਜ਼ਮ ਡਾਕਟਰ ਨੂੰ ਗਿਰਫ਼ਤਾਰ ਕਰ ਲਿਆ ਹੈ। ਮ੍ਰਿਤਕ ਕੁੱਤੇ ਦਾ ਪੁਲਿਸ ਨੇ ਪੋਸਟਮਾਰਟਮ ਕਰਾਇਆ ਹੈ। ਰਿਪੋਰਟ ਵਿਚ ਕੁੱਤੇ ਦੀ ਮੌਤ ਦਾ ਕਾਰਨ ਸਿਰ ਵਿਚ ਸੱਟ ਲੱਗਣਾ ਦੱਸਿਆ ਜਾ ਰਿਹਾ ਹੈ। ਜ਼ਮੀਨ ਨਾਲ ਚੁੱਕ ਕੇ ਮਾਰਨ ਨਾਲ ਕੁੱਤੇ ਨੂੰ ਸਿਰ ਵਿਚ ਗੰਭੀਰ ਸੱਟ ਲੱਗੀ ਸੀ। ਪੁਲਿਸ ਨੇ ਡਾਕਟਰ ਕੋਰਟ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।