ਭਾਜਪਾ-ਆਰਐਸਐਸ ਵਰਕਰਾਂ ਦੀਆਂ ਲੋਕਾਂ ਨੇ ਪੁਆਈਆਂ ਭਾਜੜਾਂ
Published : Jan 3, 2019, 5:32 pm IST
Updated : Jan 3, 2019, 5:32 pm IST
SHARE ARTICLE
RSS wtih BJP
RSS wtih BJP

ਇਹ ਤਸਵੀਰਾਂ ਕੇਰਲਾ ਦੇ ਅਡੱਪਲ ਸ਼ਹਿਰ ਦੀਆਂ ਦੱਸੀਆਂ ਜਾ ਰਹੀਆਂ ਹਨ, ਜਿੱਥੇ ਵੱਡੀ ਗਿਣਤੀ ਵਿਚ ਭਾਜਪਾ ਅਤੇ ਆਰਐਸਐਸ ਦੇ ਵਰਕਰਾਂ ਨੇ ਮੋਟਰਸਾਈਕਲਾਂ...

ਕੇਰਲਾ : ਇਹ ਤਸਵੀਰਾਂ ਕੇਰਲਾ ਦੇ ਅਡੱਪਲ ਸ਼ਹਿਰ ਦੀਆਂ ਦੱਸੀਆਂ ਜਾ ਰਹੀਆਂ ਹਨ, ਜਿੱਥੇ ਵੱਡੀ ਗਿਣਤੀ ਵਿਚ ਭਾਜਪਾ ਅਤੇ ਆਰਐਸਐਸ ਦੇ ਵਰਕਰਾਂ ਨੇ ਮੋਟਰਸਾਈਕਲਾਂ 'ਤੇ ਰੈਲੀ ਕੱਢੀ। ਇਸ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਭਾਜਪਾ ਵਰਕਰ ਜਦੋਂ ਅਡੱਪਲ ਜੰਕਸ਼ਨ 'ਤੇ ਪੁੱਜੇ ਤਾਂ ਉਥੇ ਪਹਿਲਾਂ ਤੋਂ ਮੌਜੂਦ ਖੜ੍ਹੇ ਸਥਾਨਕ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ ਸੀ। ਜਿਸ ਤੋਂ ਬਾਅਦ ਭਾਜਪਾ ਅਤੇ ਆਰਐਸਐਸ ਵਰਕਰਾਂ ਨੂੰ ਭਾਜੜਾਂ ਪੈ ਗਈਆਂ। ਸਥਾਨਕ ਲੋਕਾਂ ਦੇ ਗੁੱਸੇ ਅੱਗੇ ਭਾਜਪਾ ਵਰਕਰਾਂ ਦੀ ਇਕ ਨਾ ਚੱਲ ਸਕੀ।

Sabrimala Sabrimala

ਅਤੇ ਰੈਲੀ ਵਿਚ ਮੋਟਰਸਾਈਕਲਾਂ 'ਤੇ ਆ ਰਹੇ ਵਰਕਰਾਂ ਨੇ ਮੋਟਰਸਾਈਕਲ ਪਿੱਛੇ ਮੋੜ ਲਏ ਜਦਕਿ ਕਈ ਤਾਂ ਮੋਟਰਸਾਈਕਲ ਉਥੇ ਹੀ ਛੱਡ ਕੇ ਭੱਜ ਗਏ। ਦਰਅਸਲ ਕੇਰਲਾ ਦੇ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖ਼ਲੇ ਦਾ ਭਾਜਪਾ ਅਤੇ ਆਰਐਸਐਸ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਦੇ ਪ੍ਰਦਰਸ਼ਨ ਦੇ ਚਲਦਿਆਂ ਕੇਰਲਾ ਵਿਚ ਕਈ ਥਾਵਾਂ 'ਤੇ ਮਾਹੌਲ ਖ਼ਰਾਬ ਹੋਇਆ ਹੈ।

PinarayiPinarayi

ਕੇਰਲਾ ਦੇ ਮੁੱਖ ਮੰਤਰੀ ਨੇ ਵੀ ਅਪਣੇ ਬਿਆਨ ਵਿਚ ਆਖਿਆ ਕਿ ਸਬਰੀਮਾਲਾ ਨੂੰ ਲੈ ਕੇ ਭਾਜਪਾ ਅਤੇ ਆਰਐਸਐਸ ਕੇਰਲਾ ਨੂੰ ਯੁੱਧ ਖੇਤਰ ਬਣਾਉਣ 'ਤੇ ਤੁਲੀ ਹੋਈ ਹੈ, ਪਰ ਇਸ ਵੀਡੀਓ ਤੋਂ ਇੰਝ ਜਾਪਦੈ ਕਿ ਜਿਵੇਂ ਕੇਰਲਾ ਦੇ ਲੋਕ ਵੀ ਭਾਜਪਾ ਅਤੇ ਆਰਐਸਐਸ ਤੋਂ ਦੁਖੀ ਹੋ ਗਏ ਹੋਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement