
ਵੈਸ਼ਨੂੰ ਦੇਵੀ ਦੇ ਦਰਸ਼ਨ ਨੂੰ ਗਏ ਬਹੁਤ ਸਾਰੇ ਭਗਤਾਂ ਦੀ ਲੀਲਾ ਹੈਰਾਨ ਕਰਨ......
ਨਵੀਂ ਦਿੱਲੀ : ਵੈਸ਼ਨੂੰ ਦੇਵੀ ਦੇ ਦਰਸ਼ਨ ਨੂੰ ਗਏ ਬਹੁਤ ਸਾਰੇ ਭਗਤਾਂ ਦੀ ਲੀਲਾ ਹੈਰਾਨ ਕਰਨ ਵਾਲੀ ਹੈ। ਵੈਸ਼ਨੂੰ ਦੇਵੀ ਸ਼ਰਾਇਨ ਬੋਰਡ ਨੂੰ ਨੋਟਬੰਦੀ ਤੋਂ ਬਾਅਦ ਕਰੀਬ ਦੋ ਸਾਲ ਵਿਚ 2.3 ਕਰੋੜ ਰੁਪਏ ਮੁੱਲ ਦੇ ਪੁਰਾਣੇ 500 ਜਾਂ 1000 ਦੇ ਨੋਟ ਦਾਨ ਵਿਚ ਮਿਲੇ ਹਨ, ਜੋ ਬੰਦ ਹੋ ਚੁੱਕੇ ਹਨ। ਨਵੰਬਰ 2016 ਵਿਚ ਨੋਟਬੰਦੀ ਦੇ ਤੱਤਕਾਲ ਬਾਅਦ ਸਿਰਫ਼ ਇਕ ਮਹੀਨੇ ਵਿਚ ਬਹੁਤ ਸਾਰੇ ਭਗਤਾਂ ਨੇ ਤੀਰਥ ਸਥਾਨਾਂ ਉਤੇ 1.90 ਕਰੋੜ ਰੁਪਏ ਦੇ ਪੁਰਾਣੇ ਨੋਟ ਚੜ੍ਹਾ ਦਿਤੇ। ਧਿਆਨ ਯੋਗ ਹੈ ਕਿ ਪੀਐਮ ਮੋਦੀ ਨੇ 8 ਨਵੰਬਰ, 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ 500 ਅਤੇ ਹਜ਼ਾਰ ਦੇ ਸਾਰੇ ਪੁਰਾਣੇ ਨੋਟ ਅਵੈਧ ਮੰਨ ਲਏ ਸਨ।
Money
ਸੂਤਰਾਂ ਦੇ ਮੁਤਾਬਕ ਵੈਸ਼ਨੂੰ ਦੇਵੀ ਦਸੰਬਰ 2016 ਦੇ ਬਾਅਦ ਪੁਰਾਣੇ ਨੋਟ ਚੜਾਉਣ ਦੀ ਸੰਖਿਆ ਘੱਟਦੀ ਗਈ ਅਤੇ ਉਸ ਤੋਂ ਬਾਅਦ ਦੇ ਕਰੀਬ ਦੋ ਸਾਲ ਵਿਚ ਹੁਣ ਤੱਕ 40 ਲੱਖ ਰੁਪਏ ਦੇ ਪੁਰਾਣੇ ਨੋਟ ਚੜਾਏ ਗਏ। ਰਿਜਰਵ ਬੈਂਕ ਨੇ ਤਾਂ ਅਜਿਹੇ ਪੁਰਾਣੇ ਨੋਟਾਂ ਉਤੇ ਨਜ਼ਰ ਰੱਖਣਾ ਕਾਫ਼ੀ ਸਮੇ ਤੋਂ ਬੰਦ ਕਰ ਦਿਤੀ ਹੈ। ਪਰ ਹੁਣ ਵੀ ਕਈ ਜਗ੍ਹਾਂ ਤੋਂ ਕਈ ਲੋਕਾਂ ਦੇ ਕੋਲ ਅਜਿਹੇ ਪੁਰਾਣੇ ਨੋਟ ਮਿਲਣ ਦੀਆਂ ਖਬਰਾਂ ਆ ਜਾਂਦੀਆਂ ਹਨ। ਜੰਮੂ-ਕਸ਼ਮੀਰ ਵਿਚ ਕਟਰਾ ਦੇ ਕੋਲ ਵੈਸ਼ਨੂੰ ਦੇਵੀ ਸਥਾਨ, ਆਂਧਰਾ ਦੇ ਤੀਰੁਮਾਲਾ ਤੀਰੁਪਤੀ ਮੰਦਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਧਨੀ ਸ਼ਰਾਇਨ ਬੋਰਡ ਹੈ।
Money
ਵੈਸ਼ਨੂੰ ਦੇਵੀ ਸ਼ਰਾਇਨ ਬੋਰਡ ਦੇ ਸੀਈਓ ਸਿਮਰਦੀਪ ਸਿੰਘ ਨੇ ਦੱਸਿਆ, ਵੈਸ਼ਨੂੰ ਦੇਵੀ ਸਥਾਨ ਨੂੰ ਮਿਲਣ ਵਾਲੇ ਦਾਨ ਵਿਚ ਕਿਸੇ ਤਰ੍ਹਾਂ ਦੀ ਗਿਰਾਵਟ ਨਹੀਂ ਹੈ। ਇਹ ਹੁਣ ਵੀ ਉਸੇ ਤਰ੍ਹਾਂ ਹੈ, ਪਰ ਕੁਝ ਭਗਤ ਹੁਣ ਵੀ ਪੁਰਾਣੇ ਨੋਟ ਚੜ੍ਹਾ ਰਹੇ ਹਨ। ਸਿੰਘ ਨੇ ਦੱਸਿਆ ਕਿ ਰਿਜਰਵ ਬੈਂਕ ਹੁਣ ਅਜਿਹੇ ਪੁਰਾਣੇ ਨੋਟ ਲੈਣਾ ਬੰਦ ਕਰ ਚੁੱਕਿਆ ਹੈ, ਤਾਂ ਬੋਰਡ ਅਪਣੇ ਆਪ ਹੀ ਇਨ੍ਹਾਂ ਨੂੰ ਅਪਣੇ ਤਰੀਕੇ ਨਾਲ ਨਸ਼ਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵੈਸ਼ਨੂੰ ਦੇਵੀ ਸ਼ਰਾਇਨ ਬੋਰਡ ਦੇ ਕੋਲ ਚੜ੍ਹਾਵੇ ਦੇ ਰੂਪ ਵਿਚ ਕਾਫ਼ੀ ਨਗਦੀ ਆਉਂਦੀ ਹੈ।