ਸੋਹਰਾਬੁੱਦੀਨ ਮਾਮਲੇ  'ਚ 8 ਸਾਲ ਤੱਕ ਅਮਿਤ ਸ਼ਾਹ ਦਾ ਸ਼ੋਸ਼ਣ ਕੀਤਾ ਗਿਆ : ਸਿਮਰਤੀ ਈਰਾਨੀ
Published : Jan 1, 2019, 7:55 pm IST
Updated : Jan 1, 2019, 7:55 pm IST
SHARE ARTICLE
Sohrabuddin case And amit  Shah
Sohrabuddin case And amit Shah

ਕੇਂਦਰੀ ਮੰਤਰੀ ਸਿਮਰਤੀ ਈਰਾਨੀ ਨੇ ਸੋਹਰਾਬੁੱਦੀਨ ਮਾਮਲੇ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਸੋਹਰਾਬੁੱਦੀਨ ਮਾਮਲੇ ...

ਨਵੀਂ ਦਿੱਲੀ : ਕੇਂਦਰੀ ਮੰਤਰੀ ਸਿਮਰਤੀ ਈਰਾਨੀ ਨੇ ਸੋਹਰਾਬੁੱਦੀਨ ਮਾਮਲੇ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਸੋਹਰਾਬੁੱਦੀਨ ਮਾਮਲੇ ਵਿਚ ਨੇਤਾਵਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਜਾ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਨੂੰ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਨਿਆਂ ਪਾਲਿਕਾ ਨੇ ਨੀਆਂ ਕੀਤਾ ਹੈ। ਇਹ ਫ਼ੈਸਲਾ ਬਿਲਕੁੱਲ ਠੀਕ ਹੈ। ਫ਼ੈਸਲਾ ਆਉਣ ਨਾਲ ਕਾਂਗਰਸ ਦੇ ਚਾਲ ਦੀ ਹਾਰ ਹੋਈ ਹੈ। ਉਸ ਨੂੰ ਮੁੰਹ ਦੀ ਖਾਣੀ ਪਈ ਹੈ। 

Smriti IraniSmriti Irani

ਉਨ੍ਹਾਂ ਨੇ ਕਿਹਾ ਕਿ ਫ਼ੈਸਲਾ ਪੜ੍ਹ ਲਵੋ, ਅੱਠ ਸਾਲ ਬਾਅਦ ਸੱਚ ਦੀ ਜਿੱਤ ਹੋਈ ਹੈ। ਰਾਜਨੀਤਿਕ ਕਾਰਣਾਂ ਦੀ ਵਜ੍ਹਾ ਨਾਲ ਨਰਿੰਦਰ ਮੋਦੀ ਅਤੇ ਭਾਜਪਾ ਦੀ ਸਰਕਾਰ ਨੂੰ ਬਰਬਾਦ ਕਰਨਾ ਅਤੇ ਅਮਿਤ ਸ਼ਾਹ ਨੂੰ ਜੇਲ੍ਹ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ। ਅਮਿਤ ਸ਼ਾਹ ਜੀ ਨੇ 8 ਸਾਲਾਂ ਤੱਕ ਸੰਘਰਸ਼ ਕੀਤਾ, ਇਹਨਾਂ ਸਾਲਾਂ ਦੇ ਦੌਰਾਨ ਉਨ੍ਹਾਂ ਦੇ ਪਰਵਾਰ ਦਾ ਸ਼ੋਸ਼ਣ ਕੀਤਾ ਗਿਆ ਉਨ੍ਹਾਂ ਉਤੇ ਤਰ੍ਹਾਂ - ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਪਰ ਅੱਜ ਅਦਾਲਤ ਦੇ ਅਸ਼ੀਰਵਾਦ ਨਾਲ ਸੱਚ ਰਾਸ਼ਟਰ ਦੇ ਸਨਮੁਖ ਪੇਸ਼ ਹੋਇਆ ਹੈ। 

Amit ShahAmit Shah

ਈਰਾਨੀ ਨੇ ਕਿਹਾ ਇਹ ਰਾਸ਼ਟਰ ਦੇ ਇਤਹਾਸ ਵਿਚ ਪਹਿਲੀ ਵਾਰ ਹੋਇਆ ਜਦੋਂ ਅਤਿਵਾਦੀ ਨੂੰ ਕਾਂਗਰਸ ਦਾ ਸਹਾਰਾ ਮਿਲਿਆ। ਰਾਹੁਲ ਗਾਂਧੀ ਦਾ ਟਵੀਟ ਕਰਨਾ ਉਨ੍ਹਾਂ ਦਾ ਗੁਸਾ ਨਹੀਂ ਸਗੋਂ ਉਨ੍ਹਾਂ ਦੀ ਨਿਰਾਸ਼ਾ ਦਸਦਾ ਹੈ। ਅਮਿਤ ਸ਼ਾਹ ਦੇ ਵਿਰੁਧ ਦਾਲ ਨਹੀਂ ਗਲੀ ਤਾਂ ਨਿਸ਼ਚਿਤ ਹੀ ਰਾਹੁਲ ਗਾਂਧੀ ਨੂੰ ਦੁੱਖ ਹੋ ਰਿਹਾ ਹੋਵੇਗਾ। ਕਾਂਗਰਸ ਪਾਰਟੀ ਸੱਤਾ ਵਿਚ ਰਹਿ ਕੇ ਪ੍ਰਬੰਧਕੀ ਢਾਂਚੇ ਦੀ ਦੁਰਵਰਤੋਂ ਕਰ ਕੇ ਅਪਣੇ ਰਾਜਨੀਤਿਕ ਵਿਰੋਧੀਆਂ ਨੂੰ ਖਤਮ ਕਰਨ ਲਈ ਅਪਣੇ ਪੈਰਾਂ ਤਲੇ ਨੀਆਂ ਅਤੇ ਸੰਵਿਧਾਨ ਨੂੰ ਵੀ ਰੌਂਦਨ ਲਈ ਤਿਆਰ ਰਹਿੰਦੀ ਹੈ। 

Sohrabuddin Sheikh & wifeSohrabuddin Sheikh & wife

ਉਨ੍ਹਾਂ ਨੇ ਅੱਗੇ ਕਿਹਾ ਕਾਂਗਰਸ ਦੇ ਅਗਵਾਈ ਦੇ ਆਦੇਸ਼ 'ਤੇ ਸੀਬੀਆਈ ਨੇ ਅਮਿਤ ਸ਼ਾਹ ਨੂੰ ਰਾਜਨੀਤਿਕ ਚਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਕੋਰਟ ਨੇ ਮੰਨਿਆ ਹੈ ਕਿ ਰਾਜਨੀਤਿਕ ਕਾਰਣਾਂ ਤੋਂ ਇਹ ਮਾਮਲਾ ਅਮਿਤ ਸ਼ਾਹ ਨੂੰ ਜ਼ਬਰਦਸਤੀ ਫਸਾਇਆ ਗਿਆ ਸੀ।  ਨਾ ਸਿਰਫ਼ ਮੁੰਬਈ ਹਾਈਕੋਰਟ ਸਗੋਂ ਸੁਪ੍ਰੀਮ ਕੋਰਟ ਵਿਚ ਵੀ ਕਾਂਗਰਸ ਦੇ ਸਾਜ਼ਿਸ਼ਾਂਕਰਤਾਵਾਂ ਨੂੰ ਮੁੰਹ ਦੀ ਖਾਣੀ ਪਈ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement