
ਈ.ਕੇ. ਨਾਰਾਇਣਨ ਨਾਂਬਿਆਰ (90) ਦੀ ਜ਼ਿੰਦਗੀ ਕਿਸੇ ਫ਼ਿਲਮੀੱ ਕਹਾਣੀ ਤੋਂ ਘੱਟ ਉਤਰਾਅ-ਚੜਾਅ ਭਰੀ...
ਕੇਰਲਾ : ਈ.ਕੇ. ਨਾਰਾਇਣਨ ਨਾਂਬਿਆਰ (90) ਦੀ ਜ਼ਿੰਦਗੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਉਤਰਾਅ-ਚੜਾਅ ਭਰੀ ਨਹੀਂ ਹੈ। ਵਿਆਹ ਦੇ ਸਿਰਫ਼ ਕੁੱਝ ਮਹੀਨਿਆਂ ਬਾਅਦ ਕਿਸਾਨ ਅੰਦੋਲਨ ਵਿਚ ਨਾਰਾਇਣਨ ਨੇ ਹਿੱਸਾ ਕੀ ਲਿਆ, ਕਿਸਮਤ ਨੇ ਅਜਿਹੀ ਖੇਡ ਖੇਡੀ ਕਿ ਜ਼ਿੰਦਗੀ ਭਰ ਲਈ ਅਪਣੀ ਪਤਨੀ ਦਾ ਸਾਥ ਗੁਆ ਬੈਠੇ। ਉਨ੍ਹਾਂ ਨੂੰ ਪਾਤਰ ਬਣਾ ਕੇ ਇਸ ਘਟਨਾ ਉਤੇ ਉਨ੍ਹਾਂ ਦੀ ਭਤੀਜੀ ਸੰਥਾ ਕਵੁਮਬਾਈ ਨੇ ਇਕ ਇਤਿਹਾਸਿਕ ਨਾਵਲ ਵੀ ਲਿਖਿਆ ਪਰ ਨਾਰਾਇਣਨ ਦੀ ਜ਼ਿੰਦਗੀ ਦੀ ਕਹਾਣੀ ਇੱਥੇ ਨਹੀਂ ਰੁਕੀ, ਪੂਰੇ 72 ਸਾਲ ਬਾਅਦ ਅਪਣੀ ਪਹਿਲੀ ਪਤਨੀ ਸਾਰਦਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ।
ਸੰਥਾ ਕਵੁਮਬਾਈ ਨੇ ਅਪਣੇ ਨਾਵਲ ‘ਦਸੰਬਰ 30’ ਵਿਚ ਨਾਰਾਇਣਨ ਅਤੇ ਸਾਰਦਾ ਦਾ ਜ਼ਿਕਰ ਕੀਤਾ ਹੈ ਪਰ ਦੋਵਾਂ ਦੇ ਦਹਾਕਿਆਂ ਬਾਅਦ ਹੋਏ ਭਾਵੁਕ ਮਿਲਾਪ ਲਈ ਸ਼ਾਇਦ ਉਨ੍ਹਾਂ ਨੂੰ ਇਕ ਹੋਰ ਨਾਵਲ ਲਿਖਣਾ ਪਵੇਗਾ। ਸੰਥਾ ਦਾ ਨਾਵਲ 1946 ਵਿਚ ਕੰਨੂਰ ਜ਼ਿਲ੍ਹੇ ਵਿਚ ਸਾਮਰਾਜਵਾਦ ਖਿਲਾਫ਼ ਹੋਏ ਕਿਸਾਨ ਅੰਦੋਲਨ ਉਤੇ ਆਧਾਰਿਤ ਹੈ। ਉਨ੍ਹਾਂ ਦੱਸਿਆ, ‘ਜਦੋਂ ਮੈਂ ਨਾਵਲ ਲਿਖਿਆ ਸੀ ਉਸ ਸਮੇਂ ਤੱਕ ਮੈਨੂੰ ਬਿਲਕੁਲ ਅਹਿਸਾਸ ਨਹੀਂ ਸੀ ਕਿ ਕਿਸਮਤ ਇਕ ਵਾਰ ਫਿਰ ਇਨ੍ਹਾਂ ਦਾ ਮਿਲਾਪ ਕਰਵਾਏਗੀ। ਵਿਆਹ ਦੇ ਸਿਰਫ਼ ਕੁੱਝ ਮਹੀਨਿਆਂ ਬਾਅਦ ਹੀ ਦੋਵੇਂ ਵੱਖ ਹੋ ਗਏ ਸਨ।
Meet after 72 Yearsਵਿਆਹ ਦੇ ਸਮੇਂ ਨਾਰਾਇਣਨ 18 ਸਾਲ ਦੇ ਸਨ ਅਤੇ ਸਾਰਦਾ 13 ਦੀ ਸੀ। ਦੇਸ਼ ਵਿਚ ਇਸ ਸਮੇਂ ਬ੍ਰਿਟਿਸ਼ ਸ਼ਾਸਨ ਦੇ ਖਿਲਾਫ਼ ਸੰਘਰਸ਼ ਸਿਖ਼ਰ ਉਤੇ ਸੀ ਅਤੇ ਕਿਸਾਨ ਜਗੀਰਵਾਦਾਂ ਅਤੇ ਜ਼ਿੰਮੀਦਾਰਾਂ ਦੇ ਵਿਰੁਧ ਇੱਕਜੁਟ ਹੋ ਰਹੇ ਸਨ। 29 ਦਸੰਬਰ 1946 ਨੂੰ ਨਾਰਾਇਣਨ ਅਪਣੇ ਪਿਤਾ ਥਾਲਿਆਨ ਰਾਮਨ ਨਾਂਬਿਆਰ ਅਤੇ ਅਣਗਿਣਤ ਕਿਸਾਨਾਂ ਦੇ ਨਾਲ ਸਥਾਨਿਕ ਜ਼ਿੰਮੀਦਾਰ ਦੇ ਘਰ ਦੇ ਕੋਲ ਇਕ ਪਹਾੜੀ ਉਤੇ ਇਕੱਠੇ ਹੋਏ। ਜ਼ਿੰਮੀਦਾਰਾਂ ਨੇ ਇਨ੍ਹਾਂ ਲੋਕਾਂ ਉਤੇ ਜੋ ਜ਼ੁਲਮ ਕੀਤੇ ਸਨ ਇਹ ਸਭ ਉਸ ਦਾ ਬਦਲਾ ਲੈਣਾ ਚਾਹੁੰਦੇ ਸਨ।
ਉੱਥੇ ਹੀ ਇਸ ਤੋਂ ਪਹਿਲਾਂ ਕਿ ਇਹ ਲੋਕ ਕੁੱਝ ਕਰਦੇ ਪੁਲਿਸ ਨੇ ਬੇਰਹਿਮੀ ਨਾਲ ਗੋਲੀਆਂ ਚਲਾ ਦਿਤੀਆਂ ਜਿਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਨਾਰਾਇਣਨ ਅਤੇ ਉਨ੍ਹਾਂ ਦੇ ਪਿਤਾ ਕਿਸੇ ਤਰ੍ਹਾਂ ਬੱਚ ਕੇ ਨਿਕਲ ਗਏ ਅਤੇ ਲੁੱਕ ਗਏ ਪਰ ਪੁਲਿਸ ਨੇ ਉਨ੍ਹਾਂ ਦੇ ਘਰ ਉਤੇ ਛਾਪਾ ਮਾਰ ਕੇ ਘਰ ਦੀਆਂ ਔਰਤਾਂ ਉਤੇ ਜ਼ੁਲਮ ਕਰਨੇ ਸ਼ੁਰੂ ਕਰ ਦਿਤੇ ਤਾਂਕਿ ਕੋਈ ਸੁਰਾਗ ਮਿਲ ਸਕੇ। ਸਾਰਦਾ ਬਹੁਤ ਛੋਟੀ ਸੀ ਇਸ ਲਈ ਪੁਲਿਸ ਨੇ ਉਸ ਨੂੰ ਛੱਡ ਦਿਤਾ। ਇਸ ਘਟਨਾ ਤੋਂ ਬਾਅਦ ਪਰਵਾਰ ਵਾਲਿਆਂ ਨੇ ਸਾਰਦਾ ਨੂੰ ਉਸ ਦੇ ਪੇਕੇ ਭੇਜ ਦਿਤਾ।
ਉਪਰੋਂ ਪੁਲਿਸ ਲਗਾਤਾਰ ਦੋ ਮਹੀਨਿਆਂ ਤੱਕ ਤੱਦ ਤੱਕ ਨਾਰਾਇਣਨ ਦੇ ਘਰ ਆਉਂਦੀ ਰਹੀ ਜਦੋਂ ਤੱਕ ਕਿ ਨਾਰਾਇਣਨ ਅਤੇ ਉਨ੍ਹਾਂ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਨਹੀਂ ਭੇਜ ਦਿਤਾ ਗਿਆ। 11 ਫਰਵਰੀ 1950 ਨੂੰ ਨਾਰਾਇਣਨ ਦੇ ਪਿਤਾ ਰਾਮਨ ਨਾਂਬਿਆਰ ਦਾ ਜੇਲ੍ਹ ਦੇ ਅੰਦਰ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਨਾਰਾਇਣਨ ਨੂੰ ਵੀ 16 ਗੋਲੀਆਂ ਲੱਗੀ ਪਰ ਉਹ ਬੱਚ ਗਏ, ਉਪਰੋਂ ਬਾਹਰ ਚਰਚਾ ਇਹੀ ਹੋਈ ਕਿ ਉਨ੍ਹਾਂ ਦੀ ਵੀ ਮੌਤ ਹੋ ਗਈ। ਸੰਥਾ ਦੱਸਦੀ ਹੈ, ਚਾਚੀ ਨੂੰ ਇਸ ਗੱਲ ਦਾ ਅਂਦਾਜਾ ਨਹੀਂ ਸੀ ਕਿ ਉਨ੍ਹਾਂ ਦੇ ਪਤੀ ਜ਼ਿੰਦਾ ਹਨ।
ਉਨ੍ਹਾਂ ਦਾ ਵਿਆਹ ਜ਼ਬਰਨ ਕਿਸੇ ਹੋਰ ਦੇ ਨਾਲ ਕਰ ਦਿਤਾ ਗਿਆ। ਜਦੋਂ ਚਾਚਾ ਜੇਲ੍ਹ ਤੋਂ ਬਾਹਰ ਆਇਆ ਤਾਂ ਉਨ੍ਹਾਂ ਦਾ ਵੀ ਕਿਤੇ ਹੋਰ ਵਿਆਹ ਕਰ ਦਿਤਾ ਗਿਆ। ਕਿਸਮਤ ਦੀ ਗੱਲ ਇਕ ਦਿਨ ਸੰਥਾ ਦੀ ਮੁਲਾਕਾਤ ਸਾਰਦਾ ਦੇ ਬੇਟੇ ਭਾਰਗਵਨ ਨਾਲ ਹੋਈ। ਤੱਦ ਉਨ੍ਹਾਂ ਨੂੰ ਲੱਗਾ ਕਿ ਇਨ੍ਹਾਂ ਦੋਵਾਂ ਦੀ ਮੁਲਾਕਾਤ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਵੀ ਸਾਰਦਾ ਅਤੇ ਨਾਰਾਇਣਨ ਇਕ ਦੂਜੇ ਨੂੰ ਬਹੁਤ ਪ੍ਰੇਮ ਨਾਲ ਯਾਦ ਕਰਦੇ ਸਨ। ਇਸ ਤੋਂ ਬਾਅਦ ਲੋਕਾਂ ਨੇ ਇੰਨ੍ਹਾਂ ਨੂੰ ਮਿਲਾਉਣ ਦਾ ਇਰਾਦਾ ਕੀਤਾ ਅਤੇ 26 ਦਸੰਬਰ ਨੂੰ ਇਹ ਦੋਵੇਂ ਭਾਰਗਵਨ ਦੇ ਘਰ ਵਿਚ ਹੀ ਮਿਲੇ, 72 ਸਾਲ ਦੇ ਲੰਮੇ ਸਮੇਂ ਤੋਂ ਬਾਅਦ।