
ਕਿਹਾ - ਕੇਸ ਦੇ ਚਲਦੇ ਬਿਜਲੀ ਦਾ ਕੁਨੈਕਸ਼ਨ ਕੱਟਣਾ ਬੇਇਨਸਾਫ਼ੀ
ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਜਾਇਦਾਦ ਦੇ ਮਾਲਕ ਅਤੇ ਕਿਰਾਏਦਾਰ ਵਿਚਾਲੇ ਬਿਜਲੀ ਕੁਨੈਕਸ਼ਨ ਕੱਟਣ ਦੇ ਮਾਮਲੇ 'ਚ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਬਿਜਲੀ ਇਕ ਬੁਨਿਆਦੀ ਸਹੂਲਤ ਹੈ ਅਤੇ ਜੀਵਨ ਦੇ ਅਧਿਕਾਰ ਦਾ ਅਨਿੱਖੜਵਾਂ ਅੰਗ ਹੈ।
ਅਜਿਹੀ ਸਥਿਤੀ ਵਿੱਚ ਕਿਰਾਏਦਾਰ ਤੋਂ ਜਾਇਦਾਦ ਖਾਲੀ ਕਰਵਾਉਣ ਸਬੰਧੀ ਚਲਦੇ ਮਾਮਲੇ ਕਾਰਨ ਬਿਜਲੀ ਦਾ ਕੁਨੈਕਸ਼ਨ ਕੱਟਣਾ ਬੇਇਨਸਾਫ਼ੀ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਜਸਟਿਸ ਮੰਜਰੀ ਨਹਿਰੂ ਕੌਲ ਨੇ ਕਿਰਾਏਦਾਰ ਨੂੰ ਸ਼ਰਤੀਆ ਬਿਜਲੀ ਬਹਾਲ ਕਰਨ ਦਾ ਹੁਕਮ ਦਿੱਤਾ ਹੈ।
ਹਾਈਕੋਰਟ ਨੇ ਫੈਸਲੇ 'ਚ ਕਿਹਾ ਕਿ ਉਹ ਹੇਠਲੀ ਅਦਾਲਤ 'ਚ ਜਾਇਦਾਦ ਦੇ ਮਾਮਲੇ ਦੀ ਮੈਰਿਟ 'ਤੇ ਕੋਈ ਟਿੱਪਣੀ ਨਹੀਂ ਕਰ ਰਹੇ ਹਨ ਪਰ ਬਿਜਲੀ ਇਕ ਬੁਨਿਆਦੀ ਸਹੂਲਤ ਹੈ ਜਿਸ ਤੋਂ ਕਿਸੇ ਨੂੰ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ 'ਚ ਹੇਠਲੀ ਅਦਾਲਤ 'ਚ ਕੇਸ ਪੈਂਡਿੰਗ ਹੋਣ ਕਾਰਨ ਬਿਜਲੀ ਦਾ ਕੁਨੈਕਸ਼ਨ ਕੱਟਣਾ ਠੀਕ ਨਹੀਂ ਹੈ, ਇਸ ਲਈ ਬਿਜਲੀ ਬਹਾਲ ਕੀਤੀ ਜਾਵੇ।