Passengers on 'Dunki' flight: ਅਮਰੀਕਾ ਵਿਚ ਦਾਖਲ ਹੋਣ ਲਈ ਯਾਤਰੀਆਂ ਦਾ ਏਜੰਟ ਨਾਲ ਹੋਇਆ ਸੀ 60-80 ਲੱਖ ਰੁਪਏ ਵਿਚ ਸਮਝੌਤਾ
Published : Jan 3, 2024, 12:22 pm IST
Updated : Jan 3, 2024, 12:22 pm IST
SHARE ARTICLE
Passengers on 'Dunki' flight had offered Rs 60-80 lakh for illegal US entry
Passengers on 'Dunki' flight had offered Rs 60-80 lakh for illegal US entry

ਨਿਕਾਰਾਗੁਆ ਜਾ ਰਹੇ ਇਕ ਏਅਰਬੱਸ ਏ340 ਜਹਾਜ਼ ਨੂੰ ਫਰਾਂਸ ਵਿਚ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਚਾਰ ਦਿਨਾਂ ਲਈ ਹਿਰਾਸਤ ਵਿਚ ਲਿਆ ਗਿਆ ਸੀ।

Passengers on 'Dunki' flight: ਨਿਕਾਰਾਗੁਆ ਜਾਣ ਵਾਲੇ ਜਿਸ ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਫਰਾਂਸ ਤੋਂ ਵਾਪਸ ਭੇਜਿਆ ਗਿਆ ਸੀ, ਉਸ ਵਿਚ ਸਵਾਰ ਗੁਜਰਾਤ ਦੇ 60 ਤੋਂ ਵੱਧ ਲੋਕ ਇਮੀਗ੍ਰੇਸ਼ਨ ਏਜੰਟ ਨੂੰ 60-80 ਲੱਖ ਰੁਪਏ ਦੇਣ ਲਈ ਰਾਜ਼ੀ ਹੋ ਗਏ ਸਨ ਅਤੇ ਏਜੰਟ ਨੇ ਉਨ੍ਹਾਂ ਨਾਲ ਲਾਤਿਨ ਅਮਰੀਕੀ ਦੇਸ਼ ਵਿਚ ਪਹੁੰਚਣ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ।

ਇਕ ਹਫ਼ਤਾ ਪਹਿਲਾਂ ਨਿਕਾਰਾਗੁਆ ਜਾ ਰਹੇ ਇਕ ਏਅਰਬੱਸ ਏ340 ਜਹਾਜ਼ ਨੂੰ ਫਰਾਂਸ ਵਿਚ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਚਾਰ ਦਿਨਾਂ ਲਈ ਹਿਰਾਸਤ ਵਿਚ ਲਿਆ ਗਿਆ ਸੀ। ਜਹਾਜ਼ ਵਿਚ 260 ਭਾਰਤੀਆਂ ਸਮੇਤ 303 ਯਾਤਰੀ ਸਵਾਰ ਸਨ। ਇਹ ਜਹਾਜ਼ 26 ਦਸੰਬਰ ਦੀ ਸਵੇਰ ਨੂੰ ਮੁੰਬਈ ਪਰਤਿਆ। ਸੂਬੇ ਦੇ ਅਪਰਾਧਿਕ ਜਾਂਚ ਵਿਭਾਗ (ਸੀਆਈਡੀ-ਕ੍ਰਾਈਮ ਅਤੇ ਰੇਲਵੇ) ਦੇ ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਇਨ੍ਹਾਂ ਯਾਤਰੀਆਂ ਵਿਚ, 66 ਗੁਜਰਾਤ ਦੇ ਲੋਕ ਸਨ ਜੋ ਪਹਿਲਾਂ ਹੀ ਸੂਬੇ ਵਿਚ ਅਪਣੇ ਜੱਦੀ ਸਥਾਨਾਂ 'ਤੇ ਪਹੁੰਚ ਚੁੱਕੇ ਹਨ।

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਸੁਪਰਡੈਂਟ (ਸੀਆਈਡੀ-ਕ੍ਰਾਈਮ, ਰੇਲਵੇ) ਸੰਜੇ ਖਰਾਤ ਨੇ ਦਸਿਆ ਕਿ ਗੁਜਰਾਤ ਦੇ ਇਹ 66 ਲੋਕ ਮੁੱਖ ਤੌਰ 'ਤੇ ਮੇਹਸਾਣਾ, ਅਹਿਮਦਾਬਾਦ, ਗਾਂਧੀਨਗਰ ਅਤੇ ਆਨੰਦ ਜ਼ਿਲ੍ਹਿਆਂ ਦੇ ਹਨ ਅਤੇ ਇਨ੍ਹਾਂ ਵਿਚ ਕੁੱਝ ਨਾਬਾਲਗ ਵੀ ਹਨ।

ਉਨ੍ਹਾਂ ਕਿਹਾ, ''ਅਸੀਂ ਇਨ੍ਹਾਂ 'ਚੋਂ 55 ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੇ ਹਾਂ ਅਤੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਨੇ 8ਵੀਂ ਤੋਂ 12ਵੀਂ ਜਮਾਤ ਤਕ ਪੜ੍ਹਾਈ ਕੀਤੀ ਹੈ। ਉਨ੍ਹਾਂ ਵਿਚੋਂ ਹਰੇਕ ਨੇ ਕਬੂਲ ਕੀਤਾ ਕਿ ਉਹ ਦੁਬਈ ਦੇ ਰਸਤੇ ਨਿਕਾਰਾਗੁਆ ਪਹੁੰਚਣ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਵਿਚ ਮਦਦ ਕਰਨ ਲਈ ਇਕ ਸਥਾਨਕ ਇਮੀਗ੍ਰੇਸ਼ਨ ਏਜੰਟ ਨੂੰ 60 ਲੱਖ ਤੋਂ 80 ਲੱਖ ਰੁਪਏ ਦੇਣ ਲਈ ਸਹਿਮਤ ਹੋਏ ਸਨ।"

ਸੂਬੇ ਦੀ ਸੀਆਈਡੀ ਨੇ ਹੁਣ ਤਕ ਕਰੀਬ 15 ਏਜੰਟਾਂ ਦੇ ਨਾਂਅ ਅਤੇ ਫ਼ੋਨ ਨੰਬਰ ਇਕੱਠੇ ਕੀਤੇ ਹਨ ਜਿਨ੍ਹਾਂ ਨੇ ਇਨ੍ਹਾਂ 55 ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਣ ਵਿਚ ਮਦਦ ਕਰਨਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਖਰਾਤ ਨੇ ਕਿਹਾ, “ਏਜੰਟਾਂ ਨੇ ਇਨ੍ਹਾਂ 55 ਲੋਕਾਂ ਨੂੰ ਅਮਰੀਕਾ ਪਹੁੰਚ ਕੇ ਹੀ ਪੈਸੇ ਦੇਣ ਲਈ ਕਿਹਾ ਸੀ। ਇਨ੍ਹਾਂ ਏਜੰਟਾਂ ਨੇ ਇਨ੍ਹਾਂ ਯਾਤਰੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਲੋਕ ਇਨ੍ਹਾਂ ਨੂੰ ਨਿਕਾਰਾਗੁਆ ਤੋਂ ਅਮਰੀਕਾ ਦੀ ਸਰਹੱਦ 'ਤੇ ਲੈ ਜਾਣਗੇ ਅਤੇ ਉਹ ਉਨ੍ਹਾਂ ਦੀ ਸਰਹੱਦ ਪਾਰ ਕਰਨ 'ਚ ਮਦਦ ਕਰਨਗੇ। ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਏਜੰਟਾਂ ਨੇ ਇਨ੍ਹਾਂ ਯਾਤਰੀਆਂ ਲਈ ਹਵਾਈ ਟਿਕਟਾਂ ਬੁੱਕ ਕਰਵਾਈਆਂ ਸਨ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਉਨ੍ਹਾਂ ਨੂੰ 1000-3000 ਡਾਲਰ ਦਿਤੇ ਸਨ”।

ਸੀਆਈਡੀ ਵਲੋਂ ਜਾਰੀ ਬਿਆਨ ਅਨੁਸਾਰ ਏਜੰਟ ਦੀ ਰਣਨੀਤੀ ਦੇ ਹਿੱਸੇ ਵਜੋਂ ਇਹ 66 ਲੋਕ 10 ਤੋਂ 20 ਦਸੰਬਰ ਦਰਮਿਆਨ ਅਹਿਮਦਾਬਾਦ, ਮੁੰਬਈ ਅਤੇ ਦਿੱਲੀ ਤੋਂ ਦੁਬਈ ਗਏ ਸਨ। ਏਜੰਟ ਦੇ ਨਿਰਦੇਸ਼ਾਂ 'ਤੇ, ਇਹ ਯਾਤਰੀ 21 ਦਸੰਬਰ ਨੂੰ ਫੁਜੈਰਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਨਿਜੀ ਏਅਰਲਾਈਨ ਦੀ ਨਿਕਾਰਾਗੁਆ ਜਾਣ ਵਾਲੀ ਫਲਾਈਟ ਵਿਚ ਸਵਾਰ ਹੋਏ ਸਨ।

ਬਿਆਨ ਅਨੁਸਾਰ, ਸੀਆਈਡੀ ਨੇ ਇਨ੍ਹਾਂ 55 ਲੋਕਾਂ ਲਈ ਦੁਬਈ ਦਾ ਵੀਜ਼ਾ ਲੈਣ ਵਾਲੇ ਏਜੰਟ ਬਾਰੇ ਹੋਰ ਜਾਣਕਾਰੀ ਅਤੇ ਉਨ੍ਹਾਂ ਦੇ ਬੈਂਕ ਖਾਤੇ ਦੇ ਵੇਰਵਿਆਂ ਨੂੰ ਇਕੱਠਾ ਕਰਨ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਮਦਦ ਮੰਗੀ ਹੈ। ਸੀਆਈਡੀ ਨੇ ਇਹ ਪਤਾ ਲਗਾਉਣ ਵਿਚ ਵੀ ਸੀਬੀਆਈ ਦੀ ਮਦਦ ਮੰਗੀ ਹੈ ਕਿ ਇਨ੍ਹਾਂ ਏਜੰਟਾਂ ਨੇ ਦੁਬਈ ਤੋਂ ਨਿਕਾਰਾਗੁਆ ਦੇ ਵੀਜ਼ੇ (ਇਨ੍ਹਾਂ 55 ਲੋਕਾਂ ਲਈ) ਕਿਵੇਂ ਪ੍ਰਾਪਤ ਕੀਤੇ, ਜਿਨ੍ਹਾਂ ਨੇ ਦੁਬਈ ਤੋਂ ਆਪਣੀਆਂ ਉਡਾਣਾਂ ਬੁੱਕ ਕੀਤੀਆਂ ਅਤੇ ਇਨ੍ਹਾਂ ਯਾਤਰੀਆਂ ਦੀਆਂ ਟਿਕਟਾਂ ਦਾ ਭੁਗਤਾਨ ਕਿਸ ਨੇ ਕੀਤਾ। ਇਹ ਜਹਾਜ਼ ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਦਾ ਹੈ।

 (For more Punjabi news apart from Passengers on 'Dunki' flight had offered Rs 60-80 lakh for illegal US entry, stay tuned to Rozana Spokesman)

Tags: dunki

Location: India, Gujarat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement