
ਇੱਕ ਦੀ ਮੌਤ ਤੇ 6 ਜ਼ਖ਼ਮੀ, ਟਰੱਕ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
ਨਾਗਪੁਰ : ਭੋਪਾਲ-ਨਾਗਪੁਰ ਨੈਸ਼ਨਲ ਹਾਈਵੇਅ ਫੋਰਲੇਨ 'ਤੇ ਬਗਵਾੜਾ ਟੋਲ ਨੇੜੇ ਵੀਰਵਾਰ ਨੂੰ ਵੱਡਾ ਹਾਦਸਾ ਵਾਪਰਿਆ। ਇਨੋਵਾ ਕਾਰ ਪਿੱਛੇ ਤੋਂ ਟਰੱਕ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਗੱਡੀ ਦੇ ਖੜਪੱਛੇ ਉੱਡ ਗਏ। ਸਾਰੇ ਕਾਰ ਸਵਾਰਾਂ ਨੂੰ ਗੰਭੀਰ ਹਾਲਤ ਵਿਚ ਕਾਰ ਵਿਚੋਂ ਕੱਢਿਆ ਗਿਆ ਜਿਥੇ ਇਸ ਦਰਦਨਾਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ। ਜਿਸ ਵਿੱਚ 1 ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖੇਡਾਂ ਦਾ ਸਮਾਨ ਬਣਾਉਣ ਵਾਲੀ ਗੁਡਵਿਨ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਲੱਗ ਗਈ। ਰਾਹਗੀਰਾਂ, ਟੋਲ ਕਰਮਚਾਰੀਆਂ ਅਤੇ ਪੁਲਿਸ ਦੀ ਮਦਦ ਨਾਲ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਨਰਮਦਾਪੁਰਮ ਜ਼ਿਲ੍ਹਾ ਹਸਪਤਾਲ ਅਤੇ ਬੁਧਨੀ ਦੇ ਇਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਕਾਰ ਵਿਚ ਬੈਠੇ ਸਾਰੇ ਜ਼ਖਮੀ ਅਤੇ ਮ੍ਰਿਤਕ ਇਕ ਹੀ ਪਰਿਵਾਰ ਦੇ ਮੈਂਬਰ ਅਤੇ ਦੋਸਤ ਸਨ। ਜੋ ਨਾਗਪੁਰ ਭੰਡਾਰਾ ਦੇ ਰਹਿਣ ਵਾਲੇ ਹਨ।
ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਮਹਾਕਾਲ ਅਤੇ ਓਮਕਾਰੇਸ਼ਵਰ ਦੇ ਦਰਸ਼ਨਾਂ ਲਈ ਕਾਰ ਰਾਹੀਂ ਨਾਗਪੁਰ ਤੋਂ ਉਜੈਨ ਜਾ ਰਹੇ ਸਨ। ਸਾਰੇ ਵੀਰਵਾਰ ਸਵੇਰੇ ਨਾਗਪੁਰ ਤੋਂ ਰਵਾਨਾ ਹੋਏ ਸਨ। ਵੀਰਵਾਰ ਸ਼ਾਮ ਕਰੀਬ 5 ਵਜੇ ਬਗਵਾੜਾ ਟੋਲ ਤੋਂ ਕਰੀਬ 1 ਕਿਲੋਮੀਟਰ ਪਹਿਲਾਂ ਪਟੇਲ ਢਾਬੇ ਦੇ ਸਾਹਮਣੇ ਤੇਜ਼ ਰਫਤਾਰ ਨਾਲ ਚੱਲ ਰਹੇ ਇਕ ਟਰੱਕ ਦਾ ਟਾਇਰ ਫਟ ਗਿਆ। ਜਿਸ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ, ਉਸੇ ਸਮੇਂ ਪਿੱਛੇ ਤੋਂ ਤੇਜ਼ ਰਫਤਾਰਆ ਰਹੀ ਇਨੋਵਾ ਕਾਰ ਪਿੱਛੇ ਤੋਂ ਟਰੱਕ ਦੇ ਅੰਦਰ ਜਾ ਵੜੀ। ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ।
ਇਹ ਵੀ ਪੜ੍ਹੋ : ਲੁਫਥਾਂਸਾ ਫਲਾਈਟ 'ਚ ਗੜਬੜੀ ਮਗਰੋਂ 1000 ਫੁੱਟ ਹੇਠਾਂ ਆਇਆ ਜਹਾਜ਼, 7 ਯਾਤਰੀ ਜ਼ਖ਼ਮੀ
ਬੁਧਨੀ ਥਾਣਾ ਇੰਚਾਰਜ ਵਿਕਾਸ ਖਿੰਚੀ ਦੱਸਿਆ ਕਿ ਪਿੱਛੇ ਤੋਂ ਟਰੱਕ ਦੀ ਲਪੇਟ 'ਚ ਆਉਣ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਛੇ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ, ਜਦਕਿ ਮ੍ਰਿਤਕ ਨੂੰ ਬੁਧਨੀ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਬੱਧਨੀ ਪੁਲਿਸ ਵਲੋਂ ਅੱਜ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।