ਕੈਂਬਰਿਜ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਦਾ ਬਿਆਨ, “ਭਾਰਤ ਨੂੰ ਤਬਾਹ ਕਰ ਰਹੇ ਮੋਦੀ”
Published : Mar 3, 2023, 11:25 am IST
Updated : Mar 3, 2023, 3:30 pm IST
SHARE ARTICLE
Rahul Gandhi's lecture at Cambridge University
Rahul Gandhi's lecture at Cambridge University

ਕਿਹਾ: ਮੇਰੇ ਅਤੇ ਕਈ ਆਗੂਆਂ ਦੇ ਫੋਨਾਂ ਵਿਚ ਪੈਗਾਸਸ ਹੈ

 

ਲੰਡਨ: ਬ੍ਰਿਟੇਨ ਦੀ ਕੈਂਬਰਿਜ ਯੂਨੀਵਰਸਿਟੀ 'ਚ ਭਾਸ਼ਣ ਦੇਣ ਗਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾਏ ਹਨ। ਯੂਨੀਵਰਸਿਟੀ ਦੇ ਲੈਕਚਰ ਦੀ ਵੀਡੀਓ ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤਰੋਦਾ ਨੇ ਆਪਣੇ ਯੂਟਿਊਬ ਚੈਨਲ 'ਤੇ ਜਾਰੀ ਕੀਤੀ ਹੈ। ਇਸ ਵੀਡੀਓ 'ਚ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ, ਭਾਰਤੀ ਲੋਕਤੰਤਰ, ਮੀਡੀਆ, ਨਿਆਂਪਾਲਿਕਾ ਵਰਗੇ ਕਈ ਮੁੱਦਿਆਂ 'ਤੇ ਗੱਲ ਕੀਤੀ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ ਅਤੇ ਆਲੋਚਨਾ ਨੂੰ ਲੈ ਕੇ ਆਪਣੀ ਰਾਏ ਦਿੱਤੀ।

ਇਹ ਵੀ ਪੜ੍ਹੋ: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਟੂਰਿਸਟ ਬੱਸ ਹੋਈ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ ਤੇ 40 ਜ਼ਖ਼ਮੀ

ਰਾਹੁਲ ਗਾਂਧੀ ਨੇ ਕਿਹਾ, ''ਸ਼ਾਇਦ ਔਰਤਾਂ ਨੂੰ ਗੈਸ ਸਿਲੰਡਰ ਦੇਣਾ ਅਤੇ ਲੋਕਾਂ ਦੇ ਬੈਂਕ ਖਾਤੇ ਖੋਲ੍ਹਣਾ ਚੰਗਾ ਕਦਮ ਹੈ। ਅਜਿਹੇ ਕਦਮ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਪਰ ਮੇਰੇ ਖਿਆਲ ਵਿਚ ਮੋਦੀ ਭਾਰਤ ਦੇ ਤਾਣੇ-ਬਾਣੇ ਨੂੰ ਤਬਾਹ ਕਰ ਰਹੇ ਹਨ। ਉਹ ਭਾਰਤ 'ਤੇ ਅਜਿਹਾ ਵਿਚਾਰ ਥੋਪ ਰਹੇ ਹਨ, ਜਿਸ ਨੂੰ ਭਾਰਤ ਸਵੀਕਾਰ ਨਹੀਂ ਕਰ ਸਕਦਾ”।

ਇਹ ਵੀ ਪੜ੍ਹੋ: ਸ਼ਾਹਰੁਖ ਖ਼ਾਨ ਦੀ ਸੁਰੱਖਿਆ ’ਚ ਕੁਤਾਹੀ! 'ਮੰਨਤ' ਵਿਚ ਦਾਖਲ ਹੋਏ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ

ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਮੰਨਦੇ ਹਨ ਮੋਦੀ - ਰਾਹੁਲ ਗਾਂਧੀ

ਰਾਹੁਲ ਨੇ ਕਿਹਾ, ''ਭਾਰਤ ਰਾਜਾਂ ਦਾ ਸੰਘ ਹੈ। ਭਾਰਤ ਵਿਚ ਧਾਰਮਿਕ ਵਿਭਿੰਨਤਾ ਹੈ। ਸਿੱਖ, ਮੁਸਲਮਾਨ, ਈਸਾਈ ਸਭ ਭਾਰਤ ਵਿਚ ਹਨ, ਪਰ ਮੋਦੀ ਉਹਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਦੇ ਹਨ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਜਦੋਂ ਤੁਹਾਡਾ ਵਿਰੋਧ ਇੰਨਾ ਬੁਨਿਆਦੀ ਹੋਵੇ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੀਆਂ ਦੋ, ਤਿੰਨ ਨੀਤੀਆਂ ਨਾਲ ਸਹਿਮਤ ਹੋ”। ਰਾਹੁਲ ਨੇ ਇਹ ਗੱਲ ਉਸ ਸਵਾਲ ਦੇ ਜਵਾਬ 'ਚ ਕਹੀ, ਜਿਸ 'ਚ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਨਰਿੰਦਰ ਮੋਦੀ ਦੀਆਂ ਚੰਗੀਆਂ ਨੀਤੀਆਂ ਬਾਰੇ ਦੱਸ ਸਕਦੇ ਹੋ ਜੋ ਭਾਰਤ ਦੇ ਹਿੱਤ 'ਚ ਹਨ?

ਇਹ ਵੀ ਪੜ੍ਹੋ: ਭਾਜਪਾ ਵਿਧਾਇਕ ਦਾ ਪੁੱਤਰ 40 ਲੱਖ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਟੈਂਡਰ ਕਲੀਅਰ ਕਰਨ ਲਈ ਮੰਗੀ ਸੀ ਰਿਸ਼ਵਤ

ਰਾਹੁਲ ਗਾਂਧੀ ਨੇ ਕੈਂਬਰਿਜ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ‘ਲਰਨਿੰਗ ਟੂ ਲਿਸਨਿੰਗ’ ਵਿਸ਼ੇ ‘ਤੇ ਲੈਕਚਰ ਦਿੱਤਾ। ਉਹਨਾਂ ਕਿਹਾ ਕਿ ਭਾਰਤ ਵਿਚ ਮੀਡੀਆ ਅਤੇ ਨਿਆਂਪਾਲਿਕਾ ਕੰਟਰੋਲ ਵਿਚ ਹੈ। ਮੇਰੇ ਫ਼ੋਨ 'ਤੇ Pegasus ਹੈ। ਬਹੁਤ ਸਾਰੇ ਰਾਜਨੇਤਾਵਾਂ ਦੇ ਫੋਨਾਂ ਵਿਚ ਪੈਗਾਸਸ ਵੀ ਹੈ। ਕਈ ਖੁਫੀਆ ਅਧਿਕਾਰੀਆਂ ਨੇ ਮੈਨੂੰ ਫੋਨ 'ਤੇ ਗੱਲ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਕਿਉਂਕਿ ਮੇਰਾ ਫੋਨ ਰਿਕਾਰਡ ਹੋ ਰਿਹਾ ਹੈ। ਮੇਰੇ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਕਰਵਾਏ ਗਏ ਹਨ, ਜਿਨ੍ਹਾਂ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ।

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ: 8 ਦੀ ਮੌਤ ਤੇ 20 ਤੋਂ ਵੱਧ ਲੋਕ ਜ਼ਖਮੀ

ਉਹਨਾਂ ਕਿਹਾ ਕਿ ਅਸੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਕੀਤੀ। ਯਾਤਰਾ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਇਸ ਯਾਤਰਾ ਦੌਰਾਨ ਮੈਂ ਸਮਝਿਆ ਕਿ ਮੇਰੇ ਨੇੜੇ ਦੀ ਜਗ੍ਹਾ ਸੁਰੱਖਿਅਤ ਹੋਣੀ ਚਾਹੀਦੀ ਹੈ ਤਾਂ ਜੋ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਸੁਰੱਖਿਅਤ ਮਹਿਸੂਸ ਕਰਨ। ਜਦੋਂ ਮੈਂ ਕਸ਼ਮੀਰ ਪਹੁੰਚਿਆ ਤਾਂ ਸੁਰੱਖਿਆ ਗਾਰਡ ਨੇ ਆ ਕੇ ਕਿਹਾ - ਤੁਸੀਂ ਕਸ਼ਮੀਰ ਵਿਚ ਯਾਤਰਾ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ 'ਤੇ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਜਾ ਸਕਦਾ ਹੈ। ਫਿਰ ਅਸੀਂ ਆਪਸ ਵਿਚ ਗੱਲ ਕੀਤੀ ਅਤੇ ਕਸ਼ਮੀਰ ਦੀ ਯਾਤਰਾ ਸ਼ੁਰੂ ਕੀਤੀ। ਅਸੀਂ ਦੇਖਿਆ ਕਿ ਹਜ਼ਾਰਾਂ ਲੋਕ ਤਿਰੰਗਾ ਲੈ ਕੇ ਯਾਤਰਾ ਵਿਚ ਸ਼ਾਮਲ ਹੋਏ। ਫਿਰ ਇਕ ਦਿਲਚਸਪ ਗੱਲ ਹੋਈ। ਇਕ ਆਦਮੀ ਸਾਡੇ ਕੋਲ ਆਇਆ। ਉਸ ਨੇ ਕੁਝ ਲੜਕਿਆਂ ਨੂੰ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਉਹ ਕੱਟੜਪੰਥੀ ਹਨ। ਉਹ ਮੁੰਡਿਆਂ ਨੇ ਮੇਰੇ ਵੱਲ ਤੱਕਿਆ, ਮੈਂ ਉਹਨਾਂ ਵੱਲ ਦੇਖਿਆ। ਪਰ ਉਹ ਕੁਝ ਨਾ ਕਰ ਸਕੇ। ਇਹ ਲੋਕਾਂ ਦੀ ਗੱਲ ਸੁਣਨ ਅਤੇ ਅਹਿੰਸਾ ਦੀ ਤਾਕਤ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement