ਅਡਾਨੀ ਸਮੂਹ ਨੂੰ ਬਚਾਉਣ ਲਈ ਐਲਆਈਸੀ ਅਤੇ ਐਸਬੀਆਈ ਨੂੰ ਨਿਵੇਸ਼ ਕਰਨ ਦਾ ਹੁਕਮ ਕਿਸ ਨੇ ਦਿੱਤਾ?: ਰਾਹੁਲ ਗਾਂਧੀ
Published : Mar 1, 2023, 5:29 pm IST
Updated : Mar 1, 2023, 5:29 pm IST
SHARE ARTICLE
Rahul Gandhi
Rahul Gandhi

ਰਾਹੁਲ ਗਾਂਧੀ ਨੇ ਆਪਣੀ ਵੀਡੀਓ ਸੀਰੀਜ਼ 'ਮਿਤਰਕਾਲ, ਭਾਗ ਦੋ ਤੁਹਾਡਾ ਪੈਸਾ, ਅਡਾਨੀ ’ਤੇ ਲੁਟਾਇਆ’ ਜਾਰੀ ਕੀਤੀ



ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਅਡਾਨੀ ਸਮੂਹ ਨੂੰ ਬਚਾਉਣ ਲਈ ਭਾਰਤੀ ਸਟੇਟ ਬੈਂਕ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਨਿਵੇਸ਼ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਆਮ ਲੋਕਾਂ ਦੀ ਬੱਚਤ ਨੂੰ ਖਤਰੇ ਵਿਚ ਪਾਇਆ ਗਿਆ। ਉਹਨਾਂ ਇਹ ਵੀ ਸਵਾਲ ਕੀਤਾ ਕਿ ਕੀ ਭਾਰਤੀ ਜੀਵਨ ਬੀਮਾ ਨਿਗਮ ਅਤੇ ਆਰ.ਬੀ.ਆਈ. ਨੂੰ ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ 'ਚ ਨਿਵੇਸ਼ ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਇਹ ਹੁਕਮ ਕਿਸ ਨੇ ਦਿੱਤਾ?

ਇਹ ਵੀ ਪੜ੍ਹੋ: ਪਿਛਲੇ ਸਾਲ ਅੰਮ੍ਰਿਤਸਰ 'ਚ ਡੇਗਿਆ ਗਿਆ ਪਾਕਿਸਤਾਨੀ ਡਰੋਨ ਚੀਨ ਤੋਂ ਆਇਆ ਸੀ: ਬੀ.ਐੱਸ.ਐੱਫ.

ਰਾਹੁਲ ਗਾਂਧੀ ਨੇ ਆਪਣੀ ਵੀਡੀਓ ਸੀਰੀਜ਼ 'ਮਿਤਰਕਾਲ, ਭਾਗ ਦੋ ਤੁਹਾਡਾ ਪੈਸਾ, ਅਡਾਨੀ ’ਤੇ ਲੁਟਾਇਆ’ ਦੇ ਤਹਿਤ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ, "ਐਸਬੀਆਈ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ। ਕੀ LIC ਅਤੇ SBI ਨੂੰ ਅਡਾਨੀ ਗਰੁੱਪ ਨੂੰ ਬਚਾਉਣ ਦਾ ਹੁਕਮ ਦਿੱਤਾ ਗਿਆ ਸੀ? LIC ਨੇ ਜੋਖਮ ਭਰੇ ਅਡਾਨੀ ਸਮੂਹ ਵਿਚ ਇੰਨਾ ਵੱਡਾ ਨਿਵੇਸ਼ ਕਿਉਂ ਕੀਤਾ? ਜਦੋਂ ਇਹਨਾਂ ਗੱਲਾਂ ਤੋਂ ਪਰਦਾ ਉੱਠੇਗਾ ਤਾਂ ਪਤਾ ਲੱਗੇਗਾ ਕਿ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਹੈ”।

ਇਹ ਵੀ ਪੜ੍ਹੋ: ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਆਸਾਮੀ ਭਰਨ ਸਬੰਧੀ ਅਰਜ਼ੀਆਂ ਦੀ ਮੰਗ 

ਉਹਨਾਂ ਕਿਹਾ, “ਐਸਬੀਆਈ ਵਿਚ ਤੁਸੀਂ ਆਪਣੀ ਮਿਹਨਤ ਦੀ ਕਮਾਈ ਅਤੇ ਆਪਣੇ ਪਰਿਵਾਰ ਤੇ ਬੱਚਿਆਂ ਦੇ ਭਵਿੱਖ ਲਈ ਬਚਤ ਰੱਖੀ ਹੈ। ਸਵਾਲ ਇਹ ਹੈ ਕਿ ਤੁਹਾਡਾ ਪੈਸਾ ਕੌਣ ਖਤਰੇ ਵਿਚ ਪਾ ਰਿਹਾ ਹੈ?” ਉਹਨਾਂ ਇਲਜ਼ਾਮ ਲਗਾਇਆ ਕਿ ਅਡਾਨੀ ਸਮੂਹ ਨੂੰ ਬਚਾਉਣ ਲਈ ਐਲਆਈਸੀ ਅਤੇ ਐਸਬੀਆਈ ਤੋਂ ਜ਼ਬਰਦਸਤੀ ਨਿਵੇਸ਼ ਕਰਵਾਇਆ ਗਿਆ। ਗਾਂਧੀ ਨੇ ਕਿਹਾ, "ਕੀ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਖ਼ਤਰੇ ਵਿਚ ਪਾਉਣਾ ਚਾਹੁੰਦੇ ਹੋ? ਤੁਹਾਡਾ ਪੈਸਾ ਅਡਾਨੀ ਗਰੁੱਪ ਨੂੰ ਬਚਾਉਣ ਲਈ ਕਿਉਂ ਵਰਤਿਆ ਜਾ ਰਿਹਾ ਹੈ? ਕੀ ਇਹ ਯਕੀਨੀ ਬਣਾਉਣਾ ਪ੍ਰਧਾਨ ਮੰਤਰੀ ਦਾ ਫਰਜ਼ ਨਹੀਂ ਹੈ ਕਿ ਐਲਆਈਸੀ ਵਿਚ ਨਿਵੇਸ਼ ਕੀਤਾ ਗਿਆ ਜਨਤਕ ਪੈਸਾ ਸੁਰੱਖਿਅਤ ਰਹੇ?”

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement