
ਭਾਰਤ ਵਿਚੋਂ 2,069 ਲੋਕ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 53 ਲੋਕਾਂ ਦੀ ਇਸ ਖ਼ਤਰਨਾਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ
ਨਵੀਂ ਦਿੱਲੀ : ਭਾਰਤ ਵਿਚ ਲੌਕਡਾਊਨ ਹੋਣ ਦੇ ਬਾਵਜੂਦ ਵੀ ਆਏ ਦਿਨ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 24 ਘੰਟੇ ਵਿਚ 328 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਤਬਲੀਗੀ ਜ਼ਮਾਤ ਨਾਲ ਜੁੜੇ 400 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਹਨ। ਉਥੇ ਹੀ ਗ੍ਰਹਿ ਮੰਤਾਲੇ ਦਾ ਕਹਿਣਾ ਹੈ ਕਿ 9000 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ, ਜਿਸ ਵਿਚੋਂ 1308 ਲੋਕ ਵਿਦੇਸ਼ੀ ਹਨ।
Coronavirus
ਅਧਿਕਾਰੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਡੇਮਾਨ ਨਿਕੋਬਾਰ, ਜੰਮੂ ਕਸ਼ਮੀਰ, ਦਿੱਲੀ, ਤਾਮਿਲਾਡੂ, ਆਂਧਰਾ ਪ੍ਰਦੇਸ਼, ਮਾਡੂਚਰੀ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਤੋਂ ਆਈ ਰਿਪੋਰਟ ਦੇ ਮੁਤਾਬਿਕ ਤਬਲੀਗੀ ਜ਼ਮਾਤ ਨਾਲ ਜੁੜੇ ਹੁਣ ਤੱਕ 400 ਲੋਕ ਕਰੋਨਾ ਦੇ ਪੌਜਟਿਵ ਆ ਚੁੱਕੇ ਹਨ। ਇਸ ਤੋਂ ਇਲਾਵਾ ਹਾਲੇ ਹੋਰ ਵਿਅਕਤੀਆਂ ਦੀ ਟੈਸਟਿੰਗ ਚੱਲ ਰਹੀ ਹੈ ਜਿਸ ਵਿਚ ਕੁਝ ਹੋਰ ਵਿਅਕਤੀ ਵੀ ਪੌਜਟਿਵ ਪਾਏ ਜਾ ਸਕਦੇ ਹਨ। ਦੱਸ ਦੱਈਏ ਕਿ ਸੁਪਰੀਮ ਕੋਰਟ ਦੇ ਅਨੁਸਾਰ ਕੈਬਨਿਟ ਸੈਕਟਰੀ ਫੇਕ ਨਿਊਯ ਦੇ ਬਾਰੇ ਲਿਖ ਚੁੱਕੇ ਹਨ।
Doctor
ਸੁਪਰੀਮ ਕੋਰਟ ਦੇ ਇਨ੍ਹਾਂ ਉਦੇਸ਼ਾਂ ਦੇ ਅਨੁਸਾਰ ਹੀ ਸਹੀ ਸੂਚਨਾ ਲੋਕਾਂ ਨੂੰ ਮਿਲ ਸਕੇ ਇਸ ਲਈ ਜੁਆਇੰਟ ਸੈਕਟਰੀ ਅਤੇ ਏਮਜ਼ ਦੇ ਡਾਕਟਰਾਂ ਨਾਲ ਮਿਲ ਕੇ ਇਕ ਗਰੁੱਪ ਬਣਾਇਆ ਹੈ ਜਿਸ ਵਿਚ ਉਨ੍ਹਾਂ ਵੱਲੋਂ ਇਕ ਏਮੇਲ ਆਈਡੀ ਬਣਾਈ ਗਈ ਹੈ। ਜਿਸ ਜਾ ਐਡਰੈਸ technical query.covid19@govt.in ਹੈ। ਜਿਸ ਉਪਰ ਜਾ ਕੇ ਲੋਕ ਕਰੋਨਾ ਵਾਇਰਸ ਦੇ ਬਾਰੇ ਤਕੀਨੀਕੀ ਜਾਣਕਾਰੀ ਲੈ ਸਕਣਗੇ। ਇਸ ਬਾਰੇ ਉਨ੍ਹਾਂ ਦੱਸਿਆ ਕਿ ਸਵੇਰ ਤੋਂ ਇਸ ਨਾਲ ਸਬੰਧ 900 ਲੋਕ ਮੇਲ ਲਿਖ ਚੁੱਕੇ ਹਨ।
coronavirus
ਜਿਨ੍ਹਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸਤੋਂ ਇਲਾਵਾ ਇਕ ਹੋਰ ਗਾਈਡ ਲਾਈਨ ਕਿਡਨੀ ਕੇਸਾਂ ਵਿਚ covid-19 ਦੀ ਸਥਿਤੀ ਨੂੰ ਲੈ ਕੇ ਜਾਰੀ ਕੀਤੀ ਗਈ ਹੈ। ਕਿਡਨੀ ਦੇ ਮਰੀਜ਼ਾਂ ਨੂੰ ਕੀ ਐਤਿਹਾਤ ਵਰਤਣ ਦੀ ਲੋੜ ਹੈ ਇਸ ਨੂੰ ਲੈ ਕੇ ਇਸ ਵਿਚ ਗਾਈਡਲਾਈਨ ਦੱਸੀਆਂ ਗਈਆਂ ਹਨ। ਸੁਪਰੀਮ ਕੋਰਟ ਨੇ ਇਕ ਹੋਰ ਆਦੇਸ਼ ਜਾਰੀ ਕਰ ਕਿਹਾ ਹੈ ਕਿ ਜਿੰਨੇ ਵੀ ਰਾਹਤ ਕੈਂਪ ਹਨ ਉਨ੍ਹਾਂ ਵਿਚ ਸਾਰੇ ਮਜ਼ਦੂਰਾਂ ਨੂੰ ਸਹੀ ਤਰੀਕੇ ਨਾਲ ਮਨੋਵਿਗਿਆਨਿਕ ਸਪੋਟ ਮਿਲਣੀ ਚਾਹੀਦੀ ਹੈ।
coronavirus
ਇਸ ਤੋਂ ਇਲਾਵਾ ਘਰਾਂ ਵਿਚ ਰਹਿਣ ਵਾਲੇ ਬਜੁਰਗ ਅਤੇ ਬੱਚਿਆਂ ਨੂੰ ਵੀ ਤਣਾਅ ਤੋਂ ਬਚਣ ਲਈ ਗਾਈਡ ਲਾਈਨ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਪੂਰੇ ਭਾਰਤ ਵਿਚੋਂ 2,069 ਲੋਕ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 53 ਲੋਕਾਂ ਦੀ ਇਸ ਖ਼ਤਰਨਾਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।