ਲੱਖਾਂ ਦਾ ਲਾਲਚ ਦੇ ਕੇ ਨੌਜਵਾਨ ਦੀ ਕੱਢੀ ਕਿਡਨੀ, ਨਾ ਪੈਸੇ ਮਿਲੇ ਨਾ ਕਿਡਨੀ ਰਹੀ

By : GAGANDEEP

Published : Apr 3, 2023, 8:56 am IST
Updated : Apr 3, 2023, 8:56 am IST
SHARE ARTICLE
photo
photo

ਹਸਪਤਾਲ ਦੇ ਕੋਆਰਡੀਨੇਟਰ ਅਭਿਸ਼ੇਕ ਖ਼ਿਲਾਫ਼ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

 

ਮੁਹਾਲੀ: ਮੁਹਾਲੀ ਜ਼ਿਲ੍ਹੇ ਦੇ ਪਿੰਡ ਜਵਾਹਰਪੁਰ ਨੇੜੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਪੈਸੇ ਦੇ ਲਾਲਚ ਵਿੱਚ ਕਿਸੇ ਹੋਰ ਦੀ ਕਿਡਨੀ ਟਰਾਂਸਪਲਾਂਟ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧੋਖਾਧੜੀ ਵਿੱਚ ਪੁਲਿਸ ਨੇ ਹਸਪਤਾਲ ਦੇ ਕੋਆਰਡੀਨੇਟਰ ਅਭਿਸ਼ੇਕ ਖ਼ਿਲਾਫ਼ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਰਸਾ ਦੇ ਰਹਿਣ ਵਾਲੇ ਕਪਿਲ (28) ਨੇ ਪੈਸਿਆਂ ਦੇ ਲਾਲਚ ਕਾਰਨ 10 ਲੱਖ ਰੁਪਏ ਵਿੱਚ ਸੌਦਾ ਤੈਅ ਕਰ ਲਿਆ। ਸੋਨੀਪਤ ਨਿਵਾਸੀ ਸਤੀਸ਼ ਤਾਇਲ ਦੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਅਤੇ ਉਸ ਦੇ ਫਰਜ਼ੀ ਬੇਟੇ ਨੂੰ ਅਮਨ ਤਾਇਲ ਦੱਸ ਕੇ ਕਿਡਨੀ ਦਿੱਤੀ ਗਈ।

ਇਹ ਵੀ ਪੜ੍ਹੋ: ਟਮਾਟਰ ਦਾ ਜੂਸ ਦਿਲ ਦੇ ਦੌਰੇ ਤੋਂ ਇਲਾਵਾ ਹੋਰ ਕਈ ਬੀਮਾਰੀਆਂ ਲਈ ਹੈ ਫ਼ਾਇਦੇਮੰਦ

ਕਿਡਨੀ ਟਰਾਂਸਪਲਾਂਟ ਦੀ ਪ੍ਰਕਿਰਿਆ 6 ਮਾਰਚ ਨੂੰ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਪੂਰੀ ਹੋਈ। ਕਿਡਨੀ ਡੋਨਰ ਕਪਿਲ ਮੁਤਾਬਕ ਸਤੀਸ਼ ਤਾਇਲ ਦਾ ਫਰਜ਼ੀ ਬੇਟਾ ਬਣਨ ਦੇ ਸਾਰੇ ਦਸਤਾਵੇਜ਼ ਹਸਪਤਾਲ 'ਚ ਕੰਮ ਕਰਨ ਵਾਲੇ ਕੋਆਰਡੀਨੇਟਰ ਅਭਿਸ਼ੇਕ ਨੇ ਤਿਆਰ ਕੀਤੇ ਸਨ। ਅਭਿਸ਼ੇਕ ਨੇ ਉਸ ਨੂੰ ਕਿਡਨੀ ਦੇ ਬਦਲੇ 10 ਲੱਖ ਰੁਪਏ ਦੇਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਅੱਜ ਪੁੱਜਣਗੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ 

ਕਪਿਲ ਦਾ ਇਲਜ਼ਾਮ ਹੈ ਕਿ ਉਸ ਦੀ ਕਿਡਨੀ ਕੱਢਣ ਤੋਂ ਬਾਅਦ ਉਸ ਨੂੰ ਘਰ ਭੇਜਣ ਦੀ ਬਜਾਏ ਸਿਰਫ਼ 4.5 ਲੱਖ ਰੁਪਏ ਦਿੱਤੇ ਗਏ ਅਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।  ਸਾਢੇ ਚਾਰ ਲੱਖ ਰੁਪਏ ਮਿਲਣ ਤੋਂ ਬਾਅਦ ਕਪਿਲ ਨੇ ਆਪਣੇ ਦੋਸਤ ਦੇ ਕਹਿਣ 'ਤੇ ਇਸ ਨੂੰ ਦੁੱਗਣਾ ਕਰਨ ਦੇ ਲਾਲਚ 'ਚ ਚਾਰ ਲੱਖ ਰੁਪਏ ਗੁਆ ਦਿੱਤੇ। ਹੁਣ ਉਸ ਕੋਲ ਨਾ ਤਾਂ ਪੈਸੇ ਹਨ ਅਤੇ ਨਾ ਹੀ ਕਿਡਨੀ। ਦੋਵਾਂ ਪਾਸਿਆਂ ਤੋਂ ਠੱਗੀ ਅਤੇ ਲੁੱਟ ਤੋਂ ਬਾਅਦ ਕਪਿਲ ਨੇ ਪੁਲਿਸ ਹੈਲਪਲਾਈਨ ਨੰਬਰ 112 'ਤੇ ਸ਼ਿਕਾਇਤ ਕੀਤੀ। ਪੁਲਿਸ ਨੇ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement