ਅਪਣੇ ਨਾਮ ਪਿੱਛੇ 'ਸਿੰਘ' ਲਗਾਉਣ 'ਤੇ 'ਓਬੀਸੀ' ਵਰਗ ਦੇ ਵਿਅਕਤੀ ਦੀ ਕੁੱਟਮਾਰ
Published : Jun 3, 2018, 10:09 am IST
Updated : Jun 3, 2018, 11:41 am IST
SHARE ARTICLE
OBC Man beaten because of Put 'Singh' Surname behind Name
OBC Man beaten because of Put 'Singh' Surname behind Name

ਗੁਜਰਾਤ ਵਿਚ ਓਬੀਸੀ ਵਰਗ ਵਿਚ ਆਉਣ ਵਾਲੇ ਇੱਕ ਵਿਅਕਤੀ ਦੀ ਸਿਰਫ ਇਸ ਕਾਰਨ ਕੁੱਟ ਮਾਰ ਕੀਤੀ ਗਈ

ਅਹਿਮਦਾਬਾਦ, ਗੁਜਰਾਤ ਵਿਚ ਓਬੀਸੀ ਵਰਗ ਵਿਚ ਆਉਣ ਵਾਲੇ ਇੱਕ ਵਿਅਕਤੀ ਦੀ ਸਿਰਫ ਇਸ ਕਾਰਨ ਕੁੱਟ ਮਾਰ ਕੀਤੀ ਗਈ ਕਿਉਂਕਿ ਉਹ ਆਪਣੇ ਨਾਮ ਦੇ ਅੱਗੇ 'ਸਿੰਘ' ਲਗਾਉਂਦਾ ਸੀ। ਪਿਛਲੇ 2 ਹਫਤੇ ਦੇ ਵਿਚ ਅਜਿਹੀ ਤੀਜੀ ਘਟਨਾ ਸਾਹਮਣੇ ਆਈ ਹੈ।

OBC Man Beaten OBC Man Beaten ਘਟਨਾ ਬਨਾਸਕਾਂਠਾ ਜ਼ਿਲ੍ਹੇ ਦੇ ਉਨਾ ਪਿੰਡ ਦੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਦਾ ਨਾਮ ਹਿੰਮਤ ਸਿੰਘ ਚੌਹਾਨ (20) ਜੋ ਕਿ ਕੋਲੀ ਠਕੋਰ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਗੁਜਰਾਤ ਵਿਚ ਇਸ ਜਾਤੀ ਨੂੰ ਓਬੀਸੀ ਵਰਗ ਵਿਚ ਰੱਖਿਆ ਗਿਆ ਹੈ।

OBC Man Beaten OBC Man Beatenਉਸ ਨੂੰ ਦਰਬਾਰ ਭਾਈਚਾਰੇ ਦੇ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਸਿਰਫ਼ ਇਸ ਗੱਲ ਕਾਰਨ ਕਿ ਉਹ ਅਪਣੇ ਨਾਮ ਪਿਛੇ ਸਿੰਘ ਸ਼ਬਦ ਦੀ ਵਰਤੋਂ ਕਰਦਾ ਸੀ। ਦੋਸ਼ੀਆਂ ਨੇ ਫੇਸਬੁਕ ਉੱਤੇ ਉਸਦੇ ਨਾਮ ਦੇ ਅੱਗੇ ਸਿੰਘ ਉਪਨਾਮ ਲੱਗਿਆ ਹੋਇਆ ਦੇਖਿਆ ਸੀ।

OBC Man Beaten OBC Man Beatenਪੁਲਿਸ ਨੇ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 394, (ਡਕੈਤੀ ਦੇ ਦੌਰਾਨ ਕੁੱਟਮਾਰ), 395 (ਡਕੈਤੀ) ਅਤੇ 506 ਬੀ (ਧਮਕੀ) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਹ ਸਾਰੀ ਜਾਣਕਾਰੀ ਥਾਰਾ ਪੁਲਿਸ ਠਾਣੇ ਦੇ ਸਬ - ਇੰਸਪੇਕਟਰ ਏ ਕੇ ਭਰਵਾਡ ਵੱਲੋਂ ਦਿੱਤੀ ਗਈ ਹੈ। 

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement