
ਹਾੜਾਂ ਦੀ ਰਾਣੀ ਸ਼ਿਮਲਾ ਸੈਲਾਨੀਆਂ ਦੇ ਪਸੀਨੇ ਛੁਡਾਉਣ ਲੱਗੀ ਹੈ। ਮੈਦਾਨਾਂ ਵਾਂਗ ਹੁਣ ਪਹਾੜ ਵੀ ਤਪਣ ਲੱਗੇ ਹਨ। ਪਹਾੜਾਂ ਦੀ ਰਾਣੀ ਸ਼ਿਮਲਾ ਵਿਚ....
ਸ਼ਿਮਲਾ : ਪਹਾੜਾਂ ਦੀ ਰਾਣੀ ਸ਼ਿਮਲਾ ਸੈਲਾਨੀਆਂ ਦੇ ਪਸੀਨੇ ਛੁਡਾਉਣ ਲੱਗੀ ਹੈ। ਮੈਦਾਨਾਂ ਵਾਂਗ ਹੁਣ ਪਹਾੜ ਵੀ ਤਪਣ ਲੱਗੇ ਹਨ। ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਪਾਰਾ 28 ਨੂੰ ਪਾਰ ਕਰ ਗਿਆ ਹੈ। ਦਿਨ ਦੇ ਸਮੇਂ ਤੇਜ਼ ਧੁੱਪ ਵਿਚ ਇਤਿਹਾਸਕ ਰਿੱਜ ਮੈਦਾਨ 'ਤੇ ਗਿਣੇ ਚੁਣੇ ਸੈਲਾਨੀ ਹੀ ਹੋਟਲਾਂ ਤੋਂ ਬਾਹਰ ਨਿਕਲਦੇ ਹਨ। ਗਰਮੀ ਤੋਂ ਬਚਣ ਲਈ ਬਾਹਰੀ ਸੂਬਿਆਂ ਤੋਂ ਪਹਾੜਾਂ ਦਾ ਰੁਖ਼ ਕਰ ਰਹੇ ਸੈਲਾਨਪੀ ਵੀ ਗਰਮੀ ਤੋਂ ਪਰੇਸ਼ਾਨ ਹਨ।
water problem Shimlaਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਮਲਾ ਵਿਚ ਵੀ ਮੈਦਾਨਾਂ ਵਾਂਗ ਹੀ ਗਰਮੀ ਪੈ ਰਹੀ ਹੈ। ਦਿਨ ਦੇ ਸਮੇਂ ਹੋਟਲਾਂ ਵਿਚ ਬਾਹਰ ਨਿਕਲਣਾ ਮੁਸ਼ਕਲ ਹੋ ਜਾਦਾ ਹੈ। ਉਨ੍ਹਾਂ ਸੋਚਿਆ ਸੀ ਕਿ ਸ਼ਿਮਲਾ ਵਿਚ ਮੌਸਮ ਠੰਡਾ ਹੋਵੇਗਾ ਪਰ ਇੱਥੇ ਵੀ ਮੈਦਾਨੀ ਇਲਾਕਿਆਂ ਵਰਗਾ ਹੀ ਹਾਲ ਹੈ, ਜਿਸ ਕਰ ਕੇ ਸੈਲਾਨੀ ਨਿਰਾਸ਼ ਹਨ। ਉਧਰ ਸ਼ਿਮਲਾ ਦੇ ਲੋਕ ਵੀ ਅੱਤ ਦੀ ਪੈ ਰਹੀ ਗਰਮੀ ਤੋਂ ਪਰੇਸ਼ਾਨ ਹਨ।
shimla mall road
ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਈ ਦਿਨਾਂ ਬਾਅਦ ਵੀ ਅਤੇ ਸੈਲਾਨੀਆਂ ਦੇ ਮੌਸਮ ਵਿਚ ਇਕ ਵੱਡਾ ਪਾਣੀ ਸੰਕਟ ਦੇਖਿਆ ਜਾ ਰਿਹਾ ਹੈ। ਲੋਕ ਮਹਿੰਗੇ ਭਾਅ ਪਾਣੀ ਖ਼ਰੀਦਣ ਅਤੇ ਛੋਟੇ ਹੋਟਲਾਂ ਦੀ ਬੁਕਿੰਗ ਰੱਦ ਕਰਨ ਲਈ ਮਜ਼ਬੂਰ ਹੋ ਰਹੇ ਹਨ। ਬੀਤੇ ਦਿਨ ਸ਼ਿਮਲਾ ਦੇ ਮੁੱਖ ਮਾਲ ਰੋਡ ''ਤੇ ਵਾਟਰ ਵਰਕਸ ਦਫ਼ਤਰ ਦੇ ਬਾਹਰ ਕਰੀਬ 100 ਲੋਕਾਂ ਨੇ ਅੱਧੀ ਰਾਤ ਨੂੰ ਰੋਸ ਪ੍ਰਦਰਸ਼ਨ ਕੀਤਾ ਅਤੇ ਇਹ ਲੋਕ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਰਿਹਾਇਸ਼ ਵੱਲ ਵਧ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਰੋਕਿਆ।
water problem shimlaਸਥਾਨਕ ਬਾਰ ਐਸੋਸੀਏਸ਼ਨ ਨੇ ਪਾਣੀ ਦੀ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਕੰਮ ਕਾਜ ਬੰਦ ਕਰ ਦਿਤਾ ਹੈ, ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਹਾਈਕੋਰਟ ਨੇ ਨੋਟਿਸ ਲੈਂਦਿਆਂ ਨਗਰ ਨਿਗਮ ਅਧਿਕਾਰੀਆਂ ਤਲਬ ਕੀਤਾ ਹੈ। ਅਦਾਲਤ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀ ਤੁਰਤ ਪਾਣੀ ਦੀ ਕਮੀ ਦੇ ਕਾਰਨਾਂ ਦੀ ਜਾਣਕਾਰੀ ਦੇਣ ਲਈ ਅਦਾਲਤ ਵਿਚ ਪੇਸ਼ ਹੋਣ।
water problemਬਾਰ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਜ ਮੋਹਨ ਚੌਹਾਨ ਨੇ ਕਿਹਾ ਕਿ ਅਸੀਂ ਪਿਛਲੇ 20 ਸਾਲਾਂ ਵਿਚ ਅਜਿਹੀ ਸਥਿਤੀ ਨਹੀਂ ਦੇਖੀ। ਸਰਕਾਰ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਨਗਰ ਨਿਗਮ ਕਮਿਸ਼ਨਰ ਰੋਹਿਤ ਜਾਮਵਾਲ ਨੇ ਸਥਿਤੀ ਨੂੰ ਆਮ ਗੰਭੀਰ ਦਸਿਆ ਪਰ ਨਾਲ ਹੀ ਇਸ ਦਾ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਦਸਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਤਿੰਨ ਗਰਮੀਆਂ ਵਿਚ ਪਾਣੀ ਦੀ ਉਪਲਬਧਤਾ ਪ੍ਰਤੀ ਦਿਨ 29 ਜਾਂ 30 ਮਿਲੀਅਨ ਲੀਟਰ ਡਿਗ ਗਈ ਹੈ। ਇਸ ਸਾਲ ਅਸੀਂ ਸਿਰਫ਼ 20 ਐਲਐਲਡੀ ਸਪਲਾਈ ਕਰਨ ਵਿਚ ਸਮਰੱਥ ਹਾਂ। ਇਸ ਨਾਲ ਮੰਗ ਨਾਲ ਮੇਲ ਖਾਣਾ ਮੁਸ਼ਕਲ ਹੋ ਜਾਂਦਾ ਹੈ।
water problem shimlaਪਾਣੀ ਦੀ ਕਮੀ ਕਾਰਨ ਸਥਾਨਕ ਲੋਕਾਂ ਨੂੰ ਪਾਣੀ ਲੈਣ ਲਈ ਕਈ ਕਈ ਘੰਟਿਆਂ ਤਕ ਲੰਬੀਆਂ ਲਾਈਨਾਂ ਵਿਚ ਖੜ੍ਹਨਾ ਪੈ ਰਿਹਾ ਹੈ। ਹਾਲਾਂਕਿ ਲੋਕਾਂ ਨੂੰ ਕਿਹਾ ਗਿਆ ਸੀ ਕਿ ਪਾਣੀ ਦੀ ਸਪਲਾਈ ਐਤਵਾਰ ਨੂੰ ਬਹਾਲ ਕੀਤੀ ਜਾਵੇਗੀ ਪਰ ਕੁੱਝ ਵੀ ਨਹੀਂ ਹੋਇਆ। ਲੋਕ ਸਰਕਾਰ ਦੀ ਨਾਕਾਮੀ ਤੋਂ ਪਰੇਸ਼ਾਨ ਹਨ। ਕਈ ਸਥਾਨ ਅਜਿਹੇ ਹਨ, ਜਿੱਥੇ ਪਿਛਲੇ 11 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੈ।
water problem and high court shimlaਸਾਬਕਾ ਕੌਂਸਲਰ ਨਰਿੰਦਰ ਠਾਕੁਰ ਕਹਿੰਦੇ ਹਨ ਕਿ ਕੁੱਝ ਇਲਾਕੇ ਪਹੁੰਚ ਯੋਗ ਨਹੀਂ ਹਨ ਕਿਉਂਕਿ ਉਥੇ ਪਾਣੀ ਦੇ ਟੈਂਕਰ ਵੀ ਨਹੀਂ ਸਪਲਾਈ ਨਹੀਂ ਕਰ ਸਕਦੇ। ਪਾਣੀ ਦੀ ਕਮੀ ਨੇ ਹੋਟਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਪਿਛਲੇ ਦੋ ਤੋਂ ਤਿੰਨ ਦਿਨਾਂ ਵਿਚ ਕਈ ਬੁਕਿੰਗ ਰੱਦ ਕਰ ਦਿਤੀਆਂ ਗਈਆਂ ਹਨ। ਮਾਲ ਰੋਡ 'ਤੇ ਇਕ ਟ੍ਰੈਵਲ ਏਜੰਟ ਸੁਰੇਸ਼ ਡੋਗਰਾ ਕਹਿੰਦੇ ਹਨ ਕਿ ਜਦੋਂ ਸਰਕਾਰ ਪਾਣੀ ਨਹੀਂ ਦੇ ਸਕਦੀ ਹੈ ਤਾਂ ਉਸ ਨੂੰ ਸ਼ਿਮਲਾ ਨੂੰ ਸੈਲਾਨੀ ਸਥਾਨ ਵਜੋਂ ਬੜ੍ਹਾਵਾ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।