ਸੜਕ ਹਾਦਸੇ 'ਚ ਮਸ਼ਹੂਰ ਲੋਕ ਨਾਚ ਦੀ 'ਰਾਣੀ' ਹਰੀਸ਼ ਸਮੇਤ 4 ਕਲਾਕਾਰਾਂ ਦੀ ਮੌਤ
Published : Jun 3, 2019, 10:00 am IST
Updated : Jun 3, 2019, 10:00 am IST
SHARE ARTICLE
World fame dancer Queen Harish
World fame dancer Queen Harish

ਰਾਜਸਥਾਨ 'ਚ ਜੋਧਪੁਰ ਕੋਲ ਐਤਵਾਰ ਨੂੰ ਸੜਕ ਹਾਦਸੇ ਵਿੱਚ ਵਿਸ਼ਵ ਪ੍ਰਸਿੱਧ ਲੋਕ ਨਾਚ ਦੀ ਰਾਣੀ ਕਹੇ ਜਾਣ ਵਾਲੇ ਹਰੀਸ਼ ਕੁਮਾਰ ਤੇ ਤਿੰਨ ਹੋਰ ਕਲਾਕਾਰਾਂ ਦੀ ਮੌਤ ਹੋ ਗਈ।

ਜੋਧਪੁਰ : ਰਾਜਸਥਾਨ 'ਚ ਜੋਧਪੁਰ ਕੋਲ ਐਤਵਾਰ ਨੂੰ ਸੜਕ ਹਾਦਸੇ ਵਿੱਚ ਵਿਸ਼ਵ ਪ੍ਰਸਿੱਧ ਲੋਕ ਨਾਚ ਦੀ ਰਾਣੀ ਕਹੇ ਜਾਣ ਵਾਲੇ ਹਰੀਸ਼ ਕੁਮਾਰ ਤੇ ਤਿੰਨ ਹੋਰ ਕਲਾਕਾਰਾਂ ਦੀ ਮੌਤ ਹੋ ਗਈ। ਪੰਜ ਹੋਰ ਜ਼ਖ਼ਮੀ ਹੋਏ ਹਨ। ਘਟਨਾ ਜੋਧਪੁਰ ਦੇ ਕੋਲ ਰਾਜਮਾਰਗ 'ਤੇ ਪਿੰਡ ਕਾਪਰੜਾ ਕੋਲ ਵਾਪਰਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਲਾਕਾਰਾਂ ਦੀ ਮੌਤ 'ਤੇ ਅਫ਼ਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਦੀ ਮੌਤ ਨਾਲ ਵੱਡਾ ਘਾਟਾ ਪਿਆ ਹੈ।

World fame dancer Queen HarishWorld fame dancer Queen Harish

ਦੱਸ ਦਈਏ ਹਰੀਸ਼ ਪੁਰਸ਼ ਹੋਣ ਦੇ ਬਾਵਜੂਦ ਆਪਣੀ ਕਲਾ ਵਿੱਚ ਇੰਨੇ ਨਿਪੁੰਨ ਸਨ ਕਿ ਲੋਕ ਉਨ੍ਹਾਂ ਨੂੰ ਫੋਕ ਡਾਂਸ ਕੁਈਨ ਹਰੀਸ਼ ਵਜੋਂ ਜਾਣਨ ਲੱਗੇ।  ਬਿਲਾਰਾ ਥਾਣਾ ਮੁਖੀ ਸੀਤਾਰਾਮ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਕਾਰ ਉੱਥੇ ਖੜੇ ਟਰੱਕ ਨਾਲ ਟਕਰਾ ਗਈ ਜਿਸ ਨਾਲ ਹਰੀਸ਼, ਰਵਿੰਦਰ, ਭੀਖੇ ਖਾਨ ਤੇ ਲਤੀਫ ਖਾਨ ਦੀ ਮੌਤ ਹੋ ਗਈ। ਘਟਨਾ ਵਿੱਚ ਪੰਜ ਹੋਰ ਜ਼ਖ਼ਮੀ ਹੋਏ ਹਨ। ਹਾਦਸੇ ਵੇਲੇ ਇਹ ਸਾਰੇ ਕਲਾਕਾਰ ਇੱਕ ਐਸਯੂਵੀ ਵਿੱਚ ਜੈਸਲਮੇਰ ਤੋਂ ਅਜਮੇਰ ਵੱਲ ਜਾ ਰਹੇ ਸੀ।

World fame dancer Queen HarishWorld fame dancer Queen Harish

ਉੱਥੇ ਉਨ੍ਹਾਂ ਦਾ ਕੋਈ ਪ੍ਰੋਗਰਾਮ ਹੋਣਾ ਸੀ। ਜੈਸਲਮੇਰ ਦੇ ਰਹਿਣ ਵਾਲੇ ਹਰੀਸ਼ ਕੁਮਾਰ ਕਵੀਨ ਹਰੀਸ਼ ਵਜੋਂ ਪ੍ਰਸਿੱਧ ਸਨ। ਉਨ੍ਹਾਂ ਦੇ ਘੂਮਰ, ਕਾਲਬੇਲਿਆ, ਚੰਗ ਭਵਈ ਤੇ ਚਰੀ ਸਮੇਤ ਕਈ ਲੋਕਨ੍ਰਿਤ ਕਲਾਵਾਂ ਵਾਲੇ ਪ੍ਰੋਗਰਾਮ ਬੇਹੱਦ ਪ੍ਰਸਿੱਧ ਸਨ। ਆਪਣੀਆਂ ਲੋਕਨ੍ਰਿਤ ਕਲਾਵਾਂ ਕਰਕੇ ਉਨ੍ਹਾਂ ਵਿਸ਼ਵ ਭਰ ਵਿੱਚ ਆਪਣੀ ਪਛਾਣ ਕਾਇਮ ਕੀਤੀ ਸੀ।World fame dancer Queen HarishWorld fame dancer Queen Harish

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement