
ਪਿਕਅੱਪ ਵਿਚ ਸਵਾਰ ਲੋਕ ਬਾਬਾ ਬਾਲਕ ਨਾਥ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਊਨਾ ਰੋਡ ’ਤੇ ਬਹੁਤ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੜਕ ਹਾਦਸੇ ਵਿਚ 10 ਜਣਿਆਂ ਦੀ ਮੌਤ ਹੋ ਗਈ ਹੈ ਤੇ ਜਿੰਨ੍ਹਾਂ ਵਿਚ 3 ਬੱਚਿਆਂ ਦੇ ਹੋਣ ਬਾਰੇ ਵੀ ਦੱਸਿਆ ਜਾ ਰਿਹਾ ਹੈ।
Road Accident
ਮਿਲੀ ਜਾਣਕਾਰੀ ਮੁਤਾਬਕ, ਸਾਰੇ ਮ੍ਰਿਤਕ ਦਸੂਹਾ ਦੇ ਰਹਿਣ ਵਾਲੇ ਸਨ। ਸੂਤਰਾ ਮੁਤਾਬਕ, ਇਹ ਹਾਦਸਾ ਨਗਰ ਨਿਗਮ ਦਫ਼ਤਰ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਬੋਲੈਰੋ ਪਿਕਅੱਪ ਰਿਕਸ਼ੇ ਨੂੰ ਬਚਾਉਂਦੀ ਹੋਈ ਆਪ ਦਰੱਖ਼ਤ ਨਾਲ ਜਾ ਟਕਰਾਈ।
ਦੱਸਿਆ ਜਾ ਰਿਹਾ ਹੈ ਕਿ ਪਿਕਅੱਪ ਵਿਚ ਸਵਾਰ ਲੋਕ ਬਾਬਾ ਬਾਲਕ ਨਾਥ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ ਤੇ ਉਦੋਂ ਅਚਾਨਕ ਹਾਦਸਾ ਵਾਪਸ ਜਾਣ ਨਾਲ 10 ਜਣਿਆਂ ਦੀ ਮੌਤ ਹੋ ਗਈ।