
ਕਰੋਨਾ ਮਹਾਂਮਾਰੀ ਦਾ ਇਸ ਸਮੇਂ ਲੋਕਾਂ ਵਿਚ ਇਨ੍ਹਾਂ ਖੋਫ ਪੈ ਚੁੱਕਾ ਹੈ ਕਿ ਲੋਕ ਅੱਜਕੱਲ ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ ਦਾ ਵੀ ਵਿਰੋਧ ਕਰਨ ਲੱਗੇ ਹਨ
ਕਰੋਨਾ ਮਹਾਂਮਾਰੀ ਦਾ ਇਸ ਸਮੇਂ ਲੋਕਾਂ ਵਿਚ ਇਨ੍ਹਾਂ ਖੋਫ ਪੈ ਚੁੱਕਾ ਹੈ ਕਿ ਲੋਕ ਅੱਜ ਕੱਲ ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ ਦਾ ਵੀ ਵਿਰੋਧ ਕਰਨ ਲੱਗੇ ਹਨ। ਅਜਿਹਾ ਹੀ ਇਕ ਮਾਮਲਾ ਜੰਮੂ ਕਸ਼ਮੀਰ ਦੇ ਡੋਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਰੋਨਾ ਵਾਇਰਸ ਦੇ ਨਾਲ ਮੌਤ ਹੋਣ ਵਾਲੇ ਇਕ ਬਜੁਰਗ ਦੀ ਮੌਤ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਦੇ ਲਈ ਡੋਮਾਣਾ ਪਹੁੰਚੇ ਉਸ ਦੇ ਪਰਿਵਾਰਕ ਮੈਂਬਰ ਅਤੇ ਪ੍ਰਸ਼ਾਸ਼ਨ ਦੇ ਕਰਮਚਾਰੀਆਂ ਨੂੰ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ।
Covid 19
ਲੋਕਾਂ ਨੇ ਪੱਥਰਾਂ ਅਤੇ ਡੰਡਿਆਂ ਦੇ ਨਾਲ ਇਨ੍ਹਾਂ ਦਾ ਵਿਰੋਧ ਕੀਤਾ । ਅਜਿਹੀ ਸਥਿਤੀ ਵਿਚ ਪਰਿਵਾਰ ਨੂੰ ਅੱਧ ਸੜੀ ਬਜੁਰਗ ਦੀ ਮ੍ਰਿਤਕ ਦੇਹ ਨੂੰ ਉੱਥੋਂ ਲੈ ਕੇ ਭੱਜਣਾ ਪਿਆ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਗੋਲ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਨਿਯਮਾਂ ਅਨੁਸਾਰ ਲਾਸ਼ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਦੇ ਅਨੁਸਾਰ 72 ਸਾਲਾ ਸੇਵਾਮੁਕਤ ਅਧਿਆਪਕ ਦੀ ਸੋਮਵਾਰ ਨੂੰ ਜੀਐਮਸੀ ਜੰਮੂ ਵਿੱਚ ਕੋਰੋਨਾ ਕਾਰਨ ਮੌਤ ਹੋ ਗਈ। ਮੰਗਲਵਾਰ ਨੂੰ ਸਵੇਰੇ 6.30 ਵਜੇ ਇੱਕ ਮਾਲ ਅਧਿਕਾਰੀ ਅਤੇ ਮੈਡੀਕਲ ਟੀਮ ਨਾਲ ਐਂਬੂਲੈਂਸ ਵਿੱਚ ਮ੍ਰਿਤਕ ਦੇਹ ਨੂੰ ਲੈ ਕੇ ਡੋਮਾਣਾ ਖੇਤਰ ਪਹੁੰਚੀ।
Covid 19
ਐਂਬੂਲੈਂਸ ਵਿਚ ਮ੍ਰਿਤਕ ਦੇ ਦੋ ਲੜਕੇ, ਪਤਨੀ ਸਨ। ਸਾਰਿਆਂ ਨੂੰ ਪੀਪੀਈ ਕਿੱਟ ਸਮੇਤ ਜ਼ਰੂਰੀ ਸੁਰੱਖਿਆ ਉਪਕਰਣ ਪ੍ਰਦਾਨ ਕੀਤੇ ਗਏ ਸਨ। ਉਧਰ ਜਿਵੇਂ ਹੀ ਸਸਕਾਰ ਦੀ ਪ੍ਰਕਿਆ ਸ਼ੁਰੂ ਹੋਈ ਤਾਂ ਸਥਾਨਿਕ ਲੋਕ ਉੱਥੇ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਲੋਕਾਂ ਵੱਲੋਂ ਸਸਕਾਰ ਦਾ ਵਿਰੋਧ ਕੀਤਾ ਗਿਆ। ਪਰਿਵਾਰ ਮੈਂਬਰ ਇਲਜ਼ਾਮ ਲਗਾ ਰਹੇ ਹਨ ਕਿ ਨਾਲ ਆਏ ਸਿਹਤ ਕਰਮੀਆਂ ਤੇ ਕਈ ਲੋਕਾਂ ਵੱਲੋਂ ਪੱਥਰ ਵੀ ਸੁੱਟੇ ਗਏ । ਇਸ ਕਾਰਨ ਅੱਧ ਸੜੀ ਮ੍ਰਿਤਕ ਦੇਹ ਨੂੰ ਜੀਐਮਸੀ ਲਿਆਉਂਣਾ ਪਿਆ ਹੈ।
Corona Virus
ਬਜੁਰਗ ਦੇ ਬੇਟੇ ਨੇ ਕਿਹਾ ਕਿ ਅਸੀਂ ਸਰਕਾਰ ਕੋਲੋਂ ਆਪਣੇ ਗ੍ਰਹਿ ਜਿਲੇ ਵਿਚ ਸਸਕਾਰ ਕਰਨ ਦੀ ਆਗਿਆ ਮੰਗੀ ਸੀ, ਪਰ ਅਧਿਕਾਰੀਆਂ ਨੇ ਕਿਹਾ ਕਿ ਮੌਤ ਇੱਥੇ ਹੋਈ ਹੈ। ਇਸ ਦੇ ਨਾਲ ਹੀ ਅੰਤਿਮ ਸੰਸਕਾਰ ਲਈ ਢਕਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਸਸਕਾਰ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਪਰਿਵਾਰ ਨੇ ਦੋਸ਼ ਲਾਇਆ ਕਿ ਮੌਕੇ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਜਦੋਂ ਕਿ ਦੋ ਸੁਰੱਖਿਆ ਕਰਮਚਾਰੀ ਘਟਨਾ ਵਾਲੀ ਥਾਂ‘ ਤੇ ਮੌਜੂਦ ਸਨ। ਅਧਿਕਾਰੀਆਂ ਨੇ ਇਸ ਘਟਨਾ ਤੋਂ ਇਨਕਾਰ ਕੀਤਾ ਹੈ। ਬਾਅਦ ਵਿਚ, ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਗੋਲ ਪਿੰਡ ਵਿਚ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ।
Covid 19