
ਓਬੀਸੀ ਸੰਸਦ ਮੈਂਬਰਾਂ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ: ਪੀਐਮ ਮੋਦੀ ਨੇ ਬੁੱਧਵਾਰ ਨੂੰ ਭਾਜਪਾ ਦੇ 45 ਓਬੀਸੀ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਲੋਕ ਕਲਿਆਣ ਮਾਰਗ 'ਤੇ ਹੋਈ ਇਸ ਮੁਲਾਕਾਤ ਵਿਚ ਪੀਐਮ ਮੋਦੀ ਨੇ ਓਬੀਸੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਹੁਣ ਸੰਸਦ ਸੈਸ਼ਨ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਸਮਾਂ ਸਦਨ ਵਿਚ ਰਹਿਣ। ਪੀਐਮ ਮੋਦੀ ਨੇ ਉਹਨਾਂ ਨੂੰ ਸਦਨ ਦੀ ਕਾਰਵਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਰੂਚੀ ਲੈਣ ਲਈ ਕਿਹਾ।
Narendra Modi
ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਜਦੋਂ ਸੰਸਦ ਨਹੀਂ ਚਲ ਰਿਹਾ ਹੁੰਦਾ ਤਾਂ ਸੰਸਦ ਮੈਂਬਰ ਅਪਣੇ-ਅਪਣੇ ਖੇਤਰਾਂ ਵਿਚ ਲਗਾਤਾਰ ਜਨਤਾ ਵਿਚ ਰਹਿਣ। ਉਹਨਾਂ ਕਿਹਾ ਕਿ ਅਪਣੇ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੇਂਦਰੀ ਮੰਤਰੀ ਅਤੇ ਅਧਿਕਾਰੀਆ ਨਾਲ ਮੁਲਾਕਾਤ ਕਰ ਕੇ ਸਮੱਸਿਆਵਾਂ ਦਾ ਹੱਲ ਕਰਨ। ਕੇਂਦਰ ਸਰਕਾਰ ਦੀਆਂ ਗਰੀਬ ਕਲਿਆਣ ਯੋਜਨਾਵਾਂ ਨੂੰ ਪਾਰਟੀ ਦੇ ਵਰਕਰਾਂ ਨਾਲ ਮਿਲ ਕੇ ਗਰੀਬਾਂ ਨੂੰ ਉਸ ਦਾ ਲਾਭ ਜ਼ਿਆਦਾ ਤੋਂ ਜ਼ਿਆਦਾ ਮਿਲੇ ਇਸ 'ਤੇ ਕੰਮ ਕਰਨ।
ਪੀਐਮ ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਸਮੇਂ-ਸਮੇਂ 'ਤੇ ਅਪਣੇ ਖੇਤਰ ਦੇ ਵਰਕਰਾਂ ਨਾਲ ਮਿਲ ਕੇ ਪਾਰਟੀ ਦੇ ਕੰਮ ਕਰਦੇ ਰਹਿਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਦਿਨਾਂ ਵਿਚ ਇਸ ਪ੍ਰਕਾਰ ਨਾਲ ਐਸਸੀ, ਐਸਟੀ, ਨੌਜਵਾਨ ਸੰਸਦ ਮੈਂਬਰਾਂ ਦੇ ਵੱਖ ਵੱਖ ਸਮੂਹਾਂ ਨਾਲ ਮੁਲਾਕਾਤ ਕਰਨਗੇ। ਪੀਐਮ ਮੋਦੀ 16ਵੀਂ ਲੋਕ ਸਭਾ ਦੌਰਾਨ ਦੋ-ਦੋ, ਤਿੰਨ-ਤਿੰਨ ਰਾਜਾਂ ਦੇ ਲੋਕਾ ਸਭਾ ਅਤੇ ਰਾਜ ਸਭਾ ਸੰਸਦਾਂ ਨਾਲ ਮੁਲਾਕਾਤ ਕਰਦੇ ਸਨ।