
ਚੀਨ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਨਾਲ ਗੱਲਬਾਤ ਦੌਰਾਨ ਅੱਜ ਸਵੇਰੇ ਪੀਐਮ ਮੋਦੀ ਲੇਹ ਲਦਾਖ ਪਹੁੰਚੇ।
ਨਵੀਂ ਦਿੱਲੀ: ਚੀਨ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਨਾਲ ਗੱਲਬਾਤ ਦੌਰਾਨ ਅੱਜ ਸਵੇਰੇ ਪੀਐਮ ਮੋਦੀ ਲੇਹ ਲਦਾਖ ਪਹੁੰਚੇ। ਪੀਐਮ ਮੋਦੀ ਨੇ ਲੇਹ ਦੇ ਨੀਮੂ ਫਾਰਵਰਡ ਪੋਸਟ ‘ਤੇ ਅਧਿਕਾਰੀਆਂ ਨਾਲ ਗੱਲ਼ਬਾਤ ਕੀਤੀ ਅਤੇ ਸੁਰੱਖਿਆ ਹਲਾਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪੀਐਮ ਮੋਦੀ ਦੇ ਨਾਲ ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ ਵੀ ਮੌਜੂਦ ਰਹੇ।
PM Modi visits Ladakh
ਪ੍ਰਧਾਨ ਮੰਤਰੀ ਨੇ ਇਸ ਯਾਤਰਾ ਦੌਰਾਨ ਫੌਜੀਆਂ ਨਾਲ ਗੱਲਬਾਤ ਵੀ ਕੀਤੀ। ਸੂਤਰਾਂ ਨੇ ਦੱਸਿਆ ਕਿ ਮੋਦੀ ਸਵੇਰੇ ਸਾਢੇ 9 ਵਜੇ ਲੇਹ ਪਹੁੰਚੇ। ਇਸ ਮੌਕੇ ਪੀਐਮ ਮੋਦੀ ਨੇ ਭਾਰਤੀ ਫੌਜੀਆਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਭਾਰਤੀ ਫੌਜੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪੀਐਮ ਮੋਦੀ ਨੇ ਦੇਸ਼ ਦੇ ਜਵਾਨਾਂ ਨੂੰ ਕਿਹਾ ਕਿ ਜਦੋਂ ਦੇਸ਼ ਦੀ ਸੁਰੱਖਿਆ ਤੁਹਾਡੇ ਹੱਥਾਂ ਵਿਚ ਹੈ, ਤੁਹਾਡੇ ਮਜ਼ਬੂਤ ਇਰਾਦਿਆਂ ਵਿਚ ਹੈ ਤਾਂ ਸਿਰਫ ਮੈਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਵਿਸ਼ਵਾਸ ਹੈ ਅਤੇ ਦੇਸ਼ ਨਿਸ਼ਚਿਤ ਵੀ ਹੈ।
PM Modi visits Ladakh
ਇਸ ਦੇ ਨਾਲ ਹੀ ਉਹਨਾਂ ਫੌਜੀਆਂ ਨੂੰ ਕਿਹਾ ਕਿ ਤੁਹਾਡੀ ਇੱਛਾ ਸ਼ਕਤੀ ਆਸ-ਪਾਸ ਦੇ ਪਰਬਤਾਂ ਦੀ ਤਰ੍ਹਾਂ ਅਟੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤੁਹਾਡੀ ਹਿੰਮਤ, ਭਾਰਤ ਮਾਤਾ ਦੀ ਰੱਖਿਆ ਲਈ ਤੁਹਾਡੀ ਬਹਾਦਰੀ ਅਤੇ ਸਨਮਾਨ ਬੇਮਿਸਾਲ ਹੈ। ਮੁਸ਼ਕਲ ਹਾਲਾਤਾਂ ਵਿਚ, ਪੂਰੇ ਵਿਸ਼ਵ ਵਿਚ ਕੋਈ ਵੀ ਉਸ ਉਚਾਈ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਸ ‘ਤੇ ਤੁਸੀਂ ਦੇਸ਼ ਦੀ ਰੱਖਿਆ ਕਰਦੇ ਹੋ ਅਤੇ ਉਹਨਾਂ ਕਿਹਾ ਕਿ ਜਵਾਨ ਭਾਰਤ ਮਾਤਾ ਦੀ ਢਾਲ ਬਣ ਕੇ ਉਸ ਦੀ ਰੱਖਿਆ ਕਰ ਰਹੇ ਹਨ।
PM Modi visits Ladakh
ਪੀਐਮ ਮੋਦੀ ਨੇ ਕਿਹਾ ਕਿ ਹੁਣ ਭਾਰਤੀ ਜਵਾਨਾਂ ਨੇ ਜੋ ਬਹਾਦਰੀ ਦਿਖਾਈ ਹੈ, ਉਸ ਨੇ ਪੂਰੀ ਦੁਨੀਆ ਵਿਚ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਦੀ ਤਾਕਤ ਕੀ ਹੈ। ਉਹਨਾਂ ਕਿਹਾ ਕਿ ‘ਮੈਂ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਅੱਜ ਫਿਰ ਤੋਂ ਸ਼ਰਧਾਂਜਲੀ ਦਿੰਦਾ ਹਾ’। ਭਾਰਤੀ ਫੌਜ ਦੇ ਜਵਾਨਾਂ ਦੀ ਤਾਰੀਫ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ 14 ਕੋਰ ਦੀ ਜਾਂਬਾਜ਼ੀ ਦੇ ਕਿੱਸੇ ਹਰ ਪਾਸੇ ਹਨ। ਤੁਹਾਡੀ ਬਹਾਦਰੀ ਦੇ ਕਿੱਸਿਆਂ ਦੀ ਗੂੰਜ ਹਰ ਘਰ ਵਿਚ ਹੈ। ਪੂਰਬੀ ਲਦਾਖ ਵਿਚ ਚੀਨ ਦੇ ਨਾਲ ਜਾਰੀ ਤਣਾਅ ਦੌਰਾਨ ਪੀਐਮ ਮੋਦੀ ਦਾ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।