
ਫੌਜ ਵਿਚ ਔਰਤਾਂ ਨੂੰ ਪਰਮਾਨੈਂਟ ਕਮਿਸ਼ਨ ਮਿਲਣ ਤੋਂ ਬਾਅਦ ਹੁਣ ਸੈਂਟਰਲ ਆਰਮਡ ਪੁਲਿਸ ਫੋਰਸ ਵਿਚ ਜਲਦ ਹੀ ਟ੍ਰਾਂਸਜੈਂਡਰਾਂ ਦੀ ਭਰਤੀ ਦੇ ਰਸਤੇ ਖੁੱਲ੍ਹਣ ਵਾਲੇ ਹਨ।
ਨਵੀਂ ਦਿੱਲੀ: ਫੌਜ ਵਿਚ ਔਰਤਾਂ ਨੂੰ ਪਰਮਾਨੈਂਟ ਕਮਿਸ਼ਨ ਮਿਲਣ ਤੋਂ ਬਾਅਦ ਹੁਣ ਸੈਂਟਰਲ ਆਰਮਡ ਪੁਲਿਸ ਫੋਰਸ ਵਿਚ ਜਲਦ ਹੀ ਟ੍ਰਾਂਸਜੈਂਡਰਾਂ ਦੀ ਭਰਤੀ ਦੇ ਰਸਤੇ ਖੁੱਲ੍ਹਣ ਵਾਲੇ ਹਨ। ਗ੍ਰਹਿ ਮੰਤਰਾਲੇ ਨੇ ਟ੍ਰਾਂਸਜੈਂਡਰਾਂ ਨੂੰ ਸੈਂਟਰਲ ਆਰਮਡ ਪੁਲਿਸ ਫੋਰਸ ਵਿਚ ਭਰਤੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਅਰਧ ਸੈਨਿਕ ਬਲਾਂ ਨੂੰ ਭੇਜੀ ਗਈ ਇਕ ਚਿੱਠੀ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਪਣੇ ਰੈਂਕ ਵਿਚ ਟ੍ਰਾਂਸਜੈਂਡਰਾਂ ਦੀ ਭਰਤੀ ਕਰਨ ਸਬੰਧੀ ਉਹਨਾਂ ਦੇ ਵਿਚਾਰ ਮੰਗੇ ਹਨ ਅਤੇ ਲੋੜੀਂਦੀਆਂ ਸੋਧਾਂ ਦਾ ਵੇਰਵਾ ਮੰਗਿਆ ਹੈ।
Transgenders in central police forces soon
ਇਕ ਮਹੀਨੇ ਪਹਿਲਾਂ ਭੇਜੀ ਗਈ ਇਕ ਚਿੱਠੀ ਵਿਚ ਗ੍ਰਹਿ ਮੰਤਰਾਲੇ ਨੇ ਸੀਐਰਪੀਐਫ, ਬੀਐਸਐਫ, ਐਸਐਸਬੀ, ਸੀਆਈਐਸਐਫ ਅਤੇ ਆਈਟੀਬੀਪੀ ਦੇ ਵਿਭਾਗਾਂ ਕੋਲੋਂ ਇਸ ਵਿਸ਼ੇ ‘ਤੇ ਵਿਚਾਰ ਮੰਗੇ ਸੀ। ਸੂਤਰਾਂ ਨੇ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਬੀਐਸਐਫ ਨੇ ਅਪਣਾ ਜਵਾਬ ਭੇਜਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦੇ ਕਦਮ ਦਾ ਸਵਾਗਤ ਕਰਦੇ ਹਨ।
Transgenders in central police forces soon
ਅੰਡਰ ਸੈਕਟਰੀ ਐਸ ਮੁਥੂ ਕੁਮਾਰ ਵੱਲੋਂ ਦਸਤਖਤ ਕੀਤੇ ਪੱਤਰ ਵਿਚ ਅਸਿਸਟੈਂਟ ਕਮਾਂਡੈਂਟ (ਅਧਿਕਾਰੀਆਂ ਲਈ ਦਾਖਲਾ ਪੱਧਰ) ਦੀ ਭਰਤੀ ਬਾਰੇ ਦੱਸਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਭਰਤੀਆਂ ਜਨਰਲ ਕੇਡਰ ਵਿਚ ਕੀਤੀਆਂ ਜਾਣਗੀਆਂ, ਜਿਸ ਦਾ ਮਤਲਬ ਹੈ ਕਿ ਉਹਨਾਂ ਨੂੰ ਜੰਗੀ ਭੂਮਿਕਾ ਵਿਚ ਵੀ ਕੰਮ ਕਰਨਾ ਹੋਵੇਗਾ ਅਤੇ ਸਰਹੱਦ ‘ਤੇ ਕਾਨੂੰਨ ਵਿਵਸਥਾ ਅਤੇ ਡਿਊਟੀ ਦੌਰਾਨ ਆਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।
Ministry of Home Affairs
ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਇਹ ਫੌਜ ਵਿਚ ਔਰਤਾਂ ਨੂੰ ਲੜਾਕੂ ਭੂਮਿਕਾਵਾਂ ਵਿਚ ਇਜਾਜ਼ਤ ਦੇਣ ਤੋਂ ਬਾਅਦ ਬਹੁਤ ਹੀ ਪ੍ਰਗਤੀਸ਼ੀਲ ਕਦਮ ਹੈ। ਜਦੋਂ ਥਰਡ ਜੈਂਡਰ ਨੂੰ ਸਮਾਜ ਦੇ ਸਾਰੇ ਖੇਤਰਾਂ ਵਿਚ ਸਰਕਾਰ ਵੱਲੋਂ ਬਰਾਬਰ ਅਧਿਕਾਰ ਦਿੱਤੇ ਗਏ ਹਨ ਅਤੇ ਉਹ ਪਹਿਲਾਂ ਤੋਂ ਹੀ ਸਰਕਾਰੀ ਕਰਮਚਾਰੀ ਦੇ ਰੂਪ ਵਿਚ ਕੰਮ ਕਰ ਰਹੇ ਹਨ ਤਾਂ ਕੋਈ ਕਾਰਨ ਨਹੀਂ ਹੈ ਕਿ ਉਹਨਾਂ ਨੂੰ ਅਰਧ ਸੈਨਿਕ ਬਲਾਂ ਵਿਚ ਬਰਾਬਰਤਾ ਅਤੇ ਸਨਮਾਨ ਦਾ ਦਰਜਾ ਨਾ ਮਿਲੇ’।
Transgenders in central police forces soon
ਸੂਤਰਾਂ ਅਨੁਸਾਰ ਇਹਨਾਂ ਭਰਤੀਆਂ ਵਿਚ ਕਿੰਨਾ ਸਮਾਂ ਲੱਗੇਗਾ, ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਬਿਊਰੋਕ੍ਰੇਸੀ ਵਿਚ ਕੰਮ ਕਿੰਨੀ ਤੇਜ਼ੀ ਨਾਲ ਅੱਗੇ ਵਧਦਾ ਹੈ। ਇਸ ਦੇ ਲਈ ਸੀਏਪੀਐਫ ਦੇ ਭਰਤੀ ਨਿਯਮਾਂ ਵਿਚ ਬਦਲਾਅ ਦੀ ਲੋੜ ਹੋਵੇਗੀ। ਇਸ ਮਾਮਲੇ ਨੂੰ ਗ੍ਰਹਿ ਮੰਤਰਾਲੇ ਵੱਲੋਂ ਅਮਲੇ ਅਤੇ ਸਿਖਲਾਈ ਵਿਭਾਗ ਕੋਲ ਸਹੀ ਸਲਾਹ ਮਸ਼ਵਰੇ ਅਤੇ ਪ੍ਰਵਾਨਗੀ ਤੋਂ ਬਾਅਦ ਰੱਖਿਆ ਜਾਵੇਗਾ। ਇਸ ਤੋਂ ਬਾਅਦ ਕੈਬਨਿਟ ਦੀ ਮਨਜ਼ੂਰੀ ਦੀ ਲੋੜ ਹੋਵੇਗੀ। ਇਕ ਅਧਿਕਾਰੀ ਨੇ ਕਿਹਾ ਕਿ 2020 ਦੀਆਂ ਭਰਤੀਆਂ ਸਤੰਬਰ ਵਿਚ ਸ਼ੁਰੂ ਹੋ ਸਕਦੀਆਂ ਹਨ।