ਧਾਰਾ 497 : ਸੁਪਰੀਮ ਕੋਰਟ ਨੇ ਡੇਢ ਸਦੀ ਪੁਰਾਣੇ ਕਾਨੂੰਨ ਨੂੰ ਮਨਮਾਨਾ ਤੇ ਔਰਤ ਵਿਰੋਧੀ ਦਸਿਆ
Published : Aug 3, 2018, 10:35 am IST
Updated : Aug 3, 2018, 10:35 am IST
SHARE ARTICLE
Supream Court
Supream Court

ਸੁਪਰੀਮ ਕੋਰਟ ਨੇ ਵਿਆਹੁਤਾ ਸਬੰਧਾਂ (ਅਡਲਟਰੀ) ਨੂੰ ਅਪਰਾਧ ਮੰਨਣ ਵਾਲੀ ਆਈਪੀਸੀ ਦੀ ਧਾਰਾ 497 ਨੂੰ ਖ਼ਤਮ ਕਰਨ ਦੇ ਸੰਕੇਤ ਦਿਤੇ ਹਨ। ਇਸ ਕਾਨੂੰਨ ਦੇ ਮੁਤਾਬਕ ...

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵਿਆਹੁਤਾ ਸਬੰਧਾਂ (ਅਡਲਟਰੀ) ਨੂੰ ਅਪਰਾਧ ਮੰਨਣ ਵਾਲੀ ਆਈਪੀਸੀ ਦੀ ਧਾਰਾ 497 ਨੂੰ ਖ਼ਤਮ ਕਰਨ ਦੇ ਸੰਕੇਤ ਦਿਤੇ ਹਨ। ਇਸ ਕਾਨੂੰਨ ਦੇ ਮੁਤਾਬਕ ਕਿਸੇ ਵਿਆਹੁਤਾ ਪੁਰਸ਼ ਦੇ ਵਿਆਹੁਤਾ ਮਹਿਲਾ ਨਾਲ ਉਸ ਦੇ ਪਤੀ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਣ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਰੱਖ ਕੇ ਸਜ਼ਾ ਦਾ ਪ੍ਰਬੰਧ ਹੈ। ਸੁਪਰੀਮ ਕੋਰਟ ਆਈਪੀਸੀ ਦੀ ਇਸ ਧਾਰਾ ਨੂੰ ਅਸੰਵਿਧਾਨਕ ਮੰਨਣ ਵੱਲ ਵਧਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਦੇ ਬਾਵਜੂਦ ਅਡਲਟਰੀ ਪੁਰਸ਼ਾਂ ਅਤੇ ਮਹਿਲਾਵਾਂ ਦੇ ਲਈ ਤਲਾਕ ਲੈਣ ਦਾ ਜਾਇਜ਼ ਆਧਾਰ ਬਣੀ ਰਹੇਗੀ। 

Deepak MishraDeepak Mishraਪੀਆਈਐਲ ਦਾਖ਼ਲ ਕਰਨ ਵਾਲੇ ਅਰਜ਼ੀਕਰਤਾ ਸ਼ਾਈਨਾ ਜੋਸਫ਼ ਨੇ ਆਈਪੀਸੀ ਦੀ ਇਸ ਧਾਰਾ ਨੂੰ ਭੇਦਭਾਵਪੂਰਨ ਅਤੇ ਅਸੰਵਿਧਾਨਕ ਦਸਦੇ ਹੋਏ ਇਸ ਦੀ ਜਾਇਜ਼ਤਾ ਨੂੰ ਚੁਣੌਤੀ ਦਿਤੀ ਹੈ। ਉਨ੍ਹਾਂ ਤਰਕ ਦਿਤਾ ਹੈ ਕਿ ਇਹ ਕਾਨੂੰਨ ਸਿਰਫ਼ ਪੁਰਸ਼ਾਂ ਨੂੰ ਸਜ਼ਾ ਦਿੰਦਾ ਹੈ ਜਦਕਿ ਸਹਿਮਤੀ ਨਾਲ ਬਣਾਏ ਗਏ ਇਸ ਸਬੰਧ ਵਿਚ ਅਪਰਾਧ ਵਿਚ ਔਰਤਾਂ ਵੀ ਬਰਾਬਰ ਦੀਆਂ ਭਾਗੀਦਾਰ ਹੁੰਦੀਆਂ ਹਨ। ਇਸ ਕਾਨੂੰਨ ਮੁਤਾਬਕ ਦੋਸ਼ੀ ਪੁਰਸ਼ ਨੂੰ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ, ਜਦਕਿ ਮਹਿਲਾ 'ਤੇ ਉਕਸਾਉਣ ਤਕ ਦਾ ਮਾਮਲਾ ਦਰਜ ਨਹੀਂ ਹੋ ਸਕਦਾ। 

Supream Court  of IndiaSupream Court of Indiaਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰਐਫ ਨਰੀਮਨ, ਏਐਮ ਖ਼ਾਨਵਿਲਕਰ, ਡੀ ਵਾਈ ਚੰਦਰਚੂੜ੍ਹ ਅਤੇ ਇੰਦੂ ਮਲਹੋਤਰਾ ਦੀ ਬੈਂਚ ਨੇ ਕਿਹਾ ਕਿ ਕਾਨੂੰਨ ਦੀ ਇਹ ਧਾਰਾ ਔਰਤਾਂ ਦੇ ਲਈ ਹੋਰ ਵੀ ਭੇਦਭਾਵਪੂਰਨ ਦਿਸਦੀ ਹੈ। ਬੈਂਚ ਨੇ ਕਿਹਾ ਕਿ ਭਲੇ ਹੀ ਇਸ ਕਾਨੂੰਨ ਦੇ ਤਹਿਤ ਮਹਿਲਾ ਨੂੰ ਵਿਆਹੁਤਾ ਸਬੰਧ ਦਾ ਦੋਸ਼ੀ ਨਹੀਂ ਮੰਨਿਆ ਗਿਆ ਹੋਵੇ ਪਰ ਇਹ ਔਰਤਾਂ ਨੂੰ ਉਸ ਦੇ ਪਤੀ ਦੀ ਸੰਪਤੀ ਦੇ ਰੂਪ ਵਿਚ ਦੇਖਦਾ ਹੈ। ਜਸਟਿਸ ਨਰੀਮਨ ਨੇ ਕਿਹਾ ਕਿ ਪਤੀ ਦੀ ਸਮਿਹਤੀ ਦੀ ਲੋੜ ਔਰਤਾ ਨੂੰ ਪਤੀ ਦੀ ਸੰਪਤੀ ਮੰਨਣ ਵਰਗੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਵੀਜ਼ਨ ਸਪੱਸ਼ਟ ਤੌਰ 'ਤੇ ਇਕ ਪੱਖੀ ਹੈ। 

MarriageMarriageਔਰਤਾਂ ਨੂੰ ਪਤੀਆਂ ਦੀ ਸੰਪਤੀ ਮੰਨ ਕੇ ਇਹ ਕਾਨੂੰਨ ਉਨ੍ਹਾਂ ਦੇ ਮਾਣ ਦਾ ਉਲੰਘਣ ਕਰਦਾ ਹੈ ਜੋ ਸੰਵਿਧਾਨ ਦੇ ਅਨੁਛੇਦ 21 ਦੇ ਤਹਿਤ ਮਿਲੇ ਜੀਵਨ ਜਿਉਣ ਦੇ ਅਧਿਕਾਰ ਦਾ ਹਿੱਸਾ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਇਸ ਵਿਚ ਅੱਗੇ ਜੋੜਦੇ ਹੋਏ ਕਿਹਾ ਕਿ ਇਹ ਬੇਹੱਦ ਪੁਰਾਣਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਸਜ਼ਾ ਤੋਂ ਬਚਾਉਂਦੇ ਹੋਏ ਔਰਤਾਂ ਦੇ ਪੱਖ ਵਿਚ ਦਿਸਣ ਵਾਲਾ ਇਹ ਕਾਨੂੰਨ ਦਰਅਸਲ ਐਂਟੀ ਵੁਮੈਨ ਹੈ, ਕਿਉਂਕਿ ਇਹ ਉਨ੍ਹਾਂ ਨੂੰ ਪਤੀਆਂ ਦੀ ਸੰਪਤੀ ਮੰਨਦਾ ਹੈ। ਉਨ੍ਹਾਂ ਨੂੰ ਇਹ ਕੰਸੈਪਟ ਕਿਥੋਂ ਮਿਲਿਆ ਕਿ ਇਕ ਔਰਤ ਨੂੰ ਦੂਜੇ ਵਿਆਹੁਤ ਮਰਦ ਨਾਲ ਸਰੀਰਕ ਸਬੰਧ ਬਣਾਉਣ ਲਈ ਅਪਣੇ ਪਤੀ ਦੀ ਸਹਿਮਤੀ ਦੀ ਲੋੜ ਹੈ?

DivorceDivorceਅਪਣਾ ਪੱਖ ਰਖਦੇ ਹੋਏ ਸੀਨੀਅਰ ਐਡਵੋਕੇਟ ਮਿਨਾਕਸ਼ੀ ਅਰੋੜਾ ਅਤੇ ਵਕੀਲ ਕਲੀਸਵਰਮ ਰਾਜ ਅਤੇ ਸੁਨੀਲ ਫਰਨਾਂਡੇਜ਼ ਨੇ ਧਾਰਾ 497 'ਤੇ ਕੇਂਦਰ ਦੇ ਤਰਕਾਂ 'ਤੇ ਬਹਿਸ ਕੀਤੀ। ਕੇਂਦਰ ਨੇ ਧਾਰਾ 497 ਨੂੰ ਵਿਆਹ ਸੰਸਥਾਨ ਦੀ ਪਵਿੱਤਰਤਾ ਨਾਲ ਜੋੜਦੇ ਹੋਏ ਇਸ ਦਾ ਬਚਾਅ ਕੀਤਾ ਸੀ। ਵਕੀਲਾਂ ਨੇ ਤਰਕ ਦਿਤਾ ਕਿ ਇਹ ਕਾਨੂੰਨ ਇਸ ਸਬੰਧ ਵਿਚ ਕੋਈ ਮਦਦ ਨਹੀਂ ਕਰਦਾ ਕਿਉਂਕਿ ਇਹ ਕਿਸੇ ਵਿਆਹੁਤ ਮਰਦ ਨੂੰ ਗ਼ੈਰ ਵਿਆਹੁਤਾ ਔਰਤ, ਵਿਧਵਾ ਜਾਂ ਟ੍ਰਾਂਸਜੈਂਡਰ ਨਾਲ ਸਰੀਰਕ ਸਬੰਧ ਬਣਾਉਣ ਤੋਂ ਨਹੀਂ ਰੋਕਦਾ। 

Supream Court  of IndiaSupream Court of Indiaਚੀਫ਼ ਜਸਟਿਸ ਨੇ ਕਿਹਾ ਕਿ ਸਾਡੇ ਦੇਸ਼ ਵਿਚ ਵਿਆਹ ਦੀ ਪਵਿੱਤਰਤਾ ਅਮਰੀਕਾ ਤੋਂ ਕਾਫ਼ੀ ਅਲੱਗ ਹੈ। ਉਨ੍ਹਾਂ ਕਿਹਾ ਕਿ ਧਾਰਾ 497 ਨੂੰ ਹਟਾਉਣ ਦਾ ਮਤਲਬ ਇਹ ਹੋਵੇਗਾ ਕਿ ਸੁਪਰੀਮ ਕੋਰਟ ਨੇ ਵਿਆਹੁਤ ਮਰਦ ਅਤੇ ਮਹਿਲਾ ਨੂੰ ਮਨਮਾਨੇ ਵਿਵਹਾਰ ਦਾ ਲਾਇਸੈਂਸ ਦੇ ਦਿਤਾ। ਇਸ ਨੂੰ ਇੰਝ ਵੀ ਨਹੀਂ ਸਮਝਿਆ ਜਾਵੇਗਾ ਕਿ ਵਿਆਹ ਦੇ ਬਾਹਰ ਮਨਮਾਨੇ ਸਬੰਧ ਬਣਾਉਣ ਦਾ ਅਧਿਕਾਰ ਮਿਲ ਗਿਆ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement