ਸੁਪਰੀਮ ਕੋਰਟ ਨੇ ਫ਼ਿਲਮ 'ਫ਼ੰਨੇ ਖ਼ਾਨ' ਨੂੰ ਰਿਲੀਜ਼ ਲਈ ਦਿੱਤੀ ਰਾਹਤ
Published : Aug 2, 2018, 3:39 pm IST
Updated : Aug 2, 2018, 3:39 pm IST
SHARE ARTICLE
Fanney Khan Movie
Fanney Khan Movie

ਅਨਿਲ ਕਪੂਰ ਅਤੇ ਐਸ਼ਵਰਿਆ ਰਾਏ  ਬੱਚਨ ਦੀ ਫਿਲਮ 'ਫੰਨੇ ਖਾਨ' ਇਸ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਰਿਲੀਜ਼ ਹੋ ਜਾਵੇਗੀ ਕਿਉਂਕਿ ਸੁਪ੍ਰੀਮ ਕੋਰਟ ਨੇ ਨਿਰਮਾਤਾ...

ਅਨਿਲ ਕਪੂਰ ਅਤੇ ਐਸ਼ਵਰਿਆ ਰਾਏ  ਬੱਚਨ ਦੀ ਫਿਲਮ 'ਫੰਨੇ ਖਾਨ' ਇਸ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਰਿਲੀਜ਼ ਹੋ ਜਾਵੇਗੀ ਕਿਉਂਕਿ ਸੁਪ੍ਰੀਮ ਕੋਰਟ ਨੇ ਨਿਰਮਾਤਾ ਵਾਸ਼ੂ ਭਗਨਾਨੀ ਤੋਂ ਫਿਲਮ ਦੀ ਰਿਲੀਜ਼ ਉੱਤੇ ਸਟੇ ਲਗਾਉਣ ਲਈ ਦਾਖਲ ਮੰਗ ਨੂੰ ਖਾਰਿਜ਼ ਕਰ ਦਿੱਤਾ ਹੈ।

Fanney Khan MovieFanney Khan Movie

ਭਗਨਾਨੀ ਨੇ ਪਿਛਲੇ ਦਿਨਾਂ ਕਰਿਅਰਜ਼ ਐਟਰਟੇਨਮੇਂਟ ਦੀ ਪ੍ਰੇਰਣਾ ਅਰੋੜਾ, ਟੀ ਸੀਰੀਜ਼ ਦੇ ਭੂਸ਼ਣ ਕੁਮਾਰ ਅਤੇ ਫੰਨੇ ਖਾਨ ਦੇ ਪ੍ਰੋਡਿਊਸਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੂੰ ਇਕ ਨੋਟਿਸ ਭੇਜਿਆ ਸੀ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਫੰਨੇ ਖਾਨ ਦੇ ਆਲ ਇੰਡਿਆ ਰਾਇਟਸ ਉਨ੍ਹਾਂ ਦੀ ਕੰਪਨੀ ਪੂਜਾ ਐਟਰਟੇਨਮੇਂਟ ਨੇ ਲੈ ਲਈਆਂ ਹਨ ਪਰ ਫਿਲਮ ਵਿਚ ਉਨ੍ਹਾਂ ਦੇ ਨਾਮ ਦਾ ਚਰਚਾ ਤੱਕ ਨਹੀਂ ਹੈ ਉਨ੍ਹਾਂ ਨੂੰ ਪੋਸਟਰ ਜਾਂ ਫਿਲਮ ਵਿਚ ਕਰੇਡਿਟ ਤੱਕ ਨਹੀਂ ਦਿੱਤਾ ਗਿਆ ਹੈ।

Fanney Khan MovieCelebs

ਉਨ੍ਹਾਂ ਦਾ ਦਾਅਵਾ ਸੀ ਕਿ ਫਿਲਮ ਨੂੰ ਬਿਨਾਂ ਉਨ੍ਹਾਂ ਦੇ ਇਜ਼ਾਜਤ ਦੇ ਰਿਲੀਜ਼ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਫਿਲਮ ਉੱਤੇ ਰੋਕ ਲਗਾਉਣ ਲਈ ਉਨ੍ਹਾਂ ਨੇ ਸੁਪਰੀਮ ਅਦਾਲਤ ਦਾ ਦਰਵਾਜਾ ਖੜਕਾਇਆ ਸੀ ਪਰ ਅਦਾਲਤ ਨੇ ਅਰਜੀ ਨੂੰ ਖ਼ਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਅਨਿਲ ਕਪੂਰ ਅਤੇ ਐਸ਼ਵਰਿਆ ਰਾਏ ਸਟਾਰਰ 'ਫ਼ੰਨੇ ਖ਼ਾਨ' ਦੀ ਰਿਲੀਜ਼ ਦਾ ਰਾਹ ਸਾਫ ਕਰ ਦਿੱਤਾ ਹੈ। 3 ਅਗਸਤ ਨੂੰ ਫਿਲਮ 'ਫ਼ੰਨੇ ਖ਼ਾਨ' ਦੀ ਸਕਰੀਨਿੰਗ 'ਤੇ ਪਾਬੰਦੀ ਤੋਂ ਵੀ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਜਸਟਿਸ ਆਰ.ਐਫ ਨਰੀਮਨ ਅਤੇ ਜਸਟਿਸ ਇੰਦੂ ਮਲਹੋਤਰਾ ਦੀ ਬੈਂਚ ਨੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ।

Fanney Khan MovieFanney Khan Movie

ਪੂਜਾ ਐਂਟਰਟੇਨਮੈਂਟ ਐਂਡ ਫਿਲਮ ਲਿਮਟਿਡ, ਫਿਲਮ ਦੇ ਨਿਰਮਾਤਾ ਵਸੂ ਭਜਨਾਨੀ ਦੀ ਕੰਪਨੀ ਨੇ ਆਪਣੀ ਪਟੀਸ਼ਨ ਵਿਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਫਿਲਮ ਦੇ ਵੰਡ ਅਧਿਕਾਰਾਂ ਦੇ ਹਵਾਲੇ ਨਾਲ ਧੋਖਾ ਦਿੱਤਾ ਗਿਆ ਹੈ ਅਤੇ ਇਸ ਨੂੰ ਸੁਪਰ ਕੈਸੇਟ (ਟੀ-ਸੀਰੀਜ਼) ਨੂੰ ਗੁਪਤ ਰੂਪ ਵਿਚ  ਦਿੱਤਾ ਗਿਆ। ਪਟੀਸ਼ਨਰ ਨੇ ਦਾਅਵਾ ਕੀਤਾ ਸੀ ਕਿ ਫਿਲਮ ਨੂੰ ਵੰਡਣ ਲਈ ਇਕੋ-ਇਕ ਅਥਾਰਟੀ 10 ਕਰੋੜ ਰੁਪਏ ਵਿਚ ਦਿੱਤੀ ਗਈ, ਜਿਸ ਵਿਚੋਂ 8.50 ਕਰੋੜ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ।

Fanney Khan MovieFanney Khan Movie

ਪੂਜਾ ਐਂਟਰਟੇਨਮੈਂਟ ਐਂਡ ਫਿਲਮ ਲਿਮਟਿਡ ਨੇ ਦਾਅਵਾ ਕੀਤਾ ਕਿ ਨਵੰਬਰ 2017 ਵਿਚ ਕ੍ਰਿਸਜ਼ ਐਂਟਰਪ੍ਰਾਈਥ ਪ੍ਰਾਈਵੇਟ ਲਿਮਟਿਡ ਉਸ ਨੇ ਫਿਲਮ ਦੇ ਰਿਲੀਜ਼ ਅਤੇ ਵੰਡ ਅਧਿਕਾਰ ਬਾਰੇ ਉਸ ਨਾਲ ਸੰਪਰਕ ਕੀਤਾ ਸੀ। ਭਜਨਾਨੀ ਦੀ ਪਟੀਸ਼ਨ ਵਿਚ ਇਹ ਕਿਹਾ ਗਿਆ ਸੀ ਕਿ ਉਸ ਦੀ ਕੰਪਨੀ ਨੇ ਟੀ ਸੀਰੀਜ਼, ਕਰੈਸਟਿੰਗ ਐਂਟਰਨਮੈਂਟ ਪ੍ਰਾਈਵੇਟ ਲਿਮਟਿਡ ਅਤੇ ਹੋਰਨਾਂ ਖ਼ਿਲਾਫ਼ ਬੰਬਈ ਹਾਈ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement