ਹਾਕੀ ਤੋਂ ਬਾਅਦ ਹੁਣ ਕੁਸ਼ਤੀ ‘ਚ ਮਿਲੀ ਭਾਰਤ ਨੂੰ ਨਿਰਾਸ਼ਾ, ਫ੍ਰੀਸਟਾਇਲ ਮੈਚ ਹਾਰੀ Sonam Malik

By : AMAN PANNU

Published : Aug 3, 2021, 9:53 am IST
Updated : Aug 3, 2021, 9:57 am IST
SHARE ARTICLE
Sonam Malik lose Wrestling Freestyle Match
Sonam Malik lose Wrestling Freestyle Match

ਸੋਨਮ ਮਲਿਕ ਨੂੰ ਮੰਗੋਲੀਆ ਦੀ ਬੋਲੋਰਟੁਆ ਨੇ ਹਰਾਇਆ।

ਟੋਕੀਉ: ਭਾਰਤ ਲਈ ਟੋਕੀਉ ਉਲੰਪਿਕਸ (Tokyo Olympics) ਦਾ ਅੱਜ ਦਾ ਦਿਨ ਹੁਣ ਤਕ ਨਿਰਾਸ਼ਾਜਨਕ ਰਿਹਾ ਹੈ। ਹਾਕੀ ਵਿਚ ਹਾਰ ਤੋਂ ਬਾਅਦ ਭਾਰਤ ਨੂੰ ਕੁਸ਼ਤੀ (Wrestling) ਵਿਚ ਵੀ ਨਿਰਾਸ਼ਾ ਮਿਲੀ ਹੈ। ਪਹਿਲਾਂ ਹਾਕੀ ਵਿਚ ਭਾਰਤ ਦੀ ਪੁਰਸ਼ ਟੀਮ ਸੈਮੀਫਾਈਨਲ ਮੈਚ ਹਾਰ (Indian Men's Hockey Team Lose Semifinals) ਗਈ। ਦੂਜੇ ਪਾਸੇ ਕੁਸ਼ਤੀ ਵਿਚ ਵੀ ਸੋਨਮ ਮਲਿਕ (Wrestler Sonam Malik Lose) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਹੋਰ ਪੜ੍ਹੋ: ਹਾਕੀ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਦੀ ਹਾਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

PHOTOPHOTO

ਸੋਨਮ ਮਲਿਕ ਫ੍ਰੀਸਟਾਇਲ (62 ਕਿਲੋ ਵਰਗ) ਮੈਚ ਹਾਰ ਗਈ ਹੈ। ਉਸਨੂੰ ਮੰਗੋਲੀਆ ਦੀ ਬੋਲੋਰਟੁਆ ਨੇ ਹਰਾਇਆ ਹੈ। ਮੈਚ ਦੀ ਸ਼ੁਰੂਆਤ ਵਿਚ ਸੋਨਮ ਮਲਿਕ ਮੋਹਰੀ ਸੀ, ਪਰ ਬੋਲੋਰਟੁਆ ਨੇ ਵਾਪਸੀ ਕਰਦਿਆਂ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਬੋਲੋਰਟੁਆ ਨੇ 2 ਤਕਨੀਕੀ ਅੰਕ ਪ੍ਰਾਪਤ ਕੀਤੇ। ਇਸੇ ਆਧਾਰ 'ਤੇ ਉਸਨੇ ਜਿੱਤ ਹਾਸਲ ਕੀਤੀ।

ਹੋਰ ਪੜ੍ਹੋ: ਹਾਕੀ ਸੈਮੀਫਾਈਨਲ 'ਤੇ PM  ਮੋਦੀ ਦਾ ਟਵੀਟ, ਕਿਹਾ-  ਭਾਰਤ ਅਤੇ ਬੈਲਜੀਅਮ ਦਾ ਵੇਖ ਰਿਹਾ ਮੈਚ

Indian Hockey TeamIndian Hockey Team

ਹੋਰ ਪੜ੍ਹੋ: ਦੂਜਾ ਹਾਕੀ ਸੈਮੀਫਾਈਨਲ ਜਾਰੀ, ਭਾਰਤ ਅਤੇ ਬੈਲਜੀਅਮ 2-2 ਨਾਲ ਬਰਾਬਰੀ 'ਤੇ

ਦੱਸ ਦੇਈਏ ਕਿ ਭਾਰਤੀ ਹਾਕੀ ਟੀਮ ਬੈਲਜੀਅਮ ਹੱਥੋਂ 2-5 ਨਾਲ ਹਾਰੀ ਹੈ। ਹਾਲਾਂਕਿ ਟੀਮ ਇੰਡੀਆ ਕੋਲ ਅਜੇ ਵੀ ਤਮਗਾ ਜਿੱਤਣ ਦਾ ਮੌਕਾ ਹੈ। ਹਾਕੀ ਟੀਮ ਹੁਣ ਕਾਂਸੀ ਤਮਗੇ (Bronze Medal) ਲਈ ਖੇਡੇਗੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement