
Delhi News : ਵਿਰੋਧੀ ਪਾਰਟੀਆਂ ਵੋਟਰ ਸੂਚੀਆਂ ਦੇ ਵਿਰੋਧ ’ਚ 8 ਅਗਸਤ ਨੂੰ ਭਾਰਤ ਚੋਣ ਕਮਿਸ਼ਨ ਦੇ ਦਫ਼ਤਰ ਤਕ ਮਾਰਚ ਕੱਢਣ ਦੀ ਯੋਜਨਾ ਬਣਾ ਰਹੀਆਂ ਹਨ
Delhi Latest News in Punjabi : ਵਿਰੋਧੀ ਧਿਰ ‘ਇੰਡੀਆ’ ਸਮੂਹ ਦੇ ਨੇਤਾ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਮੁੱਦੇ ਬਾਰੇ ਰਣਨੀਤੀ ਉਤੇ ਚਰਚਾ ਕਰਨ ਲਈ 7 ਅਗਸਤ ਨੂੰ ਰਾਤ ਦੇ ਖਾਣੇ ਦੀ ਬੈਠਕ ਕਰ ਸਕਦੇ ਹਨ। ਸੂਤਰਾਂ ਨੇ ਦਸਿਆ ਕਿ ਵਿਰੋਧੀ ਪਾਰਟੀਆਂ ਵੋਟਰ ਸੂਚੀਆਂ ਦੇ ਐਸ.ਆਈ.ਆਰ. ਦੇ ਵਿਰੋਧ ਵਿਚ 8 ਅਗਸਤ ਨੂੰ ਭਾਰਤ ਚੋਣ ਕਮਿਸ਼ਨ ਦੇ ਦਫ਼ਤਰ ਤਕ ਮਾਰਚ ਕੱਢਣ ਦੀ ਯੋਜਨਾ ਬਣਾ ਰਹੀਆਂ ਹਨ।
ਸੰਸਦ ਦੇ ਮਾਨਸੂਨ ਸੈਸ਼ਨ ’ਚ ਐਸ.ਆਈ.ਆਰ. ਮੁੱਦੇ ਉਤੇ ਰੁਕਾਵਟ ਦੇ ਵਿਚਕਾਰ ਇਹ ਕਦਮ ਚੁਕਿਆ ਗਿਆ ਹੈ, ਜੋ ਸੱਤਾਧਾਰੀ ਗਠਜੋੜ ਤੋਂ ਸਕਾਰਾਤਮਕ ਹੁੰਗਾਰਾ ਲੈਣ ’ਚ ਅਸਫਲ ਰਹਿਣ ਕਾਰਨ ਲਗਭਗ ਅਸਫਲ ਰਿਹਾ ਹੈ।
ਸੂਤਰਾਂ ਮੁਤਾਬਕ ਐਸ.ਆਈ.ਆਰ. ਮੁੱਦੇ ਉਤੇ ਅਪਣੀ ਰਣਨੀਤੀ ਉਤੇ ਚਰਚਾ ਕਰਨ ਲਈ ਇੰਡੀਆ ਬਲਾਕ ਪਾਰਟੀ ਦੇ ਨੇਤਾ 7 ਅਗਸਤ ਨੂੰ ਡਿਨਰ ਮੀਟਿੰਗ ਕਰਨਗੇ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਦਾ ਐਲਾਨ ਹੋ ਚੁੱਕਾ ਹੈ ਅਤੇ ਕਈ ਵਿਰੋਧੀ ਨੇਤਾਵਾਂ ਨੇ ਸੰਕੇਤ ਦਿਤੇ ਹਨ ਕਿ ਉਹ ਸਾਂਝੇ ਉਮੀਦਵਾਰ ਨੂੰ ਵੀ ਮੈਦਾਨ ’ਚ ਉਤਾਰ ਸਕਦੇ ਹਨ।
ਵਿਰੋਧੀ ਪਾਰਟੀਆਂ ਨੇ ਬਿਹਾਰ ’ਚ ਐਸ.ਆਈ.ਆਰ. ਅਭਿਆਸ ਉਤੇ ਖਦਸ਼ਾ ਜ਼ਾਹਰ ਕਰਦਿਆਂ ਚੇਤਾਵਨੀ ਦਿਤੀ ਹੈ ਕਿ ਇਸ ਨਾਲ ਬਹੁਤ ਸਾਰੇ ਲੋਕ ਵੋਟ ਤੋਂ ਵਾਂਝੇ ਹੋ ਜਾਣਗੇ ਅਤੇ ਉਨ੍ਹਾਂ ਨੇ ਇਸ ਨੂੰ ‘ਵੋਟ ਬੰਦੀ’ ਅਤੇ ‘ਵੋਟ ਚੋਰੀ’ ਕਰਾਰ ਦਿਤਾ ਹੈ। ‘ਇੰਡੀਆ’ ਬਲਾਕ ਦੀਆਂ ਪਾਰਟੀਆਂ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ।
(For more news apart from 'India' group meeting on August 7, plans to march towards Election Commission on August 8 News in Punjabi, stay tuned to Rozana Spokesman)