
Delhi News : ਦੂਜੀ ਤਿਮਾਹੀ ’ਚ ਵੀ ਮੰਗ ਵਧਣ ਦੀ ਸੰਭਾਵਨਾ ਨਹੀਂ : ਸਟਾਫ਼ ਭਰਤੀ ਫ਼ਰਮ ਕੁਈਸ ਕਾਰਪੋਰੇਸ਼ਨ
Delhi News in Punjabi : ਸੂਚਨਾ ਤਕਨਾਲੋਜੀ ਸੇਵਾਵਾਂ ਖੇਤਰ ’ਚ ਭਰਤੀ ਪਿਛਲੀਆਂ 6-7 ਤਿਮਾਹੀਆਂ ’ਚ ਸਥਿਰ ਰਹੀ ਹੈ ਅਤੇ ਦੂਜੀ ਤਿਮਾਹੀ ’ਚ ਵੀ ਇਸ ਦੀ ਕੋਈ ਸਰਗਰਮ ਮੰਗ ਵਧਣ ਦੀ ਸੰਭਾਵਨਾ ਨਹੀਂ ਹੈ। ਸਟਾਫ਼ ਭਰਤੀ ਫ਼ਰਮ ਕੁਈਸ ਕਾਰਪੋਰੇਸ਼ਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਕੁਈਸ ਕਾਰਪੋਰੇਸ਼ਨ ਦੇ ਈ.ਡੀ. ਅਤੇ ਸੀ.ਈ.ਓ. ਗੁਰੂਪ੍ਰਸਾਦ ਸ਼੍ਰੀਨਿਵਾਸਨ ਨੇ ਦਸਿਆ ਕਿ ਤਕਨਾਲੋਜੀ ਪ੍ਰਤਿਭਾ ਦੀ ਮੰਗ ਆਲਮੀ ਸਮਰੱਥਾ ਕੇਂਦਰਾਂ ਅਤੇ ਗੈਰ-ਆਈ.ਟੀ. ਕੰਪਨੀਆਂ ਤੋਂ ਆ ਰਹੀ ਹੈ।
ਉਨ੍ਹਾਂ ਕਿਹਾ, ‘‘ਘੱਟੋ-ਘੱਟ ਪਿਛਲੀਆਂ ਛੇ ਤੋਂ ਸੱਤ ਤਿਮਾਹੀਆਂ ਤੋਂ ਹੀ ਨਹੀਂ ਅਸੀਂ ਇਸ ਸਾਲ ਦੀ ਦੂਜੀ ਤਿਮਾਹੀ ਵਿਚ ਵੀ ਬਹੁਤ ਸਰਗਰਮ ਮੰਗ ਨਹੀਂ ਵੇਖ ਰਹੇ ਹਾਂ। ਇਸ ਲਈ ਆਈ.ਟੀ. ਸੇਵਾਵਾਂ ਦੇ ਥੋੜ੍ਹੀ ਜਿਹੀ ਸੁਸਤ ਹੋਣ ਜਾਂ ਛਾਂਟੀ ਕਰਨ ਨਾਲ ਕੁਏਸ ਉਤੇ ਕੋਈ ਅਸਰ ਨਹੀਂ ਪਿਆ ਹੈ।’’
ਉਨ੍ਹਾਂ ਕਿਹਾ ਕਿ ਕੰਪਨੀ ਲਈ ਸਟਾਫ ਦੀ 73 ਫੀ ਸਦੀ ਮੰਗ ਗੈਰ-ਆਈ.ਟੀ. ਅਤੇ ਜੀ.ਸੀ.ਸੀ. ਤੋਂ ਆਉਂਦੀ ਹੈ, ਜਿੱਥੇ ਤਕਨਾਲੋਜੀ ਪ੍ਰਤਿਭਾ ਪੂਲ ਦੀ ਮੰਗ ਜ਼ਿਆਦਾ ਹੈ।
ਸ਼੍ਰੀਨਿਵਾਸਨ ਨੇ ਕਿਹਾ, ‘‘ਏ.ਆਈ., ਕਲਾਉਡ ਅਤੇ ਸਾਈਬਰ ਸੁਰੱਖਿਆ ਕਿਸਮ ਦੇ ਪ੍ਰੋਫਾਈਲ ਲਈ ਹੁਨਰ ਦੀ ਮੰਗ ਬਹੁਤ ਜ਼ਿਆਦਾ ਹੈ। ਔਸਤਨ, ਤਨਖਾਹ ਅਪਣੇ ਆਪ ਵਿਚ ਲਗਭਗ 1.25 ਲੱਖ ਰੁਪਏ ਹੈ। ਇਹ ਸਾਡੇ ਲਈ ਬਹੁਤ ਵੱਡਾ ਫਰਕ ਹੈ। ਜਦੋਂ ਮਾਰਜਨ ਦੀ ਗੱਲ ਆਉਂਦੀ ਹੈ ਤਾਂ ਇਹ ਲਗਭਗ 15 ਤੋਂ 18 ਫੀ ਸਦੀ ਹੈ।’’
ਕੁਏਸ ਕਾਰਪੋਰੇਸ਼ਨ ਦਾ ਟੈਕਸ ਤੋਂ ਬਾਅਦ ਏਕੀਕ੍ਰਿਤ ਮੁਨਾਫਾ 4 ਫੀ ਸਦੀ ਵਧ ਕੇ 51 ਕਰੋੜ ਰੁਪਏ ਹੋ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 49 ਕਰੋੜ ਰੁਪਏ ਸੀ। ਕੰਪਨੀ ਦਾ ਜਨਰਲ ਸਟਾਫਿੰਗ ਅਤੇ ਵਿਦੇਸ਼ੀ ਕਾਰੋਬਾਰ ਸਾਲ-ਦਰ-ਸਾਲ ਆਧਾਰ ਉਤੇ ਲਗਭਗ ਸਥਿਰ ਰਿਹਾ, ਜਦਕਿ ਡਿਜੀਟਲ ਪਲੇਟਫਾਰਮ ਕਾਰੋਬਾਰ ਦੀ ਆਮਦਨੀ ਅੱਧੇ ਤੋਂ ਵੱਧ ਘਟ ਗਈ।
(For more news apart from Recruitment in IT services has remained almost negligible in last 6-7 quarters News in Punjabi, stay tuned to Rozana Spokesman)