
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਪੰਜ ਕਿਲੋਗ੍ਰਾਮ ਚਰਸ ਦੇ ਨਾਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਹੀ ਜਾਮਨਗਰ ਤੋਂ ਸਥਾਨਕ ਅਪਰਾਧ ਸ਼ਾਖ਼ਾ...
ਅਹਿਮਦਾਬਾਦ : ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਪੰਜ ਕਿਲੋਗ੍ਰਾਮ ਚਰਸ ਦੇ ਨਾਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਹੀ ਜਾਮਨਗਰ ਤੋਂ ਸਥਾਨਕ ਅਪਰਾਧ ਸ਼ਾਖ਼ਾ ਦੀ ਮਦਦ ਨਾਲ ਫੜਿਆ ਗਿਆ ਹੈ। ਦੋਸ਼ੀ ਜੈਪੁਰ ਤੋਂ ਚਰਸ ਲੈ ਕੇ ਜਾਮਨਗਰ ਪਹੁੰਚਿਆ ਸੀ। ਫੜੇ ਗਏ ਦੋਸ਼ੀਆਂ ਵਿਚ ਅਰਜੁਨ ਮੰਜੇ (55) ਅਤੇ ਮਾਡਮ ਅਲੀ ਮਾਂਡਲੀਆ ਸ਼ਾਮਲ ਹਨ।
Charas
ਐਨਸੀਬੀ ਨੂੰ ਸੂਚਨਾ ਮਿਲੀ ਸੀ ਕਿ ਅਰਜੁਨ ਮੰਜਰੇ ਜੈਪੁਰ ਤੋਂ ਪੰਜ ਕਿਲੋਗ੍ਰਾਮ ਚਰਸ ਲੈ ਕੇ ਬੱਸ ਰਾਹੀਂ ਰਵਾਨਾ ਹੋਇਆ ਹੈ। ਉਹ ਜਾਮਨਗਰ ਜਾਣ ਵਾਲਾ ਹੈ। ਸੂਚਨਾ ਦੇ ਆਧਾਰ 'ਤੇ ਐਨਸੀਬੀ ਨੇ ਅਹਿਮਦਾਬਾਦ ਅਤੇ ਜਾਮਨਗਰ ਵਿਚ ਦੋ ਟੀਮਾਂ ਨੂੰ ਤਾਇਨਾਤ ਕੀਤਾ। ਅਰਜੁਨ ਨੇ ਚਲਾਕੀ ਦਿਖਾਉਂਦੇ ਹੋਏ ਰਿਸੀਵਰ ਵਿਅਕਤੀ ਤੋਂ ਹੋਰ ਨੰਬਰ ਨਾਲ ਸੰਪਰਕ ਕੀਤਾ ਤਾਕਿ ਫੜਿਆ ਨਾ ਜਾਏ। ਇਸ ਦੇ ਚਲਦੇ ਉਹ ਅਹਿਮਦਾਬਾਦ ਵਿਚ ਨਹੀਂ ਫੜਿਆ ਜਾ ਸਕਿਆ। ਜਿਸ ਦੇ ਚਲਦੇ ਰਾਜਕੋਟ ਦੀ ਟੀਮ ਨੂੰ ਅਲਰਟ ਕੀਤਾ ਗਿਆ।
2 Man Arrested
ਉਸ ਨੇ ਜਾਮਨਗਰ ਪਹੁੰਚ ਕੇ ਇਕ 17 ਸਾਲਾਂ ਦੇ ਨਾਬਾਲਗ ਨੂੰ ਚਰਸ ਦੀ ਡਿਲੀਵਰੀ ਸੌਂਪੀ। ਐਨਸੀਬੀ ਨੇ ਉਸ ਨੂੰ ਅਤੇ ਨਾਬਾਲਗ ਨੂੰ ਫੜਿਆ। ਨਾਬਾਲਗ ਨੂੰ ਪਤਾ ਨਹੀਂ ਸੀ ਕਿ ਬੈਗ ਵਿਚ ਚਰਸ ਹੈ। ਉਸ ਨੂੰ ਸਿਰਫ਼ ਬੈਗ ਲਿਆਉਣ ਦੀ ਗੱਲ ਆਖੀ ਗਈ ਸੀ, ਜਿਸ ਨਾਲ ਉਸ ਨੇ ਪੁਛਗਿਛ ਵਿਚ ਮਾਡਮ ਅਲੀ ਮਾਂਡਲੀਆ ਦਾ ਨਾਮ ਅਤੇ ਪਤਾ ਦੱਸ ਦਿਤਾ। ਜਿਸ ਦੇ ਸਾਹਮਣੇ ਆਉਣ 'ਤੇ ਐਨਸੀਬੀ ਅਹਿਮਦਾਬਾਦ ਦੀ ਟੀਮ ਨੇ ਉਸ ਨੂੰ ਵੀ ਫੜ ਲਿਆ। ਮਾਡਮ ਅਲੀ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਹੈ। ਉਹ ਹੱਤਿਆ ਦੇ ਮਾਮਲੇ ਵਿਚ ਜੇਲ੍ਹ ਵੀ ਜਾ ਚੁੱਕਿਆ ਹੈ।
ਐਨਸੀਬੀ ਅਹਿਮਦਾਬਾਦ ਦੇ ਖੇਤਰੀ ਨਿਦੇਸ਼ਕ ਹਰੀਓਮ ਗਾਂਧੀ ਨੇ ਦਸਿਆ ਕਿ ਅਰਜੁਨ ਮੰਜਰੇ ਅਤੇ ਮਾਡਮ ਅਲੀ ਮਾਂਡਲੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕੋਲੋਂ ਪੰਜ ਕਿਲੋ ਚਰਸ ਬਰਾਮਦ ਕੀਤੀ ਗਈ ਹੈ। ਅਰਜੁਨ ਜੈਪੁਰ ਤੋਂ ਲੈ ਕੇ ਜਾਮਨਗਰ ਚਰਸ ਦੇਣ ਲਈ ਆਇਆ ਸੀ। ਮਾਡਮ ਅਲੀ ਨੂੰ ਇਹ ਪਹੁੰਚਾਉਣੀ ਸੀ। ਇਸ ਮਾਮਲੇ ਵਿਚ ਹੋਰ ਲੋਕਾਂ ਦੀ ਸ਼ਮੂਲੀਅਤ ਅਤੇ ਅਰਜੁਨ ਇਸ ਤੋਂ ਪਹਿਲਾਂ ਕਿੰਨੀ ਵਾਰ ਆ ਚੁੱਕਿਆ ਹੈ। ਉਸ ਦੀ ਜਾਂਚ ਕੀਤੀ ਜਾ ਰਹੀ ਹੈ।