ਦੂਜੇ ਦੇ ਬੋਰਡਿੰਗ ਪਾਸ 'ਤੇ ਸਿਡਨੀ ਪਹੁੰਚਣ ਵਾਲਾ ਅਫ਼ਗਾਨੀ ਕਾਬੂ
Published : Sep 3, 2018, 10:38 am IST
Updated : Sep 3, 2018, 10:38 am IST
SHARE ARTICLE
Afghani flew to Sydney
Afghani flew to Sydney

ਬੇਹੱਦ ਸੁਰੱਖਿਆ ਵਾਲੇ ਆਈਜੀਆਈ ਏਅਰਪੋਰਟ ਦੇ ਟਰਮਿਨਲ - 3 ਤੋਂ ਅਫਗਾਨਿਸਤਾਨ ਦਾ ਇਕ ਵਿਅਕਤੀ ਅਪਣੇ ਹੀ ਮੁਲਕ ਦੇ ਦੂਜੇ ਯਾਤਰੀ ਦੇ ਬੋਰਡਿੰਗ ਪਾਸ 'ਤੇ ਆਸਟ...

ਨਵੀਂ ਦਿੱਲੀ : ਬੇਹੱਦ ਸੁਰੱਖਿਆ ਵਾਲੇ ਆਈਜੀਆਈ ਏਅਰਪੋਰਟ ਦੇ ਟਰਮਿਨਲ - 3 ਤੋਂ ਅਫਗਾਨਿਸਤਾਨ ਦਾ ਇਕ ਵਿਅਕਤੀ ਅਪਣੇ ਹੀ ਮੁਲਕ ਦੇ ਦੂਜੇ ਯਾਤਰੀ ਦੇ ਬੋਰਡਿੰਗ ਪਾਸ 'ਤੇ ਆਸਟਰੇਲੀਆ ਦੇ ਸਿਡਨੀ ਚਲਾ ਗਿਆ। ਟਰਮਿਨਲ - 3 ਤੋਂ ਸ਼ੱਕੀ ਹਾਲਤ ਵਿਚ ਫੜ੍ਹੇ ਗਏ ਇਕ ਹੋਰ ਅਫਗਾਨ ਯਾਤਰੀ ਤੋਂ ਪੁੱਛਗਿਛ ਵਿਚ ਇਹ ਪਤਾ ਚੱਲਿਆ। ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਤਾਂ ਭਰੋਸਾ ਨਹੀਂ ਹੋਇਆ ਪਰ ਜਦੋਂ ਫੜ੍ਹੇ ਗਏ ਵਿਅਕਤੀ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਚਲਿਆ ਕਿ ਉਸ ਦੇ ਕਾਗਜ਼ਾਂ 'ਤੇ ਨਕਲੀ ਯਾਤਰੀ ਏਅਰ ਇੰਡੀਆ ਦੀ ਫਲਾਇਟ ਵਿਚ ਬੈਠ ਕੇ ਸਿਡਨੀ ਨੂੰ ਉੱਡ ਚੁੱਕਿਆ ਹੈ।  

Afghani flew to SydneyAfghani flew to Sydney

ਫਲਾਇਟ ਨੂੰ ਵਾਪਸ ਬੁਲਾਉਣਾ ਮੁਨਾਸਿਬ ਨਹੀਂ ਸੀ ਤਾਂ ਝੱਟਪੱਟ ਆਸਟ੍ਰੇਲੀਆ ਦੀ ਸੁਰੱਖਿਆ ਏਜੰਸੀਆਂ ਨੂੰ ਨਕਲੀ ਯਾਤਰੀ ਨੇ ਜਾਣਕਾਰੀ ਦਿਤੀ ਗਈ। ਸਿਡਨੀ ਤੋਂ ਉਸ ਨਕਲੀ ਯਾਤਰੀ ਨੂੰ ਦਿੱਲੀ ਡਿਪੋਰਟ ਕੀਤਾ ਜਾ ਰਿਹਾ ਹੈ। ਉਸ ਤੋਂ ਪੁੱਛਗਿਛ 'ਤੇ ਹੀ ਮਾਮਲੇ ਦੀ ਅਸਲੀਅਤ ਦਾ ਖੁਲਾਸਾ ਹੋਵੇਗਾ। ਘਟਨਾ ਸ਼ਨਿਚਰਵਾਰ ਰਾਤ ਦੀ ਹੈ। ਜਾਂਚ ਵਿਚ ਪਤਾ ਚਲਿਆ ਹੈ ਕਿ ਦੋਹੇਂ ਹੀ ਅਫਗਾਨੀ ਯਾਤਰੀ ਕਾਬੁਲ ਤੋਂ ਦੋ ਵੱਖ - ਵੱਖ ਏਅਰਲਾਈਨਸ ਦੀ ਫਲਾਇਟ ਤੋਂ ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਉਤਰੇ ਸਨ।

Afghani flew to SydneyAfghani flew to Sydney

ਇਹਨਾਂ ਵਿਚੋਂ ਦਿੱਲੀ ਵਿਚ ਫੜ੍ਹਿਆ ਗਿਆ ਵਿਅਕਤੀ ਏਅਰ ਇੰਡੀਆ ਦੀ ਫਲਾਇਟ ਤੋਂ ਸਿਡਨੀ ਉੱਡ ਗਿਆ ਵਿਅਕਤੀ ਸਪਾਇਸ ਜੈਟ ਦੀ ਫਲਾਇਟ ਤੋਂ ਟਰਮਿਨਲ - 3 'ਤੇ ਆਏ ਸਨ। ਇਹ ਦੋਹਾਂ ਟ੍ਰਾਂਜਿਟ ਲਾਉਂਜ ਵਿਚ ਹੀ ਮਿਲੇ। ਇਸ ਤੋਂ ਬਾਅਦ ਨਕਲੀ ਯਾਤਰੀ ਏਅਰ ਇੰਡੀਆ ਦੀ ਫਲਾਇਟ ਫੜ੍ਹ ਕੇ ਸਿਡਨੀ ਚਲਾ ਗਿਆ। ਦੂਜਾ ਯਾਤਰੀ ਉਸ ਦਾ ਬੋਰਡਿੰਗ ਪਾਸ ਲੈ ਕੇ ਲਾਉਂਜ ਵਿਚ ਬੈਠਾ ਰਿਹਾ। ਸੁਰੱਖਿਆ ਏਜੰਸੀ ਦੇ ਇਕ ਅਫ਼ਸਰ ਨੇ ਜਦੋਂ ਉਸ ਤੋਂ ਪੁੱਛਗਿਛ ਕੀਤੀ ਤਾਂ ਉਹ ਇਧਰ - ਉਧਰ ਦੀਆਂ ਗੱਲਾਂ ਕਰਨ ਲਗਾ। ਮਾਮਲਾ ਸ਼ੱਕੀ ਦੇਖ ਅਫ਼ਸਰ ਨੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਜਾਣਕਾਰੀ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement