
ਤਾਲਿਬਾਨੀ ਅਤਿਵਾਦੀਆਂ ਨੇ ਅਫ਼ਗਾਨਿਸਤਾਨ ਦੇ ਉੱਤਰੀ ਇਲਾਕੇ ਵਿਚ 100 ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਅਫ਼ਗਾਨ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ...
ਕਾਬੁਲ : ਤਾਲਿਬਾਨੀ ਅਤਿਵਾਦੀਆਂ ਨੇ ਅਫ਼ਗਾਨਿਸਤਾਨ ਦੇ ਉੱਤਰੀ ਇਲਾਕੇ ਵਿਚ 100 ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਅਫ਼ਗਾਨ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਤਾਲਿਬਾਨ ਨੇ ਘਾਤ ਲਗਾ ਕੇ ਇਸ ਘਟਨਾ ਨੂੰ ਅੰਜਾਮ ਦਿਤਾ। ਅਗਵਾ ਕੀਤੇ ਗਏ ਲੋਕਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ। ਈਦ - ਉਲ ਅਜਹਾ ਤੋਂ ਕੁੱਝ ਦਿਨਾਂ ਪਹਿਲਾਂ ਰਾਸ਼ਟਰਪਤੀ ਅਸ਼ਰਫ ਗਨੀ ਵਲੋਂ ਅਤਿਵਾਦੀ ਸੰਗਠਨ ਨਾਲ ਸੀਜ਼ਫਾਇਰ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਇਹ ਘਟਨਾ ਹੋਈ ਹੈ।
Taliban Kidnap Dozens From Buses in Afghanistan's North
ਕੁੰਦੂਜ ਸੂਬੇ ਦੇ ਮੁਖੀ ਮੋਹੰਮਦ ਯੁਸੂਫ ਅਯੂਬੀ ਨੇ ਕਿਹਾ ਕਿ ਸੋਮਵਾਰ ਨੂੰ ਅਤਿਵਾਦੀਆਂ ਨੇ ਸੜਕ ਤੋਂ ਲੰਘ ਰਹੀ ਤਿੰਨ ਬੱਸਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਇਹ ਘਟਨਾ ਖਾਨ ਆਬਾਦ ਜਿਲ੍ਹੇ ਵਿਚ ਹੋਈ, ਜਿਥੇ ਅਤਿਵਾਦੀ ਝਾੜੀਆਂ 'ਚ ਲੁਕੇ ਹੋਏ ਸਨ ਅਤੇ ਮੌਕਾ ਦੇਖ ਕੇ ਬੱਸਾਂ 'ਤੇ ਹੱਲਾ ਬੋਲ ਦਿਤਾ। ਅਯੂਬੀ ਦਾ ਮੰਨਣਾ ਹੈ ਕਿ ਤਾਲਿਬਾਨੀ ਅਤਿਵਾਦੀ ਸਰਕਾਰੀ ਕਰਮਚਾਰੀਆਂ ਜਾਂ ਫਿਰ ਸੁਰੱਖਿਆਕਰਮੀਆਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਸਨ।
Taliban Kidnap Dozens From Buses in Afghanistan's North
ਗੁਆਂਢੀ ਸੂਬੇ ਤਾਖਾਰ ਦੇ ਪੁਲਿਸ ਚੀਫ਼ ਅਬਦੁਲ ਰਹਿਮਾਨ ਅਕਤਾਸ਼ ਨੇ ਕਿਹਾ ਕਿ ਇਹ ਯਾਤਰੀ ਬਦਖਸ਼ਾਨ ਅਤੇ ਤਾਖਰ ਸੂਬੇ ਦੇ ਸਨ ਅਤੇ ਇਹ ਲੋਕ ਕਾਬੁਲ ਜਾ ਰਹੇ ਸਨ। ਇਸ ਘਟਨਾ ਦੀ ਜ਼ਿੰਮੇਵਾਰੀ ਤਾਲਿਬਨਾ ਨੇ ਨਹੀਂ ਲਈ ਹੈ, ਪਰ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਵਿਚ ਇਸ ਸੰਗਠਨ ਦਾ ਹੀ ਹੱਥ ਹੈ। ਇਹ ਘਟਨਾ ਜਿਸ ਇਲਾਕੇ ਵਿਚ ਹੋਈ ਹੈ, ਉਸ ਉਤੇ ਤਾਲਿਬਾਨ ਦਾ ਹੀ ਕਾਬੂ ਹੈ।
Taliban Kidnap Dozens From Buses in Afghanistan's North
ਧਿਆਨ ਯੋਗ ਹੈ ਕਿ ਅਫ਼ਗਾਨਿਸਤਾਨ ਵਿਚ 21 ਨਵੰਬਰ ਨੂੰ ਈਦ ਮਿਲਾਦੁੰਨਬੀ ਮਨਾਈ ਜਾਵੇਗੀ। ਗਨੀ ਨੇ ਕਿਹਾ ਕਿ ਉਲੇਮਾ, ਰਾਜਨੀਤਕ ਪਾਰਟੀਆਂ ਅਤੇ ਨਾਗਰਿਕ ਸਮਾਜ ਸਮੂਹਾਂ ਦੇ ਨਾਲ ਸਲਾਹ - ਮਸ਼ਵਰੇ ਤੋਂ ਬਾਅਦ ਇਹ ਫੈਸਲਾ (ਆਰਜ਼ੀ ਜੰਗਬੰਦੀ) ਅਮਲ ਵਿਚ ਲਿਆਇਆ ਗਿਆ, ਤਾਕਿ ਸ਼ਾਂਤੀ ਦੇ ਰਸਤੇ ਵਿਚ ਆ ਰਹੀ ਸਾਰੀਆਂ ਰੂਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਹਾਲਾਂਕਿ ਆਰਜ਼ੀ ਜੰਗਬੰਦੀ'ਤੇ ਤਾਲਿਬਾਨ ਵਲੋਂ ਕੋਈ ਜਵਾਬ ਤਾਂ ਨਹੀਂ ਆਇਆ ਸਗੋਂ 100 ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾਉਣ ਦੀ ਖਬਰ ਸਾਹਮਣੇ ਆ ਗਈ।