
ਅਫ਼ਗ਼ਾਨਿਸਤਾਨ ਦੇ ਗਰਦੇਜ ਸ਼ਹਿਰ ਵਿਚ ਸ਼ੀਆ ਮਸਜਿਦ ਵਿਚ ਸ਼ੁਕਰਵਾਰ ਨੂੰ ਜੁਮੇ ਦੀ ਨਮਾਜ ਦੌਰਾਨ ਆਤਮਘਾਤੀ ਹਮਲਿਆਂ ਵਿਚ 20 ਜਣਿਆਂ ਦੀ ਮੌਤ ਹੋ ਗਈ............
ਕਾਬੁਲ : ਅਫ਼ਗ਼ਾਨਿਸਤਾਨ ਦੇ ਗਰਦੇਜ ਸ਼ਹਿਰ ਵਿਚ ਸ਼ੀਆ ਮਸਜਿਦ ਵਿਚ ਸ਼ੁਕਰਵਾਰ ਨੂੰ ਜੁਮੇ ਦੀ ਨਮਾਜ ਦੌਰਾਨ ਆਤਮਘਾਤੀ ਹਮਲਿਆਂ ਵਿਚ 20 ਜਣਿਆਂ ਦੀ ਮੌਤ ਹੋ ਗਈ। 40 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਪੁਲਿਸ ਅਫ਼ਸਰ ਰਾਜ ਮੁਹੰਮਦ ਮੰਦੋਜਾਈ ਨੇ ਦਸਿਆ ਕਿ ਹਮਲੇ ਸਮੇਂ ਮਸਜਿਦ ਵਿਚ ਜੁਮੇ ਦੀ ਨਮਾਜ ਚਲ ਰਹੀ ਸੀ। ਦੁਪਹਿਰ 2 ਵਜੇ ਇਕ ਹਮਲਾਵਰ ਨੇ ਖ਼ੁਦ ਨੂੰ ਬੰਬ ਨਾਲ ਉਡਾ ਲਿਆ।ਪਿਛਲੇ ਕੁੱਝ ਮਹੀਨਿਆਂ ਵਿਚ ਆਈ.ਐਸ. ਅਤੇ ਤਾਲਿਬਾਨ ਨੇ ਸੁਰੱਖਿਆ ਬਲਾਂ ਅਤੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਤੇਜ਼ ਕੀਤੇ ਹਨ।
ਅਤਿਵਾਦੀ ਸੰਗਠਨ ਅਫ਼ਗ਼ਾਨਿਸਤਾਨ ਸਰਕਾਰ 'ਤੇ ਗੱਲਬਾਤ ਲਈ ਦਬਾਅ ਬਣਾ ਰਹੇ ਹਨ। ਇਸ ਤੋਂ ਪਹਿਲਾਂ 22 ਜੁਲਾਈ ਨੂੰ ਕਾਬੁਲ ਏਅਰਪੋਰਟ 'ਤੇ ਆਤਮਘਾਤੀ ਹਮਲੇ ਵਿਚ 23 ਲੋਕਾਂ ਦੀ ਮੌਤ ਹੋ ਗਈ ਸੀ। ਉਥੇ, ਜੂਨ ਵਿਚ ਆਈ.ਐਸ. ਨੇ ਜਲਾਲਾਬਾਦ ਅਤੇ ਕਾਬੁਲ ਵਿਚ ਸਰਕਾਰੀ ਇਮਾਰਤਾਂ 'ਤੇ ਹਮਲਾ ਕੀਤਾ ਸੀ। ਇਨ੍ਹਾਂ ਵਿਚ 40 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। (ਏਜੰਸੀ)