
ਟਿਕ ਟਾਕ ਅਜਿਹੀ ਐਪ ਜਿਸ ਬਾਰੇ ਹਰ ਕੋਈ ਵਿਅਕਤੀ ਜਾਣਦਾ ਹੈ। ਜਿਸ ‘ਤੇ ਵੀਡੀਓ ਵਾਇਰਲ ਕਰਨ ਲਈ ਲੋਕ ਅਜਿਹੇ ਅਜਿਹੇ ਵੀਡੀਓ ਬਣਾਉਂਦੇ ਨੇ...
ਨਵੀਂ ਦਿੱਲੀ : ਟਿਕ ਟਾਕ ਅਜਿਹੀ ਐਪ ਜਿਸ ਬਾਰੇ ਹਰ ਕੋਈ ਵਿਅਕਤੀ ਜਾਣਦਾ ਹੈ। ਜਿਸ ‘ਤੇ ਵੀਡੀਓ ਵਾਇਰਲ ਕਰਨ ਲਈ ਲੋਕ ਅਜਿਹੇ ਅਜਿਹੇ ਵੀਡੀਓ ਬਣਾਉਂਦੇ ਨੇ ਜਿਸ ਨੂੰ ਦੇਖ ਲੋਕ ਦੰਗ ਰਹੇ ਜਾਂਦੇ ਹਨ ਪਰ ਅੱਜ ਅਸੀਂ ਜੋ ਤੁਹਾਨੂੰ ਅਜਿਹੀ ਵੀਡੀਓ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਸੁਣ ਇਕ ਵਾਰ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਸੋਚਣ ਲਈ ਮਜ਼ਬੂਰ ਹੋ ਜਾਓਗੇ ਲੋਕ ਅਜਿਹਾ ਕੁਝ ਕਿਵੇਂ ਕਰ ਲੈਂਦੇ ਹਨ।
Man sets jeep on fire in rage, video goes viral
ਘਟਨਾ ਗੁਜਰਾਤ ਦੇ ਰਾਜਕੋਟ ਦੀ ਦੱਸੀ ਜਾ ਰਹੀ ਹੈ ਜਿਥੇ ਇਕ ਵਿਅਕਤੀ ਨੇ 'ਟਿੱਕ-ਟਾਕ' ਵੀਡੀਓ ਬਣਾਉਣ ਲਈ ਆਪਣੀ ਹੀ ਜੀਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜਿਸ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸੜਕ ‘ਤੇ ਇਕ ਜੀਪ ਖੜ੍ਹੀ। ਜਿਸ ਤੋਂ ਬਾਅਦ ਇਕ ਵਿਅਕਤੀ ਮਾਚਿਸ ਤੋਂ ਤਿਲੀ ਕੱਢ ਕੇ ਜੀਪ ਨੂੰ ਅੱਗ ਲਗਾ ਦਿੰਦਾ ਹੈ।
Man sets jeep on fire in rage, video goes viral
ਜਿਵੇਂ ਹੀ ਇਹ ਘਟਨਾ ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਇਹ ਵਿਅਕਤੀ ਇਕ ਦੁਕਾਨ ਵਿਚ ਕੰਮ ਕਰਦਾ ਸੀ। ਜਿੱਥੋਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਕਾਰਨ ਉਹ ਪਹਿਲਾਂ ਹੀ ਤਣਾਅ ਵਿਚ ਸੀ।
Man sets jeep on fire in rage, video goes viral
ਫਿਰ ਜਦੋਂ ਜੀਪ ਚਾਲੂ ਕਰਨ ਅਤੇ ਧੱਕਾ ਕਰਨ ਦੇ ਬਾਵਜੂਦ ਵੀ ਨਹੀਂ ਦੌੜੀ, ਤਾਂ ਉਹ ਗੁੱਸੇ ਵਿੱਚ ਆਇਆ ਅਤੇ ਉਸਨੂੰ ਅੱਗ ਲਾ ਦਿੱਤੀ। ਹਾਲਾਂਕਿ ਪੁਲਿਸ ਵੱਲੋਂ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੀਡੀਓ ਉਸ ਨੇ ਖੁਦ 'ਟਿੱਕ-ਟਾਕ' 'ਤੇ ਪੋਸਟ ਕੀਤਾ ਸੀ ਜਾਂ ਕਿਸੇ ਹੋਰ ਨੇ ਪਰ ਇਸ ਮਾਮਲੇ ਦੀ ਅਸਲ ਸਚਾਈ ਕੀ ਐ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ ਹੋ ਪਾਏਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।