
TikTok ਤੇ ਮਹਿਲਾ ਕਾਂਸਟੇਬਲ ਵਰਦੀ ਵਿੱਚ ਜੀਪ ਚਲਾਉਂਣ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।
ਚੰਡੀਗੜ੍ਹ : TikTok ਤੇ ਮਹਿਲਾ ਕਾਂਸਟੇਬਲ ਵਰਦੀ ਵਿੱਚ ਜੀਪ ਚਲਾਉਂਣ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਹੁਣ ਮਹਿਲਾ ਕਾਂਸਟੇਬਲ ਨੂੰ TikTok ਬਣਾਉਣਾ ਮਹਿੰਗਾ ਪੈ ਸਕਦਾ ਹੈ। ਇਹ ਮਹਿਲਾ ਚੰਡੀਗੜ੍ਹ ਪੁਲਿਸ ਦੀ ਹੈੱਡ ਕਾਂਸਟੇਬਲ ਗੁਰਪ੍ਰੀਤ ਕੌਰ ਦੱਸੀ ਜਾ ਰਹੀ ਹੈ। ਜਿਸ ਦੀਆਂ ਵੀਡੀਓ ਹੁਣ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ।
Tik tok video of chandigarh woman police officer
ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਮਹਿਲਾ ਪੁਲਿਸ ਦੀ ਵਰਦੀ ਵਿੱਚ ਸਿੱਧੂ ਮੂਸੇਵਾਲਾ ਦੇ ਗਾਣੇ ਡਾਲਰਾ ਵਾਂਗੂੰ ਨੀਂ ਨਾਮ ਸਾਡਾ ਚਲਦਾ 'ਤੇ ਵੀਡੀਓ ਬਣਾ ਰਹੀ ਹੈ...ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਾਜ਼ਮ ਨੇ ਐੱਸਐੱਚਓ ਦੇ ਰੂਮ ਚੋਂ ਬਾਹਰ ਆਉਣ ਦੀ ਵੀ ਟਿਕ ਟਾਕ ਉੱਤੇ ਵੀਡੀਓ ਬਣਾ ਲਈ ਪਰ ਉਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਵੀਡੀਓ ਬਣਾਉਂਣੀ ਉਸ ਨੂੰ ਕਿੰਨੀ ਕੁ ਮਹਿੰਗੀ ਪੈ ਸਕਦੀ ਹੈ।
Tik tok video of chandigarh woman police officer
ਦੱਸ ਦਈਏ ਕਿ ਜਿਵੇਂ ਹੀ ਮਹਿਲਾ ਹੈੱਡ ਕਾਂਸਟੇਬਲ ਦੀ ਵੀਡੀਓ ਵਾਇਰਲ ਹੋਈ ਤਾਂ ਅਫਸਰਾਂ ਨੇ ਜਾਂਚ ਦੇ ਹੁਕਮ ਦੇ ਦਿੱਤੇ। ਜਿਸ ਨੂੰ ਸੁਣ ਮਹਿਲਾ ਪੁਲਿਸ ਮੁਲਾਜ਼ਮ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
Tik tok video of chandigarh woman police officer
ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਪੁਲਿਸ ਮੁਲਾਜ਼ਮਾਂ ਦੀ ਵਰਦੀ ਵਿੱਚ ਵੀਡੀਓ ਵਾਇਰਲ ਹੋਈਆ ਸੀ ਜਿੰਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਹੈੱਡ ਕਾਂਸਟੇਬਲ ਉਤੇ ਕੀ ਕਾਰਵਾਈ ਹੁੰਦੀ ਹੈ ਇਸ ਉੱਤੇ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ।