
ਨਵੇਂ ਮਹੀਨੇ ਸਤੰਬਰ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਮਹੀਨੇ ਦੇ ਪਹਿਲੇ ਦਿਨ ਤੋਂ ਹੀ ਨਵੇਂ ਟਰੈਫਿਕ ਨਿਯਮ ਲਾਗੂ ਹੋ ਜਾਣਗੇ। ਇਨ੍ਹਾਂ ਨਿਯਮਾਂ ਦੀ ਉਲੰਘਣਾ..
ਨਵੀਂ ਦਿੱਲੀ : ਨਵੇਂ ਮਹੀਨੇ ਸਤੰਬਰ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਮਹੀਨੇ ਦੇ ਪਹਿਲੇ ਦਿਨ ਤੋਂ ਹੀ ਨਵੇਂ ਟਰੈਫਿਕ ਨਿਯਮ ਲਾਗੂ ਹੋ ਜਾਣਗੇ। ਇਨ੍ਹਾਂ ਨਿਯਮਾਂ ਦੀ ਉਲੰਘਣਾ 'ਤੇ ਹੁਣ ਪਹਿਲਾਂ ਦੇ ਮੁਕਾਬਲੇ ਜਿਆਦਾ ਜੁਰਮਾਨਾ ਲੱਗੇਗਾ। ਹਾਲਾਂਕਿ ਰਾਜ ਸਰਕਾਰਾਂ 'ਤੇ ਇਸਨੂੰ ਲਾਗੂ ਕਰਨ ਦਾ ਕੋਈ ਦਬਾਅ ਨਹੀਂ ਹੈ ਪਰ ਜੇਕਰ ਉਹ ਇਸਨੂੰ ਲਾਗੂ ਕਰਦੇ ਹਨ ਤਾਂ ਕੇਂਦਰ ਸਰਕਾਰ ਮਦਦ ਕਰੇਗੀ। ਨਵੇਂ ਕਾਨੂੰਨ 'ਚ ਬਿਨ੍ਹਾਂ ਲਾਇਸੈਂਸ ਦੇ ਵਾਹਨਾਂ ਦੇ ਅਣਅਧਿਕਾਰਤ ਵਰਤੋ ਲਈ 1,000 ਰੁਪਏ ਤੱਕ ਦੇ ਜੁਰਮਾਨੇ ਨੂੰ ਵਧਾਕੇ 5,000 ਰੁਪਏ ਕਰ ਦਿੱਤਾ ਗਿਆ ਹੈ।
Traffic rules will change from 1 SeptemberTraffic rules will change from 1 September
ਇਸੇ ਤਰ੍ਹਾਂ ਬਿਨ੍ਹਾਂ ਲਾਇਸੈਂਸ ਦੇ ਗੱਡੀ ਚਲਾਉਣ 'ਤੇ ਜੁਰਮਾਨਾ 500 ਰੁਪਏ ਤੋਂ ਵਧਾ ਦਿੱਤਾ ਗਿਆ ਹੈ। ਹੁਣ ਅਜਿਹੀ ਹਾਲਤ ਵਿੱਚ ਚਾਲਕ ਨੂੰ 5,000 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।ਨਵੇਂ ਨਿਯਮਾਂ 'ਚ ਸ਼ਰਾਬ ਪੀਕੇ ਗੱਡੀ ਚਲਾਉਣ ਨੂੰ ਲੈ ਕੇ ਪਹਿਲੇ ਅਪਰਾਧ ਲਈ 6 ਮਹੀਨੇ ਦੀ ਜੇਲ੍ਹ ਅਤੇ 10,000 ਰੁਪਏ ਤੱਕ ਜੁਰਮਾਨਾ ਦਾ ਹੋਵੇਗਾ। ਜਦੋਂ ਕਿ ਦੂਜੀ ਵਾਰ ਇਹ ਗਲਤੀ ਕਰਦੇ ਹੋ ਤਾਂ 2 ਸਾਲ ਤੱਕ ਜੇਲ੍ਹ ਅਤੇ 15,000 ਰੁਪਏ ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਨਬਾਲਿਗ ਗੱਡੀ ਚਲਾਉਂਦਾ ਹੈ ਤਾਂ ਉਸਨੂੰ 10,000 ਰੁਪਏ ਜੁਰਮਾਨਾ ਦੇਣਾ ਪਵੇਗਾ, ਪਹਿਲਾਂ ਇਹ 500 ਰੁਪਏ ਜੁਰਮਾਨਾ ਸੀ।
Traffic rules will change from 1 September
ਇਸੇ ਤਰ੍ਹਾਂ ਨਬਾਲਿਗ ਦੁਆਰਾ ਅਪਰਾਧ ਕਰਨ 'ਤੇ ਮਾਤਾ - ਪਿਤਾ ਜਾਂ ਮਾਲਿਕ ਦੋਸ਼ੀ ਹੋਣਗੇ। ਇਸ ਵਿੱਚ 25 ਹਜ਼ਾਰ ਰੁਪਏ ਦਾ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਹੋਵੇਗੀ। ਇਸਦੇ ਨਾਲ ਹੀ ਗੱਡੀ ਦਾ ਰਜਿਸਟਰੇਸ਼ਨ ਨੰਬਰ ਵੀ ਰੱਦ ਹੋ ਸਕਦਾ ਹੈ। ਸੀਟ ਬੈਲਟ ਨਾ ਲਗਾਉਣ ਦੀ ਹਾਲਤ 'ਚ ਜੁਰਮਾਨੇ ਨੂੰ 100 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੋ - ਪਹੀਆ ਵਾਹਨ 'ਤੇ ਓਵਰਲੋਡਿੰਗ ਕਰਨ 'ਤੇ ਜੁਰਮਾਨਾ 100 ਰੁਪਏ ਤੋਂ ਵਧਾ ਕੇ 2000 ਰੁਪਏ ਅਤੇ 3 ਸਾਲ ਲਈ ਲਾਇਸੈਂਸ ਮੁਅੱਤਲ ਕਰਨ ਦਾ ਪ੍ਰਾਵਧਾਨ ਹੈ।
Traffic rules will change from 1 September
ਬਿਨ੍ਹਾਂ ਇਨਸੋਰੈਂਸ ਦੇ ਡਰਾਇਵਿੰਗ 'ਤੇ ਜੁਰਮਾਨਾ 1000 ਤੋਂ ਰੁਪਏ ਵਧਾਕੇ 2000 ਰੁਪਏ ਕਰ ਦਿੱਤਾ ਗਿਆ ਹੈ। ਉਥੇ ਹੀ ਓਵਰਸਪੀਡ 'ਤੇ ਜੁਰਮਾਨਾ 400 ਰੁਪਏ ਤੋਂ ਵਧਾ ਕੇ 2000 ਰੁਪਏ ਤੱਕ ਕਰ ਦਿੱਤਾ ਗਿਆ ਹੈ। ਉਥੇ ਹੀ ਡੇਜ਼ਰਸ ਡਰਾਈਵਿੰਗ 'ਤੇ ਜੁਰਮਾਨਾ 1000 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤਾ ਗਿਆ ਹੈ। ਗੱਡੀ ਚਲਾਉਂਦੇ ਹੋਏ ਰੇਸ ਲਗਾਉਣ 'ਤੇ ਵੀ ਹੁਣ 500 ਰੁਪਏ ਤੋਂ ਵਧਾਕੇ 5000 ਰੁਪਏ ਕਰ ਦਿੱਤਾ ਗਿਆ ਹੈ।
Traffic rules will change from 1 September
ਡਰਾਈਵਿੰਗ ਦੇ ਸਮੇਂ ਮੋਬਾਇਲ ਤੇ ਗੱਲ ਕਰਨ 'ਤੇ ਵੀ 5 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਇਸਦੇ ਨਾਲ ਹੀ ਸਵਾਰੀਆਂ ਦੀ ਓਵਰਲੋਡਿੰਗ 'ਤੇ 1000 ਰੁਪਏ ਪ੍ਰਤੀ ਸਵਾਰੀ ਜਦੋਂ ਕਿ ਐਮਰਜੈਂਸੀ ਗੱਡੀ ਨੂੰ ਰਸਤਾ ਨਾ ਦੇਣ 'ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।