ਕੀ-ਕੀ ਇਤਿਹਾਸ ਜੁੜਿਆ ਹੈ 3 ਸਤੰਬਰ ਨਾਲ? ਜਾਣੋ ਦੇਸ਼-ਵਿਦੇਸ਼ ਦੀਆਂ ਇਸ ਤਰੀਕ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ
Published : Sep 3, 2022, 11:58 am IST
Updated : Sep 3, 2022, 11:58 am IST
SHARE ARTICLE
This day, that year: What happened on September 3
This day, that year: What happened on September 3

ਭਾਰਤ ਤੇ ਰੂਸ ਵਿਚਕਾਰ ਹਥਿਆਰ ਬਣਾਉਣ ਦਾ ਸਮਝੌਤਾ ਵੀ ਹੈ ਸ਼ਾਮਲ

 

ਨਵੀਂ ਦਿੱਲੀ: ਹਰ ਤਰੀਕ ਆਪਣੇ-ਆਪ 'ਚ ਖ਼ਾਸ ਹੁੰਦੀ ਹੈ, ਅਤੇ ਉਸ ਦਿਨ ਵਾਪਰਨ ਵਾਲੀਆਂ ਘਟਨਾਵਾਂ ਉਸ ਨੂੰ ਇਤਿਹਾਸ 'ਚ ਯਾਦਗਾਰ ਬਣਾ ਦਿੰਦੀਆਂ ਹਨ। 3 ਸਤੰਬਰ ਦੀ ਤਰੀਕ ਨਾਲ ਜੁੜੀਆਂ ਦੇਸ਼-ਦੁਨੀਆ ਦੀਆਂ ਅਹਿਮ ਖ਼ਬਰਾਂ ਹੇਠ ਲਿਖੇ ਅਨੁਸਾਰ ਹਨ:-

1767: ਕਰਨਲ ਸਮਿਥ ਦੀ ਫ਼ੌਜ ਨੇ ਚੰਗਮਾ ਦੀ ਲੜਾਈ ਵਿੱਚ ਨਿਜ਼ਾਮ ਅਤੇ ਹੈਦਰ ਅਲੀ ਦੀਆਂ ਸਾਂਝੀਆਂ ਫ਼ੌਜਾਂ ਨੂੰ ਹਰਾਇਆ।

1833: ਅਮਰੀਕਾ ਵਿੱਚ ਬੈਂਜਾਮਿਨ ਐਚਡੇ ਵੱਲੋਂ ਪਹਿਲਾ ਅਖ਼ਬਾਰ 'ਨਿਊਯਾਰਕ ਸਨ' ਸ਼ੁਰੂ ਕੀਤਾ ਗਿਆ।

1943: ਦੂਜੇ ਵਿਸ਼ਵ ਯੁੱਧ ਦੌਰਾਨ ਮਿੱਤਰ ਦੇਸ਼ਾਂ ਨੇ ਇਟਲੀ 'ਤੇ ਹਮਲਾ ਕੀਤਾ।

1950: ਐਮਿਲਿਓ ਨੀਨੋ ਫਰੀਨਾ ਪਹਿਲਾ F1 ਵਿਸ਼ਵ ਚੈਂਪੀਅਨ ਬਣਿਆ।

1971: ਕਤਰ ਸੁਤੰਤਰ ਰਾਸ਼ਟਰ ਬਣਿਆ।

1984: ਦੱਖਣੀ ਫ਼ਿਲੀਪੀਨਜ਼ ਵਿੱਚ ਭਿਆਨਕ ਤੂਫ਼ਾਨ ਕਾਰਨ ਤਕਰੀਬਨ 1300 ਲੋਕ ਮਾਰੇ ਗਏ, ਸੈਂਕੜੇ ਜ਼ਖ਼ਮੀ ਹੋਏ।

1998: ਨੈਲਸਨ ਮੰਡੇਲਾ ਨੇ ਗੁਟ ਨਿਰਲੇਪ ਅੰਦੋਲਨ ਸੰਮੇਲਨ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਿਆ, ਜਿਸ 'ਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਖ਼ਤ ਇਤਰਾਜ਼ ਜਤਾਇਆ।

2003: ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦਾ ਫ਼ੈਸਲਾ ਕੀਤਾ।

2006: ਭਾਰਤੀ ਮੂਲ ਦੇ ਭਰਤ ਜਗਦੇਵ ਨੇ ਗੁਆਨਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।

2007: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਅਤੇ ਉਸ ਦੇ ਪੁੱਤਰ ਅਰਾਫ਼ਾਤ ਰਹਿਮਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ।

2007: ਚੀਨ ਦੇ ਸ਼ਿਨਜ਼ਿਆਂਗ ਸੂਬੇ ਵਿੱਚ ਚੀਨੀ ਅਤੇ ਜਰਮਨ ਮਾਹਿਰਾਂ ਨੇ ਲਗਭਗ 16 ਕਰੋੜ ਸਾਲ ਪੁਰਾਣੇ ਇੱਕ ਜੀਵ ਦੇ 17 ਦੰਦਾਂ ਦੀ ਖੋਜ ਕਰਨ ਦਾ ਦਾਅਵਾ ਕੀਤਾ।

2008: ਰਾਜੇਂਦਰ ਕੁਮਾਰ ਪਚੌਰੀ ਨੂੰ ਸੰਯੁਕਤ ਰਾਸ਼ਟਰ ਦੀ ਇੱਕ ਸੰਸਥਾ, ਜਲਵਾਯੂ ਪਰਿਵਰਤਨ (IPCC) ਬਾਰੇ ਅੰਤਰ-ਸਰਕਾਰੀ ਪੈਨਲ ਦਾ ਦੁਬਾਰਾ ਮੁਖੀ ਚੁਣਿਆ ਗਿਆ।

2014: ਭਾਰਤ ਅਤੇ ਪਾਕਿਸਤਾਨ ਵਿੱਚ ਇੱਕੋ ਸਮੇਂ ਆਏ ਹੜ੍ਹਾਂ ਵਿੱਚ ਦੋ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

2020: ਭਾਰਤ ਵਿੱਚ ਅਤਿ-ਆਧੁਨਿਕ AK-203 ਰਾਈਫ਼ਲ ਬਣਾਉਣ ਦੇ ਇੱਕ ਵੱਡੇ ਸਮਝੌਤੇ ਨੂੰ ਭਾਰਤ ਅਤੇ ਰੂਸ ਨੇ ਅੰਤਿਮ ਰੂਪ ਦਿੱਤਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement