
ਕਿਸਾਨਾਂ ਦੁਆਰਾ ਅੰਦੋਲਨ ਖ਼ਤਮ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਮੋਦੀ ਸਰਕਾਰ ਨੇ ਰਾਬੀ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਦਾ ਐਲਾਨ...
ਨਵੀਂ ਦਿੱਲੀ : ਕਿਸਾਨਾਂ ਦੁਆਰਾ ਅੰਦੋਲਨ ਖ਼ਤਮ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਮੋਦੀ ਸਰਕਾਰ ਨੇ ਰਾਬੀ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਰਾਬੀ ਸੀਜ਼ਨ ਦੀ 6 ਮੁੱਖ ਫ਼ਸਲਾਂ ਦੇ ਐਮ.ਐਸ.ਪੀ. ਨੂੰ ਵਧਾਉਣ ਦੀ ਆਗਿਆ ਦਿਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਦੀ ਬੈਠਕ ‘ਚ ਘੱਟ ਤੋਂ ਘੱਟ ਸਮਰਥਨ ਮੁੱਲ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਕੈਬਨਿਟ ਨੇ ਕਣਕ ਦਾ ਐਮ.ਐਸ.ਪੀ. 105 ਰੁਪਏ ਪ੍ਰਤੀ ਕੁਵਿੰਟਲ ਵਧਾ ਕੇ 1840 ਰੁਪਏ ਪ੍ਰਤੀ ਕੁਵਿੰਟਲ ਕਰਨ ਦੀ ਆਗਿਆ ਦਿੱਤੀ ਹੈ।
Farmers 2017-18 ‘ਚ ਕਣਕ ਦਾ ਐਮ.ਐਸ.ਪੀ. 1735 ਰੁਪਏ ਪ੍ਰਤੀ ਕੁਵਿੰਟਲ ਸੀ। ਰਾਬੀ ਫ਼ਸਲਾਂ ਦੇ ਲਈ ਐਮ.ਐਸ.ਪੀ. ‘ਚ ਇਹ ਵਾਧਾ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ‘ਤੇ ਕੀਤਾ ਗਿਆ ਹੈ ਅਤੇ ਇਹ ਤਾਜ਼ਾ ਵਾਧਾ ਸਰਕਾਰ ਦੇ ਐਲਾਨ ਦੇ ਮੁਤਾਬਕ ਹੈ, ਜਿਸ ‘ਚ ਕਿਸਾਨਾਂ ਨੂੰ ਉਤਪਾਦਨ ਲਾਗਤ ‘ਤੇ 50 ਪ੍ਰਤੀਸ਼ਤ ਲਾਭ ਦੇਣ ਦਾ ਵਾਧਾ ਕੀਤਾ ਗਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ (ਸੀ.ਏ.ਸੀ.ਪੀ.) ਦੀ ਸਿਫ਼ਾਰਿਸ਼ ਦੇ ਆਧਾਰ ‘ਤੇ ਹੀ ਕੈਬਨਿਟ ਨੇ ਐਮ.ਐਸ.ਪੀ. ਵਧਾਉਣ ਦੀ ਆਗਿਆ ਦਿਤੀ ਹੈ।
Prices Increase of Cropsਸੀ.ਏ.ਸੀ.ਪੀ. ਨੇ ਕਣਕ ਦੇ ਸਮਰਥਨ ਮੁੱਲ ‘ਚ 105 ਰੁਪਏ ਪ੍ਰਤੀ ਕੁਵਿੰਟਲ ਦਾ ਵਾਧਾ ਕਰਨ ਦੀ ਪੇਸ਼ਕਸ਼ ਦਿਤੀ ਸੀ, ਜਦੋਂ ਕਿ ਸਰੌਂ ਦੇ ਸਮਰਥਨ ਮੁੱਲ ‘ਚ 200 ਰੁਪਏ ਪ੍ਰਤੀ ਕੁਵਿੰਟਲ ਦੇ ਵਾਧੇ ਦੀ ਪੇਸ਼ਕਸ਼ ਹੈ। ਇਸੇ ਤਰ੍ਹਾਂ ਛੋਲਿਆਂ ‘ਚ 220 ਰੁਪਏ, ਮਸਰ ‘ਚ 225 ਰੁਪਏ, ਜੌਂ ‘ਚ 30 ਰੁਪਏ ਅਤੇ ਸੂਰਜਮੁਖੀ ਦੇ ਸਮਰਥਨ ਮੁੱਲ ‘ਚ 845 ਰੁਪਏ ਪ੍ਰਤੀ ਕੁਵਿੰਟਲ ਦੇ ਵਾਧੇ ਦੀ ਪੇਸ਼ਕਸ਼ ਦਿਤੀ ਹੈ। ਸੀ.ਏ.ਸੀ.ਪੀ. ਪ੍ਰਸਤਾਵ ਸਵੀਕਾਰ ਹੋਣ ਤੋਂ ਬਾਅਦ ਕਣਕ ਦਾ ਸਮਰਥਨ ਮੁੱਲ ਵੱਧ ਕੇ 1840 ਰੁਪਏ, ਜੌਂ ਦਾ 1440 ਰੁਪਏ, ਛੋਲਿਆਂ ਦਾ 4660 ਰੁਪਏ, ਮਸਰ ਦਾ 4475 ਰੁਪਏ, ਸਰੌਂ ਦਾ 4200 ਰੁਪਏ ਅਤੇ ਸੂਰਜਮੁਖੀ ਦਾ 4945 ਰੁਪਏ ਪ੍ਰਤੀ ਕੁਵਿੰਟਲ ਹੋ ਗਿਆ ਹੈ।