ਮਾਡਲ ਜੈਸਿਕਾ ਲਾਲ ਅਤੇ ਪ੍ਰਿਅਦਰਸ਼ਨੀ ਮੱਟੂ ਕਤਲ ਦੇ ਦੋਸ਼ੀਆਂ ਦੀ ਛੇਤੀ ਹੋ ਸਕਦੀ ਹੈ ਰਿਹਾਈ
Published : Oct 3, 2018, 2:06 pm IST
Updated : Oct 3, 2018, 2:06 pm IST
SHARE ARTICLE
Priyadarshini Murder Case
Priyadarshini Murder Case

ਦਿੱਲੀ ਯੂਨੀਵਰਸਿਟੀ ਦੀ ਲਾਅ ਦੀ ਵਿਦਿਆਰਥਣ ਪ੍ਰਿਅਦਰਸ਼ਿਨੀ ਮੱਟੂ ਦੇ ਹੱਤਿਆਰੇ ਦਾ ਨਾਮ ਹਾਲ ਵਿਚ ਉਸ ਸੂਚੀ ਵਿਚ ਜੋੜਿਆ...

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੀ ਲਾਅ ਦੀ ਵਿਦਿਆਰਥਣ ਪ੍ਰਿਅਦਰਸ਼ਿਨੀ ਮੱਟੂ ਦੇ ਹੱਤਿਆਰੇ ਦਾ ਨਾਮ ਹਾਲ ਵਿਚ ਉਸ ਸੂਚੀ ਵਿਚ ਜੋੜਿਆ ਗਿਆ ਹੈ ਜਿਨ੍ਹਾਂ ਦੀ ਚੰਗੇ ਸੁਭਾਅ ਦੇ ਕਾਰਨ ਸਮੇਂ ਤੋਂ ਪਹਿਲਾਂ ਰਿਹਾਈ ਹੋਵੇਗੀ। 1996 ਵਿਚ ਪ੍ਰਿਅਦਰਸ਼ਿਨੀ ਮੱਟੂ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਆਈਪੀਐਸ  ਅਫ਼ਸਰ ਦੇ ਬੇਟੇ ਸੰਤੋਸ਼ ਸਿੰਘ ਨੂੰ ਦੋਸ਼ੀ ਠਹਰਾਇਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਮਾਮਲੇ ਤੋਂ ਵਾਕਫ ਸੂਤਰਾਂ ਨੇ ਦੱਸੀ। ਪਟੀਸ਼ਨ ਸਮੀਖਿਆ ਬੋਰਡ (ਐਸਆਰਬੀ) ਦੀ ਵੀਰਵਾਰ ਨੂੰ ਬੈਠਕ ਹੋਵੇਗੀ ਅਤੇ ਇਸ ਵਿਚ ਸੰਤੋਸ਼ ਸਿੰਘ, ਮਨੂੰ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਸੇਤ ਕਰੀਬ 100 ਤੋਂ ਵੱਧ ਕੈਦੀਆਂ ਦੇ ਭਵਿੱਖ ਬਾਰੇ ਫ਼ੌੈਸਲਾ ਕਰਨਗੇ।

Priyadarshini MatooPriyadarshini Matoo 24 ਜੂਨ ਨੂੰ ਹੋਈ ਪਿਛਲੀ ਐਸਆਰਬੀ ਦੀ ਬੈਠਕ ਦੇ ਦੌਰਾਨ ਵੀ ਸੰਤੋਸ਼ ਸਿੰਘ ਅਤੇ ਮਨੂੰ ਸ਼ਰਮਾ ਦਾ ਨਾਮ ਸੀ ਪਰ ਬੋਰਡ ਨੇ ਇਨ੍ਹਾਂ ਉੱਤੇ ਵਿਚਾਰ ਅਗਲੀ ਸੁਣਵਾਈ ਤੱਕ ਲਈ ਟਾਲ ਦਿੱਤਾ ਸੀ। ਸੰਤੋਸ਼ ਸਿੰਘ ਨੂੰ ਦਿੱਲੀ ਹਾਈਕੋਰਟ ਤੋਂ ਸਜ਼ਾ ਦੇਣ ਤੋਂ ਬਾਅਦ ਉਹ ਸਾਲ 2006 ਤੋਂ ਹੀ ਜੇਲ੍ਹ ਦੇ ਅੰਦਰ ਹੈ। ਸਾਲ 2010 ਵਿਚ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੀ ਸਜ਼ਾ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਜਦੋਂ ਕਿ, ਮਨੂੰ ਸ਼ਰਮਾ ਨੂੰ ਜੈਸਿਕਾ ਲਾਲ ਮਰਡਰ ਕੇਸ ਵਿਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਤਾਂ ਉਥੇ ਹੀ,  ਸੁਸ਼ੀਲ ਸ਼ਰਮਾ ਨੂੰ ਨੈਨਾ ਸਾਹਿਨੀ ਤੰਦੂਰ ਕਤਲ ਕੇਸ ਵਿਚ ਸਾਲ 2006 ਵਿਚ ਵੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement