ਫ਼ੌਜ ਦੀ ਟਰੇਨਿੰਗ ਤੋਂ ਬਚਣ ਲਈ 22 ਸਾਲਾ ਨੌਜਵਾਨ ਨੇ 81 ਸਾਲ ਦੀ ਮਹਿਲਾ ਨਾਲ ਕਰਵਾਇਆ ਵਿਆਹ
Published : Oct 3, 2019, 1:30 pm IST
Updated : Oct 3, 2019, 2:24 pm IST
SHARE ARTICLE
young man marries 81 year old woman
young man marries 81 year old woman

ਫ਼ੌਜ ਦੀ ਟਰੇਨਿੰਗ ਦੇ ਬਾਰੇ 'ਚ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਇਸ ਦੀ ਟਰੇਨਿੰਗ ਨੂੰ ਲੈ ਕੇ ਕਈ ਨੌਜਵਾਨਾਂ ਦੇ ਮਨ ਵਿਚ ਬਹੁਤ ਡਰ ਹੁੰਦਾ ਹੈ।

ਨਵੀਂ ਦਿੱਲੀ : ਫ਼ੌਜ ਦੀ ਟਰੇਨਿੰਗ ਦੇ ਬਾਰੇ 'ਚ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਇਸ ਦੀ ਟਰੇਨਿੰਗ ਨੂੰ ਲੈ ਕੇ ਕਈ ਨੌਜਵਾਨਾਂ ਦੇ ਮਨ ਵਿਚ ਬਹੁਤ ਡਰ ਹੁੰਦਾ ਹੈ। ਕੁਝ ਅਜਿਹਾ ਹੀ ਦੇਖਣ 'ਚ ਆਇਆ ਹੈ ਕਿ ਜਦੋਂ ਇੱਕ ਨੌਜਵਾਨ ਨੇ ਫ਼ੌਜ ਦੀ ਕਠਿਨ ਟਰੇਨਿੰਗ ਤੋਂ ਬਚਣ ਲਈ 81 ਸਾਲ ਦੀ ਮਹਿਲਾ ਨਾਲ ਵਿਆਹ ਕਰਵਾ ਲਿਆ। ਅਜਿਹਾ ਹੀ ਮਾਮਲਾ ਯੂਕਰੇਨ 'ਚ ਸਾਹਮਣੇ ਆਇਆ ਹੈ। ਯੂਕਰੇਨ 'ਚ  ਇੱਕ 24 ਸਾਲਾ ਨੌਜਵਾਨ ਤੇ 81 ਸਾਲਾ ਮਹਿਲਾ ਦਾ ਵਿਆਹ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ।

young man marries 81 year old womanyoung man marries 81 year old woman

ਅਸਲ 'ਚ ਯੂਕਰੇਨ ਵਿਚ18 ਤੋਂ 26 ਸਾਲ ਤੱਕ ਦੇ ਮੁੰਡਿਆਂ ਨੂੰ ਇਕ ਸਾਲ ਦੀ ਮਿਲਟਰੀ ਟਰੇਨਿੰਗ ਲੈਣੀ ਜ਼ਰੂਰੀ ਹੁੰਦੀ ਹੈ। ਟਰੇਨਿੰਗ ਤੋਂ ਬਚਣ ਲਈ, 24-ਸਾਲਾ ਨੌਜਵਾਨ ਨੇ ਦੋ ਸਾਲ ਪਹਿਲਾਂ ਆਪਣੇ ਤੋਂ 57 ਸਾਲ ਵੱਡੀ ਅਪਾਹਜ ਬਜ਼ੁਰਗ ਨਾਲ ਵਿਆਹ ਕਰਵਾ ਲਿਆ ਸੀ। ਕਾਨੂੰਨ ਅਨੁਸਾਰ ਇਸ ਟਰੇਨਿੰਗ ਤੋਂ ਸਿਰਫ ਉਨ੍ਹਾਂ ਲੋਕਾਂ ਨੂੰ ਛੋਟ ਦਿੱਤੀ ਜਾਂਦੀ ਹੈ ਜਿਨ੍ਹਾਂ 'ਤੇ ਅਪਾਹਜ ਪਤਨੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੁੰਦੀ ਹੈ।

young man marries 81 year old womanyoung man marries 81 year old woman

ਮੀਡੀਆ ਨੇ ਇਸ ਨੂੰ ਦਿਖਾਵੇ ਦਾ ਵਿਆਹ ਕਰਾਰ ਦਿੱਤਾ ਤੇ ਇਸ ਵਾਰੇ ਸਰਕਾਰ ਨਾਲ ਗੱਲਬਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਜਾਂਚ ਕਰਨ ਤੋਂ ਬਾਅਦ ਸਰਕਾਰ ਨੇ ਇਸ ਨੂੰ ਕਾਨੂੰਨੀ ਤੌਰ 'ਤੇ ਜਾਇਜ਼ ਘੋਸ਼ਿਤ ਕੀਤੀ।ਦੋ ਸਾਲ ਪਹਿਲਾਂ ਵਿਨੀਤਸਾ ਸ਼ਹਿਰ ਰਹਿਣ ਵਾਲੇ ਅਲੈਗਜ਼ੈਂਡਰ ਦੀ ਉਮਰ 22 ਸਾਲ ਸੀ ਜਦੋਂ ਉਸ ਨੂੰ ਮਿਲਟਰੀ ਟਰੇਨਿੰਗ ਲਈ ਬੁਲਾਇਆ ਗਿਆ ਸੀ।

young man marries 81 year old womanyoung man marries 81 year old woman

ਇਸ ਟਰੇਨਿੰਗ ਤੋਂ ਬਚਣ ਲਈ ਉਸਨੇ 79 ਸਾਲਾ ਬਜ਼ੁਰਗ ਮਹਿਲਾ ਜੀਨਾਡਾ ਇਲਾਰਿਓਵਨਾ ਨਾਲ ਵਿਆਹ ਕਰਵਾਉਣ ਦੀ ਯੋਜਨਾ ਬਣਾਈ। ਦੋਹਾਂ ਦੇ ਵਿਆਹ ਨੂੰ 2 ਸਾਲ ਹੋ ਗਏ ਹਨ ਦੋਵੇਂ ਕਾਨੂੰਨ ਤੋਂ ਬਚਣ ਲਈ 2021 ਤੱਕ ਇਸ ਬੰਧਨ ਵਿਚ ਬੱਝੇ ਰਹਿਣਗੇ। ਇਸ ਤੋਂ ਬਾਅਦ ਦੋਵੇਂ ਵੱਖ ਹੋ ਜਾਣਗੇ ਕਿਉਂਕਿ 26 ਸਾਲਾਂ ਬਾਅਦ ਫੌਜ ਦੀ ਟਰੇਨਿੰਗ ਦੇ ਨਿਯਮ ਉਸ 'ਤੇ ਲਾਗੂ ਨਹੀਂ ਹੋਣਗੇ।

young man marries 81 year old womanyoung man marries 81 year old woman

ਸਰਕਾਰ ਨੂੰ ਵਿਆਹ ਦੀ ਜਾਣਕਾਰੀ ਮਿਲਦਿਆਂ ਹੀ ਅਲੈਗਜ਼ੈਂਡਰ ਤੋਂ ਪੁੱਛਗਿੱਛ ਕੀਤੀ ਗਈ ਪਰ ਵਿਆਹ ਦੇ ਸਾਰੇ ਕਾਗਜ਼ ਅਸਲੀ ਸਨ। ਬਾਅਦ ਵਿਚ ਅਲੈਗਜ਼ੈਂਡਰ ਨੂੰ ਸਿਵਲ ਐਕਟ ਦੇ ਤਹਿਤ ਇਸ ਟਰੇਨਿੰਗ ਤੋਂ ਮੁਕਤ ਕਰ ਦਿੱਤਾ ਗਿਆ।ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਜੋੜੇ ਨੇ ਵਿਨਿਤਸਾ ਸ਼ਹਿਰ ਦੇ ਨੇੜਲੇ ਇੱਕ ਪਿੰਡ ਬੇਕੋਵਕਾ ਵਿੱਚ ਪੂਰੇ ਰੀਤੀ-ਰਿਵਾਜ ਨਾਲ ਪਰਿਵਾਰ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਸਾਹਮਣੇ ਵਿਆਹ ਕਰਵਾਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement