
ਇਹ ਮਾਮਲਾ ਝਾਬੂਆ ਦੇ ਮੇਘਨਗਰ ਰੇਲਵੇ ਸਟੇਸ਼ਨ ਦਾ ਦੱਸਿਆ ਜਾ ਰਿਹਾ ਹੈ
ਝਾਬੂਆ- ਹਰ ਰੋਜ਼ ਕੋਈ ਨਾ ਕੋਈ ਅਨੋਖੀ ਘਟਨਾ ਸਾਹਮਣੇ ਆਈ ਹੀ ਰਹਿੰਦੀ ਹੈ ਪਰ ਅੱਜ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਕਿ ਸਭ ਨੂੰ ਹੈਰਾਨ ਕਰ ਕੇ ਰੱਖ ਦੇਵੇਗੀ। ਇਕ ਕਹਾਵਤ ਦੇ ਅਨੁਸਾਰ ' ਜਾਕੋ ਰਾਖੇ ਸਾਂਈਆ, ਮਾਰ ਸਕੇ ਨਾ ਕੋਇ' ਮੱਧ ਪ੍ਰਦੇਸ਼ ਦੇ ਝਾਬੂਆ ਵਿਚ ਇਹ ਕਹਾਵਤ ਸੱਚ ਹੁੰਦੀ ਦਿਖਾਈ ਦਿੱਤੀ। ਇੱਥੇ ਇਕ ਬਜ਼ੁਰਗ ਦੇ ਉੱਪਰੋਂ ਟ੍ਰੇਨ ਤੇਜ਼ੀ ਨਾਲ ਲੰਘ ਗਈ ਅਤੇ ਬਜ਼ੁਰਗ ਨੂੰ ਇਕ ਖਰੋਚ ਤੱਕ ਨਹੀਂ ਆਈ।
जाको राखे साइयां मार सके ना कोय... मेघनगर रेलवे स्टेशन में बुजुर्ग के ऊपर से मालगाड़ी गुज़र गई लेकिन उन्हें खरोंच भी नहीं आई @sunilcredible @PoliceWaliPblic @shailendranrb @manishndtv @ndtvindia @MickyGupta84 pic.twitter.com/emf1UMBuQc
— Anurag Dwary (@Anurag_Dwary) August 16, 2019
ਇਹ ਮਾਮਲਾ ਝਾਬੂਆ ਦੇ ਮੇਘਨਗਰ ਰੇਲਵੇ ਸਟੇਸ਼ਨ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 14 ਅਗਸਤ ਦੀ ਸਵੇਰ ਮੇਘਨਗਰ ਰੇਲਵੇ ਸਟੇਸ਼ਨ 'ਤੇ ਇਕ ਬਜ਼ੁਰਗ ਮੇਮੋ ਟ੍ਰੇਨ ਫੜਣ ਲਈ ਆਇਆ ਸੀ। ਟ੍ਰੇਨ ਵਿਚ ਸਵਾਰ ਹੋਣ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਬਜ਼ੁਰਗ ਰੇਲ ਦੀ ਪਟੜੀ 'ਤੇ ਡਿੱਗ ਗਿਆ। ਇਸ ਦੌਰਾਨ ਪਟੜੀ 'ਤੇ ਇਕ ਰੇਲ ਗੱਡੀ ਵੀ ਆਈ ਅਤੇ ਤੇਜ਼ੀ ਨਾਲ ਬਜ਼ੁਰਗ ਦੇ ਉੱਪਰੋ ਦੀ ਲੰਘ ਗਈ ਪਰ ਬਜ਼ੁਗਰ ਦੇ ਇਕ ਵੀ ਖਰੋਚ ਨਹੀਂ ਲੱਗੀ ਅਤੇ ਉਹ ਬਚ ਗਿਆ।
ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਬਜ਼ੁਰਗ ਰੇਲ ਦੀ ਪਟੀ 'ਤੇ ਲੇਟਿਆ ਹੋਇਆ ਹੈ ਅਤੇ ਉਸ ਉੱਪਰੋਂ ਰੇਲ ਗੱਡੀ ਤੇਜ਼ੀ ਨਾਲ ਲੰਘ ਰਹੀ ਹੈ। ਰੇਲ ਗੱਡੀ ਲੰਘਣ ਤੋਂ ਬਾਅਦ ਬਜ਼ੁਰਗ ਉੱਠਦਾ ਹੈ ਅਤੇ ਹੋਰ ਰੇਲਗੱਡੀ ਵਿਚ ਚੜ੍ਹ ਜਾਂਦਾ ਹੈ। ਇਸ ਸਾਰੀ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਵੱਖਰੇ ਵੱਖਰੇ ਕਮੈਂਟ ਵੀ ਆ ਰਹੇ ਹਨ।