ਦਿੱਲੀ ਦੀ ਆਬੋ-ਹਵਾ ਸਥਾਨਕ ਪ੍ਰਦੂਸ਼ਕ ਤੱਤਾਂ ਕਾਰਨ ਅੱਜ ਖ਼ਰਾਬ ਅਤੇ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਰਹੀ.........
ਨਵੀਂ ਦਿੱਲੀ : ਦਿੱਲੀ ਦੀ ਆਬੋ-ਹਵਾ ਸਥਾਨਕ ਪ੍ਰਦੂਸ਼ਕ ਤੱਤਾਂ ਕਾਰਨ ਅੱਜ ਖ਼ਰਾਬ ਅਤੇ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਰਹੀ। ਅਧਿਕਾਰੀਆਂ ਨੇ ਪ੍ਰਦੂਸ਼ਣ ਦੇ ਪੱਧਰ ਦੇ ਹੋਰ ਵਧਣÎ ਦਾ ਅਨੁਮਾਨ ਲਾਇਆ ਹੈ। ਕੇਂਦਰ ਦੁਆਰਾ ਸੰਚਾਲਤ ਹਵਾ ਗੁਣਵੱਤਾ ਅਤੇ ਮੌਸਮ ਪੂਰਵਅਨੁਮਾਨ ਪ੍ਰਣਾਲੀ ਮੁਤਾਬਕ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 322 ਦਰਜ ਕੀਤਾ ਗਿਆ ਜੋ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਆਉਂਦਾ ਹੈ ਜਦਕਿ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਨੇ ਏਕਿਊਆ 297 ਦਰਜ ਕੀਤਾ
ਜੋ ਖ਼ਰਾਬ ਸ਼੍ਰੇਣੀ ਵਿਚ ਆਉਂਦਾ ਹੈ। ਸਿਫ਼ਰ ਤੋਂ 50 ਅੰਕ ਤਕ ਹਵਾ ਗੁਣਵੱਤਾ ਸੂਚਕ ਅੰਕ ਨੂੰ ਚੰਗਾ, 51 ਤੋਂ 100 ਤਕ ਤਸੱਲੀਬਖ਼ਸ਼ ਦਸਿਆ ਜਾਂਦਾ ਹੈ। ਦਿੱਲੀ ਵਿਚ ਹਵਾ ਗੁਣਵੱਤਾ ਬੇਹੱਦ ਖ਼ਰਾਬ ਬਣੀ ਹੋਈ ਹੈ ਅਤੇ ਦਿੱਲੀ ਤੋਂ ਦੇ ਬਾਹਰੋਂ ਵੀ ਪ੍ਰਦੂਸ਼ਕ ਤੱਤ ਆ ਰਹੇ ਹਨ। ਦਿੱਲੀ ਦੇ ਪ੍ਰਦੂਸ਼ਣ ਪੱਧਰ 'ਤੇ ਸਥਾਨਕ ਨਿਕਾਸੀ ਦੇ ਅਸਰ ਦਾ ਪਤਾ ਲਾਉਣ ਦਾ ਇਹ ਆਦਰਸ਼ ਸਮਾਂ ਹੈ। (ਏਜੰਸੀ)