
ਪ੍ਰਿੰਅਕਾ ਗਾਂਧੀ ਦੀ ਸੁਰੱਖਿਆ ਵਿਚ ਵੀ ਅਣਗਹਿਲੀ ਦਾ ਮਾਮਲਾ ਆ ਚੁੱਕਿਆ ਹੈ ਸਾਹਮਣੇ
ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ ਵਿਚ ਇਕ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਬੁੱਧਵਾਰ ਨੂੰ ਇਕ ਵਿਅਕਤੀ ਸੰਸਦ ਦੇ ਨੇੜੇ ਰੱਖਿਆ ਮੰਤਰੀ ਦੇ ਕਾਫਿਲੇ ਦੇ ਕੋਲ ਪਹੁੰਚ ਗਿਆ। ਜਦੋਂ ਉਸਨੂੰ ਫੜ ਕੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੁੰਦਾ ਹੈ। ਬਾਅਦ ਵਿਚ ਉਸਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
#WATCH Delhi: A man came in front of Defence Minister Rajnath Singh's convoy near Parliament, today. He claimed that he wanted to meet Prime Minister Narendra Modi. He was later detained by the police. pic.twitter.com/yunm3vsVzr
— ANI (@ANI) December 3, 2019
ਮੁੱਢਲੀ ਪੜਤਾਲ ਤੋਂ ਬਾਅਦ ਪਾਇਆ ਗਿਆ ਹੈ ਕਿ ਇਸ 35 ਸਾਲਾਂ ਵਿਅਕਤੀ ਦਾ ਨਾਮ ਵਿਸ਼ਵਮਭਰ ਦਾਸ ਗੁਪਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਮਾਨਸਿਕ ਤੌਰ ਉੱਤੇ ਅਸਥਿਰ ਹੈ।
file photo
35 ਸਾਲਾਂ ਇਸ ਵਿਅਕਤੀ ਨੇ ਦੱਸਿਆ ਕਿ ਉਸਨੂੰ ਕੁੱਝ ਨਿੱਜੀ ਪਰੇਸ਼ਾਨੀਆਂ ਹਨ ਜਿਸਦੇ ਚੱਲਦੇ ਉਹ ਕਾਫਿਲੇ ਦੇ ਅੱਗੇ ਕੁੱਦਿਆ। ਉਸਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਹ ਘਟਨਾ ਮੰਗਲਵਾਰ ਡੇਢ ਵਜ਼ੇ ਐਮਪੀ ਪਾਰਕਿੰਗ ਨਾਲ ਲੱਗੇ ਇਕ ਫਵਾਰੇ ਦੇ ਕੋਲ ਹੋਈ। ਇਸ ਵਿਅਕਤੀ ਨੇ ਦੱਸਿਆ ਕਿ ਪੁਲਿਸ ਉਸਦਾ ਨਾਮ ਅਧਾਰ ਕਾਰਡ ਵਿਚ ਬਦਲਵਾਉਣਾ ਚਾਹੁੰਦੀ ਹੈ।
file photo
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸੀ ਨੇਤਾ ਪ੍ਰਿੰਅਕਾ ਗਾਂਧੀ ਦੀ ਸੁਰੱਖਿਆ ਵਿਚ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਦੇ ਘਰ 5 ਲੋਕ ਫੋਟੋ ਖਿਚਵਾਉਣ ਲਈ ਦਾਖਲ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਮਾਮਲਾ CRPF DG ਦੇ ਕੋਲ ਹੈ ਅਤੇ ਇਸ ਦੀ ਜਾਂਚ ਚੱਲ ਰਹੀ ਹੈ।