
ਅਧਿਕਾਰੀ ਜਾਂਚ ਦੀ ਗੱਲ ਕਰ ਝਾੜ ਰਹੇ ਹਨ ਪੱਲਾ
ਲਖਨਉ : ਮੁਜ਼ੱਫਰਨਗਰ ਵਿਚ ਮਿਡ-ਡੇ-ਮੀਲ 'ਚ ਮਰਿਆ ਹੋਇਆ ਚੂਹਾ ਮਿਲਣ ਨਾਲ ਹੜਕਪ ਮੱਚ ਗਿਆ। ਇਨਾ ਹੀ ਨਹੀਂ ਮਿਡ-ਡੇ-ਮੀਲ ਖਾਣ ਨਾਲ 9 ਬੱਚਿਆਂ ਦੇ ਬੀਮਾਰ ਹੋਣ ਦੀ ਸੂਚਨਾ ਹੈ। ਮਾਮਲਾ ਮੁਸਤਫਾਬਾਦ ਦੇ ਇੰਟਰ ਕਾਲਜ ਦਾ ਹੈ।
file photo
ਮਿਰਜਾਪੁਰ ਵਿਚ ਨਮਕ ਰੋਟੀ ਅਤੇ ਸੋਨਭੰਦਰ ਵਿਚ 1 ਲੀਟਰ ਦੁੱਧ 'ਚ ਪਾਣੀ ਦੀ ਬਲਾਟੀ ਮਿਲਾ ਕੇ ਬੱਚਿਆਂ ਨੂੰ ਪਰੋਸਣ ਦਾ ਮਾਮਲਾ ਅਜੇ ਸ਼ਾਤ ਵੀ ਨਹੀਂ ਹੋ ਸੀ ਕਿ ਹੁਣ ਮੁਜ਼ੱਫਰਨਗਰ ਵਿਚ ਮੀਡ-ਡੇ-ਮੀਲ 'ਚ ਮਰਿਆ ਹੋਇਆ ਚੂਹਾ ਮਿਲਣ ਦੀ ਨਵੀਂ ਘਟਨਾ ਸਾਹਮਣੇ ਆਈ ਹੈ। ਮਾਮਲਾ ਮੁਜ਼ੱਫਰਨਗਰ ਦੀ ਨਵੀਂ ਮੰਡੀ ਕੋਤਾਵਲੀ ਖੇਤਰ ਦੇ ਪਿੰਡ ਮੁਸਤਫਾਬਾਦ ਸਥਿਤ ਜਨਤਾ ਇੰਟਰ ਕਾਲਜ ਦੀ ਹੈ। ਮੰਗਲਵਾਰ ਨੂੰ ਮਿਡ-ਡੇ-ਮੀਲ ਦੇ ਮੈਨਯੂ ਵਿਚ ਦਾਲ ਚਾਵਲ ਬਣਿਆ ਸੀ। ਦੁਪਹਿਰ ਵਿਚ ਬੱਚਿਆਂ ਨੂੰ ਖਾਣਾ ਪਰੋਸਿਆ ਗਿਆ। ਜਿਸ ਨੂੰ ਖਾਣ ਤੋਂ ਬਾਅਦ 9 ਬੱਚਿਆ ਦੀ ਹਾਲਤ ਖਰਾਬ ਹੋ ਗਈ।
file photo
ਅਫੜਾ-ਤਫੜੀ ਵਿਚ ਬੱਚਿਆ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਖਾਣੇ ਦੀ ਜਾਂਚ ਕੀਤੀ ਗਈ ਤਾਂ ਦਾਲ ਵਿਚ ਮਰਿਆ ਹੋਇਆ ਚੂਹਾ ਨਿਕਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮਿਡ-ਡੇ-ਮੀਲ ਹਾਪੁੜ ਦੀ ਸੰਸਥਾ ਜਨ ਕਲਿਆਣ ਸੇਵਾ ਕਮੇਟੀ ਵੱਲੋਂ ਸਕੂਲ ਵਿਚ ਲਿਆਇਆ ਜਾਂਦਾ ਹੈ।
file photo
ਜਿਲ੍ਹਾ ਅਧਿਕਾਰੀ ਸੇਲਵਾ ਕੁਮਾਰੀ ਜੇ ਦੇ ਆਦੇਸ਼ ਤੋਂ ਬਾਅਦ ਬੀਐਸਏ ਅਤੇ ਐਸਡੀਐਮ ਸਦਰ ਮੌਕ ਤੇ ਪਹੁੰਚੇ ਉਨ੍ਹਾਂ ਮਾਮਲੇ ਦੀ ਜਾਂਚ ਪੜਤਾਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਮਿਡ-ਡੇ-ਮੀਲ ਹਾਪੁੜ ਦੀ ਸੰਸਥਾ ਜਨ ਕਲਿਆਣ ਸੇਵਾ ਕਮੇਟੀ ਵੱਲੋਂ ਸਕੂਲ ਵਿਚ ਲਿਆਇਆ ਜਾਂਦਾ ਹੈ। ਹਾਲਾਕਿ ਹੁਣ ਤੱਕ ਪੂਰੇ ਮਾਮਲੇ ਵਿਚ ਕਿਸੇ ਵੀ ਲਾਪਰਵਾਹ ਕਰਮਚਾਰੀ ਦੇ ਖਿਲਾਫ਼ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਈ ਗਈ ਹੈ। ਅਧਿਕਾਰੀ ਜਾਂਚ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਰਹੇ ਹਨ।