ਖ਼ਬਰਾਂ   ਪੰਜਾਬ  05 Sep 2019  ਦੇਰ ਰਾਤ ਮਾਸਟਰ ਨੂੰ ਮਿਡ ਡੇ ਮੀਲ ਵਾਲੀ ਔਰਤ ਦੇ ਘਰ ਜਾਣਾ ਪਿਆ ਮਹਿੰਗਾ 

ਦੇਰ ਰਾਤ ਮਾਸਟਰ ਨੂੰ ਮਿਡ ਡੇ ਮੀਲ ਵਾਲੀ ਔਰਤ ਦੇ ਘਰ ਜਾਣਾ ਪਿਆ ਮਹਿੰਗਾ 

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Sep 5, 2019, 3:24 pm IST
Updated Sep 5, 2019, 3:24 pm IST
ਮਿਡ-ਡੇ-ਮੀਲ ਬਣਾਉਣ ਵਾਲੀ ਔਰਤ ਨਾਲ ਨਜ਼ਾਇਜ਼ ਸੰਬੰਧ
ਦੇਰ ਰਾਤ ਮਾਸਟਰ ਨੂੰ ਮਿਡ ਡੇ ਮੀਲ ਵਾਲੀ ਔਰਤ ਦੇ ਘਰ ਜਾਣਾ ਪਿਆ ਮਹਿੰਗਾ 
 ਦੇਰ ਰਾਤ ਮਾਸਟਰ ਨੂੰ ਮਿਡ ਡੇ ਮੀਲ ਵਾਲੀ ਔਰਤ ਦੇ ਘਰ ਜਾਣਾ ਪਿਆ ਮਹਿੰਗਾ 

ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਉਣੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ 1 ਵਿਅਕਤੀ ਨੂੰ ਲੋਕਾਂ ਵੱਲੋਂ ਫੜ ਕੇ ਬੇਰਿਹਮੀ ਨਾਲ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਹੈ। ਦਰਅਸਲ ਇਹ ਵਿਅਕਤੀ ਪਿੰਡ ਦੇ ਹਾਈ ਸਕੂਲ ਦਾ ਅਧਿਆਪਕ ਲਸ਼ਮਣ ਸਿੰਘ ਹੈ ਜਿਸ ‘ਤੇ ਪਿੰਡ ਵਾਲਿਆਂ ਨੇ ਇਲਜਾਮ ਲਗਾਇਆਂ ਹੈ ਕਿ ਅਧਿਆਪਕ ਨੂੰ ਸਕੂਲ ‘ਚ ਮਿਡ-ਡੇ-ਮੀਲ ਬਣਾਉਣ ਵਾਲੀ ਮਹਿਲਾ ਦੇ ਘਰ ‘ਚੋਂ ਸ਼ੱਕੀ ਹਾਲਾਤਾਂ ‘ਚ ਫੜਿਆ ਗਿਆ ਹੈ।

Lashman SinghLashman Singh

ਇਸ ਮੌਕੇ ‘ਤੇ ਪਿੰਡ ਦੇ ਲੋਕਾਂ ਨੇ ਅਧਿਆਪਕ ‘ਤੇ ਸ਼ੱਕ ਕਰਦਿਆਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਹੀ ਜ਼ਖਮੀ ਹੋਏ ਅਧਿਆਧਪਕ ਲਸ਼ਮਣ ਸਿੰਘ ਨੇ ਕਿਹਾ ਕਿ ਅਣਜਾਣ ਵਿਅਕਤੀਆਂ ਵੱਲੋਂ ਉਸਦਾ ਪਿੱਛਾ ਕੀਤਾ ਜਾ ਰਿਹਾ ਸੀ। ਇਸ ਮੌਕੇ ‘ਤੇ ਉਸਨੇ ਸਕੂਲ ‘ਚ ਮਿਡ-ਡੇ-ਮੀਲ ਬਣਾਉਣ ਵਾਲੀ ਮਹਿਲਾ ਦੇ ਘਰ ਜਾ ਕੇ ਆਪਣੀ ਜਾਨ ਬਚਾਈ ਸੀ ਪਰ ਪਿੰਡ ਵਾਸੀਆਂ ਨੇ ਉਸ ‘ਤੇ ਸ਼ੱਕ ਕਰਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ‘ਤੇ ਮਿਡ-ਡੇ-ਮੀਲ ਬਣਾਉਣ ਵਾਲੀ ਔਰਤ ਰਣਜੀਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਉਸਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਉਸਦੇ ਅਧਿਆਪਕ ਨਾਲ ਕੋਈ ਨਜਾਇਜ਼ ਸੰਬੰਧ ਨਹੀਂ ਹਨ। ੳੱਥੇ ਹੀ ਰਣਜੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਕੋਲੋ ਆਰੋਪੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮਾਮਲੇ ‘ਚ ਦੋਦਾ ਪੁਲਿਸ ਚੌਕੀ ਦੇ ਏਐੱਸਆਈ ਅਜਮੇਰ ਸਿੰਘ ਨੇ ਕਿਹਾ ਕਿ ਪੀੜਤਾਂ ਦੇ ਬਿਆਨ ਲੈ ਕੇ ਆਰੋਪੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਮਾਮਲੇ ਨੂੰ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੁਣ ਇਹ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪਿੰਡ ਵਾਸੀਆਂ ਵੱਲੋਂ ਅਧਿਆਪਕ ‘ਤੇ ਲਾਏ ਗਏ ਇਲਜ਼ਾਮਾਂ ‘ਚ ਕਿੰਨੀ ਕੁ ਸੱਚਾਈ ਹੈ ਜਾਂ ਨਹੀਂ।

Advertisement