
ਦੁਸ਼ਿਅਂੰਤ ਨੇ ਮਾਰਿਆ ਪਿੱਠ ਚ ਛੁਰਾ
ਨਵੀਂ ਦਿੱਲੀ: -ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ। ਇਸ ਬਾਰੇ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਨੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ।
Gurnam Singh
ਗੱਲਬਾਤ ਦੌਰਾਨ ਗੁਰਨਾਮ ਸਿੰਘ ਨੇ ਕਿਹਾ ਕਿ ਜਦੋਂ ਤੱਕ ਅਸੀਂ ਕੁਰਬਾਨੀ ਨਹੀਂ ਦੇ ਸਕਦੇ ਉਦੋਂ ਤੱਕ ਲੋਕ ਸਾਡੇ ਮਗਰ ਕਿਉਂ ਲੱਗਣਗੇ। ਉਹਨਾਂ ਕਿਹਾ ਕਿ ਅੱਜ ਇਹ ਮੁੱਦਾ ਅੰਤਰਰਾਸ਼ਟਰੀ ਮੁੱਦਾ ਬਣ ਗਿਆ। ਕੈਨੇਡਾ ਦੇ ਪ੍ਰਧਾਨਮੰਤਰੀ ਵੀ ਇਸ ਬਾਰੇ ਬੋਲੇ ਨੇ। ਪੂਰੀ ਦੁਨੀਆ ਵਿਚ ਇਸ ਅੰਦੋਲਨ ਤੋਂ ਵੱਡਾ ਅੰਦੋਲਨ ਨਹੀਂ ਹੋ ਸਕਦਾ।
Gurnam Singh
ਉਹਨਾਂ ਕਿਹਾ ਕਿ ਜਦੋਂ ਤੱਕ ਅਸੀਂ ਜਾਨ ਤਲੀ ਤੇ ਧਰ ਕੇ ਨਹੀਂ ਲੜਾਂਗੇ ਉਦੋਂ ਤੱਕ ਇਹ ਸਾਡੀ ਗੱਲ ਨਹੀਂ ਮੰਨਣਗੇ। ਜੇ ਸਰਕਾਰ ਦੀ ਅੱਖ ਪੜ੍ਹੀਏ, ਸਰਕਾਰ ਦੇ ਸ਼ਬਦ ਸੁਣੀਏ ਉਹਨਾਂ ਵਿਚ ਸਾਨੂੰ ਕੋਈ ਵੀ 5% ਗੱਲ ਨਜ਼ਰ ਨਹੀਂ ਆਈ ਕਿ ਉਹ ਸਾਡੀ ਗੱਲ ਮੰਨਣਗੇ। ਕੱਲ੍ਹ ਵਾਲੀ ਮੀਟਿੰਗ ਵਿਚ ਜਿੰਨੀਆਂ ਗੱਲਾਂ ਹੋਈਆਂ ਨੇ ਉਸਦਾ ਸਿੱਟਾ ਇਹ ਹੈ ਕਿ ਕੱਲ੍ਹ ਨੂੰ ਕੋਈ ਇਹ ਨਾ ਕਹਿ ਦੇਵੇ ਕਿ ਹਿੰਦੁਸਤਾਨ ਦੀ ਸਰਕਾਰ ਇੰਨੀ ਕਰੂਰ ਹੋ ਗਈ ਹੈ ਕਿ ਉਹ ਗੱਲ ਸੁਣਦੀ ਹੀ ਨਹੀਂ ਇਸ ਕਰਕੇ ਉਹਨਾਂ ਨੇ ਸਾਨੂੰ ਬੁਲਾਇਆ ਸੀ।
Gurnam Singh
ਉਹਨਾਂ ਨੇ ਕਿਹਾ ਕਿ ਮੋਦੀ ਨੂੰ ਪਿੱਛੇ ਹਟਣਾ ਪਵੇਗਾ ਕਿਉਂਕਿ ਉਹਨਾਂ ਨੂੰ ਅੱਜ ਤੱਕ ਕੁਰਬਾਨੀਆਂ ਦੇਣ ਵਾਲੇ ਨਹੀਂ ਟੱਕਰੇ। ਉਹਨਾਂ ਨੇ ਕਿਹਾ ਕਿ ਹਰਿਆਣਾ ਵਿਚ ਵੀ ਦੂਜੀ ਤਰ੍ਹਾਂ ਦੀ ਗੜਬੜੀ ਚਲ ਸਕਦੀ ਹੈ ਲੋਕ ਕਹਿ ਸਕਦੇ ਹਨ ਖੱਟਰ ਨੂੰ ਹਟਾਓ ਵਿਜ ਨੂੰ ਬਣਾਓ ਉਹਨਾਂ ਦੀਆਂ ਅੰਦਰੂਨੀਆਂ ਗੜਬੜੀਆਂ ਹੋ ਸਕਦੀਆਂ ਹਨ ਜਿਥੋਂ ਤੱਕ ਸਵਾਲ ਹੈ ਦੁਸ਼ਿਅੰਤ ਦਾ, ਸਾਨੂੰ ਦੁਸ਼ਿ੍ਅੰਤ ਤੇ ਹੀ ਸਭ ਤੋਂ ਵਧ ਗੁੱਸਾ ਹੈ ਕਿਉਂਕਿ ਅਸੀਂ ਜਿਹੜੀ ਵੋਟ ਦਿੱਤੀ ਸੀ ਉਹ ਕਿਸਾਨ ਦੇ ਨਾਮ ਤੇ ਦਿੱਤੀ ਸੀ ਅਤੇ ਦੁਸ਼ਿਅੰਤ ਨੇ ਸਾਰੀ ਵੋਟ ਬੀਜੇਪੀ ਨੂੰ ਵੇਤ ਦਿੱਤੀ ਇਹ ਕਿਸਾਨਾਂ ਨਾਲ ਸਭ ਤੋਂ ਵੱਡਾ ਧੋਖਾ ਹੈ ਇਸ ਤੋਂ ਵੱਡਾ ਧੋਖਾ ਨਹੀਂ ਹੋ ਸਕਦਾ ਹੈ।
Gurnam Singh
ਦੁਸ਼ਿਅੰਤ ਨੇ ਕਿਸਾਨਾਂ ਦੀ ਪਿੱਠ ਚ ਛੁਰਾ ਮਾਰਿਆ ਹੈ। ਸਾਡੀ ਜਨਤਾ 20 ਪੈਸੇ ਜਾਂ ਜਾਤੀਵਾਦ , ਧਰਮ ਦੇ ਨਾਮ ਤੇ ਵੋਟ ਪਾਉਂਦੀ ਹੈ ਜਨਤਾ ਨੇ ਕਦੇ ਵੀ ਕਿਸਾਨ ਦੇ ਨਾਮ ਤੇ ਵੋਟ ਨਹੀਂ ਪਾਈ ਇਸੇ ਕਰਕੇ ਕਿਸਾਨ ਮੁੱਦਾ ਨਹੀਂ ਉਭਰਿਆ। ਸਾਡੇ ਦੇਸ਼ ਵਿਚ ਪੈਸੇ ਵਾਲੇ ਦਾ ਰਾਜ ਹੋ ਗਿਆ। ਗੁਰਨਾਮ ਸਿੰਘ ਨੇ ਕਿਹਾ ਕਿ ਜੇ ਸ਼ਰਾਫਤ ਨਾਲ ਮੰਨ ਜਾਂਦੇ ਤਾਂ ਸਾਡੀ ਲਿਸਟ ਛੋਟੀ ਸੀ ਹੁਣ ਸਾਡਾ ਜ਼ੋਰ ਵੱਧ ਗਿਆ ਸਾਡੀਆਂ ਮੰਗਾਂ ਵੀ ਵਧਣਗੀਆਂ । ਜੇ ਉਹ ਸਾਡਾ ਜ਼ੋਰ ਵੇਖਣ ਤੇ ਆ ਗਏ ਅਤੇ ਅਸੀਂ ਉਹਨਾਂ ਦਾ ਗਲਾ ਘੁੱਟ ਕੇ ਹੀ ਆਪਣੇ ਹੱਕ ਲੈਣੇ ਹਨ ਤਾਂ ਪੂਰੇ ਲਵਾਂਗੇ ਫਿਰ ਅੱਧੇ ਕਿਉਂ ਲਈਏ।