ਇਸ ਦੌਰਾਨ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਅਸਤੀਫੇ ਦੀ ਖ਼ਬਰ ਸਾਹਮਣੇ ਆਈ ਹੈ। ਉਹ ਰਾਤ ਰਾਜ ਭਵਨ ਪਹੁੰਚਣਗੇ ਅਤੇ ਰਾਜਪਾਲ ਨੂੰ ਅਪਣਾ ਅਸਤੀਫਾ ਸੌਂਪਣਗੇ।
Chhattisgarh Election Results 2023: ਛੱਤੀਸਗੜ੍ਹ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਸੱਤਾ ਖੁੱਸਣ ਦੇ ਨਾਲ ਹੀ ਉਪ ਮੁੱਖ ਮੰਤਰੀ ਟੀਐਸ ਸਿੰਘਦੇਵ, ਸੂਬਾ ਪ੍ਰਧਾਨ ਦੀਪਕ ਬੈਜ ਸਮੇਤ 5 ਮੰਤਰੀ ਚੋਣ ਹਾਰ ਗਏ ਹਨ, ਜਦਕਿ 3 ਅਜੇ ਪਿੱਛੇ ਚੱਲ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਅਸਤੀਫੇ ਦੀ ਖ਼ਬਰ ਸਾਹਮਣੇ ਆਈ ਹੈ। ਉਹ ਰਾਤ ਰਾਜ ਭਵਨ ਪਹੁੰਚਣਗੇ ਅਤੇ ਰਾਜਪਾਲ ਨੂੰ ਅਪਣਾ ਅਸਤੀਫਾ ਸੌਂਪਣਗੇ।
ਚੋਣ ਕਮਿਸ਼ਨ ਮੁਤਾਬਕ ਭਾਜਪਾ ਨੂੰ ਦੋ ਤਿਹਾਈ ਸੀਟਾਂ 'ਤੇ ਬਹੁਮਤ ਹਾਸਲ ਹੋਇਆ ਹੈ। ਫਿਲਹਾਲ ਭਾਜਪਾ ਨੇ 40 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਉਹ 14 'ਤੇ ਅੱਗੇ ਹੈ। ਜਦਕਿ ਕਾਂਗਰਸ ਨੂੰ 29 ਸੀਟਾਂ ਮਿਲੀਆਂ ਹਨ ਅਤੇ ਉਹ 6 'ਤੇ ਅੱਗੇ ਹੈ। ਕਾਂਗਰਸ ਨੂੰ ਸਰਗੁਜਾ ਅਤੇ ਰਾਏਪੁਰ 'ਚ ਸੱਭ ਤੋਂ ਵੱਡਾ ਝਟਕਾ ਲੱਗਾ ਹੈ। ਇਥੇ ਸਾਰੀਆਂ ਸੀਟਾਂ ਕਾਂਗਰਸ ਦੇ ਹੱਥੋਂ ਨਿਕਲ ਗਈਆਂ ਹਨ।
ਸਾਬਕਾ ਸੀਐਮ ਰਮਨ ਸਿੰਘ ਨੇ ਕਿਹਾ ਕਿ ਛੱਤੀਸਗੜ੍ਹ ਵਿਚ ਭਾਜਪਾ ਦੀ ਇਸ ਵੱਡੀ ਜਿੱਤ ਦੇ ਪਿੱਛੇ ਰਾਜ ਦੇ ਲੋਕਾਂ ਦੇ ਅਸ਼ੀਰਵਾਦ ਦੇ ਨਾਲ-ਨਾਲ ਕੇਂਦਰੀ ਲੀਡਰਸ਼ਿਪ ਦੀ ਸਖ਼ਤ ਮਿਹਨਤ ਅਤੇ ਕੁਸ਼ਲ ਅਗਵਾਈ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਮੋਦੀ ਜੀ ਦੀ ਗਰੰਟੀ 'ਤੇ ਵਿਜੇ ਤਿਲਕ ਨੂੰ ਲਗਾਇਆ ਹੈ। ਅਸੀਂ ਮਿਲ ਕੇ ਛੱਤੀਸਗੜ੍ਹ ਦਾ ਵਿਕਾਸ ਕਰਾਂਗੇ।
ਕਾਂਗਰਸ ਨੂੰ ਕਿਥੋਂ ਮਿਲੀ ਜਿੱਤ
ਪਾਟਨ ਤੋਂ ਭੂਪੇਸ਼ ਬਘੇਲ, ਕੋਂਟਾ ਤੋਂ ਕਾਵਾਸੀ ਲਖਮਾ, ਬਿਲਹਾ ਤੋਂ ਅੰਬਿਕਾ ਮਾਰਕਾਮ, ਖਰਸੀਆ ਤੋਂ ਮੰਤਰੀ ਉਮੇਸ਼ ਪਟੇਲ, ਬੀਜਾਪੁਰ ਤੋਂ ਵਿਕਰਮ ਮੰਡਵੀ, ਧਰਮਜੈਗੜ੍ਹ ਤੋਂ ਲਾਲਜੀਤ ਸਿੰਘ ਰਾਠੀਆ, ਸਰਾਇਪਲੀ ਤੋਂ ਚਤੁਰੀਨੰਦ, ਕਸਡੋਲ ਤੋਂ ਸੰਦੀਪ ਸਾਹੂ, ਖੁੱਜੀ ਤੋਂ ਭੋਲਾ ਰਾਮ ਸਾਉ ਜੇਤੂ ਰਹੇ ਹਨ।