
ਜਦ 2000 ਰੁਪਏ ਦੇ ਨੋਟ ਲਾਂਚ ਕੀਤੇ ਗਏ ਸਨ ਤਾਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਭੱਵਿਖ ਵਿਚ ਇਹਨਾਂ ਨੂੰ ਘੱਟ ਕਰ ਦਿਤਾ ਜਾਵੇਗਾ।
ਨਵੀਂ ਦਿੱਲੀ : ਦੋ ਸਾਲ ਪਹਿਲਾਂ ਨੋਟਬੰਦੀ ਤੋਂ ਬਾਅਦ ਜਾਰੀ ਕੀਤੇ ਗਏ 2,000 ਰੁਪਏ ਦੇ ਨੋਟਾਂ ਦੀ ਛਪਾਈ ਹੇਂਠਲੇ ਪੱਧਰ 'ਤੇ ਪਹੁੰਚ ਗਈ ਹੈ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। 500 ਅਤੇ 1000 ਦੇ ਨੋਟਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕਰਨ ਤੋਂ ਠੀਕ ਬਾਅਦ 2000 ਅਤੇ 500 ਰੁਪਏ ਦੇ ਨਵੇਂ ਨੋਟ ਨੂੰ ਜਾਰੀ ਕੀਤਾ ਗਿਆ ਸੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨੋਟਾਂ ਦੇ ਸਰਕੂਲੇਸ਼ਨ
Finance Ministry
ਦੇ ਆਧਾਰ 'ਤੇ ਰਿਜ਼ਰਵ ਬੈਂਕ ਅਤੇ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਮੁਦਰਾ ਪ੍ਰਿਟਿੰਗ ਦੀ ਗਿਣਤੀ 'ਤੇ ਫ਼ੈਸਲਾ ਲਿਆ ਜਾਂਦਾ ਹੈ। ਜਦ 2000 ਰੁਪਏ ਦੇ ਨੋਟ ਲਾਂਚ ਕੀਤੇ ਗਏ ਸਨ ਤਾਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਭੱਵਿਖ ਵਿਚ ਇਹਨਾਂ ਨੂੰ ਘੱਟ ਕਰ ਦਿਤਾ ਜਾਵੇਗਾ। ਕਿਉਂਕਿ ਇਸ ਨੂੰ ਨਵੇਂ ਨੋਟਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਾਰੀ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ 2000 ਰੁਪਏ ਦੇ ਨੋਟਾਂ ਦੀ ਛਪਾਈ ਬਹੁਤ ਘੱਟ ਕਰ ਦਿਤੀ ਗਈ ਹੈ।
RBI
ਘੱਟ ਪੱਧਰ 'ਤੇ ਇਸ ਦੀ ਛਪਾਈ ਦਾ ਫ਼ੈਸਲਾ ਲਿਆ ਗਿਆ ਹੈ। ਹੋਰ ਇਸ ਵਿਚ ਕੁਝ ਨਵਾਂ ਨਹੀਂ ਹੈ। ਆਰਬੀਆਈ ਡਾਟਾ ਮੁਤਾਬਕ ਮਾਰਚ 2017 ਦੇ ਅੰਤ ਵਿਚ ਸਰਕੂਲੇਸ਼ਨ ਵਿਚ 2000 ਦੇ ਨੋਟਾਂ ਦੀ ਕੁਲ ਗਿਣਤੀ 328.5 ਕਰੋੜ ਸੀ। ਇਕ ਸਾਲ ਬਾਅਦ 31 ਮਾਰਚ 2018 ਨੂੰ ਇਸ ਵਿਚ ਮਾਮੂਲੀ ਜਿਹੇ ਵਾਧੇ ਦੇ ਨਾਲ ਇਸ ਦੀ ਗਿਣਤੀ 336.3 ਕਰੋੜ ਹੋ ਗਈ। ਮਾਰਚ 2018 ਦੇ ਅੰਤ ਵਿਚ ਸਰਕੂਲੇਸ਼ਨ
2000 note
ਵਿਚ ਮੌਜੂਦ ਕੁਲ 18,037 ਅਰਬ ਰਪਏ ਵਿਚੋਂ 37.3 ਫ਼ੀ ਸਦੀ ਹਿੱਸਾ 2000 ਰੁਪਏ ਦੇ ਨੋਟਾਂ ਦਾ ਸੀ, ਜਦਕਿ ਮਾਰਚ 2017 ਵਿਚ ਇਹ ਭਾਗੀਦਾਰੀ 50.2 ਫ਼ੀ ਸਦੀ ਸੀ। ਨਵੰਬਰ 2016 ਵਿਚ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿਤਾ ਗਿਆ ਸੀ। ਉਸ ਵੇਲੇ ਕੁਲ ਮੁਦਰਾ ਵਿਚ ਇਸ ਦੀ ਭਾਗੀਦਾਰੀ 86 ਫ਼ੀ ਸਦੀ ਸੀ।